PATHANKOT : ਸੀ ਐਚ ਸੀ ਘਰੋਟਾ ਵਿਖੇ ਵਿਖੇ ਮਨਾਇਆ ਗਿਆ ਵਿਸ਼ਵ ਕੈਂਸਰ ਦਿਵਸ

ਪਠਾਨਕੋਟ (RAJINDER RAJAN BUREAU CHIEF) ਸਿਵਲ ਸਰਜਨ ਪਠਾਨਕੋਟ ਡਾਕਟਰ ਵਿਨੋਦ ਸਰੀਨ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਸੀ ਐਚ ਸੀ ਘਰੋਟਾ ਵਿਖੇ ਵਿਸ਼ਵ ਕੈਂਸਰ ਦਿਵਸ ਡਾਕਟਰ ਬਿੰਦੂ ਗੁਪਤਾ ਦੀ ਅਗਵਾਈ ਵਿਚ ਮਨਾਇਆ ਗਿਆ
ਇਸ ਮੌਕੇ ਬੋਲਦਿਆਂ ਡਾਕਟਰ ਬਿੰਦੂ ਗੁਪਤਾ ਨੇ ਦੱਸਿਆ ਕਿ ਸਰਕਾਰ ਵੱਲੋਂ ਕੈਂਸਰ ਪ੍ਰਤੀ ਜਾਗਰੂਕ ਕਰਨ ਲਈ ਇਹ ਦਿਨ ਮਨਾਇਆ ਜਾਂਦਾ ਹੈ ਜਿਸ ਤਹਿਤ ਅੱਜ ਸੀ ਐਚ ਸੀ ਘਰੋਟਾ ਦੇ ਅਧੀਨ ਵੱਖ-ਵੱਖ ਸੈਂਟਰਾਂ ਵਿੱਚ ਕੈਂਪ ਲਗਾਏ ਗਏ ਜਿਨ੍ਹਾਂ ਵਿੱਚ ਮੈਡੀਕਲ ਅਫ਼ਸਰ,ਸੀ ਐਚ ਓ ਵੱਲੋਂ 325 ਮਰੀਜ਼ਾਂ ਦੀ ਜਾਂਚ ਕੀਤੀ ਗਈ ਜਿਨ੍ਹਾਂ ਵਿੱਚੋ ਸ਼ੱਕੀ ਮਰੀਜ਼ਾਂ ਨੂੰ ਸਿਵਲ ਹਸਪਤਾਲ ਵਿਖੇ ਅਗਲੀ ਜਾਂਚ ਵਾਸਤੇ ਰੈਫਰ ਕੀਤਾ ਗਿਆ।
ਉਹਨਾਂ ਕਿਹਾ ਕਿ ਕੈਂਸਰ ਦਾ ਇਕੋ ਇਲਾਜ ਇਸਦੀ ਜਲਦੀ ਜਾਂਚ ਹੈ ਜੇਕਰ ਕੈਂਸਰ ਦਾ ਪਤਾ ਜਲਦੀ ਲੱਗ ਜਾਵੇ ਤਾਂ ਇਸ ਦਾ ਇਲਾਜ ਹੋ ਸਕਦਾ ਹੈ ਬਾਕੀ ਇਸ ਤੋਂ ਬਚਾਅ ਲਈ ਸਾਨੂੰ ਤੰਬਾਕੂ ਅਤੇ ਹੋਰ ਨਸ਼ਿਆਂ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ ਅਤੇ ਆਪਣੀ ਸਰੀਰਕ ਜਾਂਚ ਨਿਯਮਤ ਕਰਾਉਂਦੇ ਰਹਿਣਾ ਚਾਹੀਦਾ ਹੈ ਇਸ ਮੌਕੇ ਉਨ੍ਹਾਂ ਦੇ ਨਾਲ ਡਾਕਟਰ ਅਨੀਸ਼ਾ ਡੋਗਰਾ, ਡਾਕਟਰ ਰੋਹਿਤ ਮਹਾਜਨ,ਨੀਲਮ ਕੁਮਾਰੀ ਐਲ ਐਚ ਵੀ, ਜਤਿੰਦਰ ਕੌਰ ਏ ਐਨ ਐਮ ਹਾਜ਼ਰ ਸਨ

Related posts

Leave a Reply