ਜਿਲਾ ਪਠਾਨਕੋਟ ਚ 6 ਲੋਕਾਂ ਨੇ ਪਾਈ ਕਰੋਨਾ ਤੇ ਫਤਿਹ

ਜਿਲਾ ਪਠਾਨਕੋਟ ਚ 6 ਲੋਕਾਂ ਨੇ ਪਾਈ ਕਰੋਨਾ ਤੇ ਫਤਿਹ

ਜਿਲੇ ਚ ਕੁੱਲ 236 ਕਰੋਨਾ ਪਾਜੀਟਿਵ,206 ਲੋਕਾਂ ਕੀਤਾ ਕਰੋਨਾ ਰਿਕਵਰ, 24 ਕੇਸ ਐਕਟਿਵ

ਮਿਸ਼ਨ ਫਤਿਹ ਨਾਲ ਜੂੜੋ ਜਿਆਦਾ ਤੋਂ ਜਿਆਦਾ ਆਪਣੇ ਮੋਬਾਇਲ ਤੇ ਕੋਵਾਂ ਐਪ ਕਰੋ ਡਾਊਨਲੋਡ : ਡਿਪਟੀ ਕਮਿਸ਼ਨਰ

ਪਠਾਨਕੋਟ,8 ਜੁਲਾਈ ( ਰਾਜਿੰਦਰ ਸਿੰਘ ਰਾਜਨ ਬਿਊਰੋ ਚੀਫ) : ਕਰੋਨਾ ਵਾਈਰਸ ਦੇ ਵਿਸਥਾਰ ਦੇ ਚਲਦਿਆਂ ਪੰਜਾਬ ਸਰਕਾਰ ਅਤੇ ਜਿਲਾ ਪ੍ਰਸਾਸਨ ਵੱਲੋਂ ਵਿਸੇਸ ਉਪਰਾਲੇ ਕੀਤੇ ਜਾ ਰਹੇ ਹਨ ਲੋਕਾਂ ਨੂੰ ਜਾਗਰੁਕ ਕੀਤਾ ਜਾ ਰਿਹਾ ਹੈ ਅੱਜ ਬੁੱਧਵਾਰ ਨੂੰ 6 ਲੋਕਾਂ ਨੇ ਕੋਰਿਨਟਾਈਨ ਦਾ ਸਮਾਂ ਪੂਰਾ ਕਰਨ ਤੇ ਘਰਾਂ ਲਈ ਰਵਾਨਾਂ ਕੀਤਾ ਗਿਆ। ਇਹ ਪ੍ਰਗਟਾਵਾ ਸ. ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕੀਤਾ।  ਉਨਾਂ ਦੱਸਿਆ ਕਿ ਜਿਲਾ ਪਠਾਨਕੋਟ ਵਿੱਚ ਹੁਣ ਤੱਕ 206 ਲੋਕ ਕਰੋਨਾ ਵਾਈਰਸ ਤੇ ਫਤਿਹ ਪਾ ਕੇ ਆਪਣੇ ਘਰਾਂ ਨੂੰ ਜਾ ਚੁੱਕੇ ਹਨ ਇਸ ਸਮੇਂ ਜਿਲਾ ਪਠਾਨਕੋਟ ਵਿੱਚ 24 ਐਕਟਿਵ ਕਰੋਨਾ ਮਰੀਜ ਹਨ। ਉਨਾਂ ਦੱਸਿਆ ਕਿ ਹੁਣ ਤੱਕ 236 ਕੂਲ ਕਰੋਨਾ ਪਾਜੀਟਿਵ ਹਨ।

ਉਨਾਂ ਦੱਸਿਆ ਕਿ ਬੁੱਧਵਾਰ ਨੂੰ 6 ਲੋਕਾਂ ਨੂੰ ਡਿਸਚਾਰਜ ਪਾਲਿਸੀ ਅਧੀਨ ਨਿਰਧਾਰਤ ਸਮਾਂ ਪੂਰਾ ਕਰਨ ਤੇ ਅਤੇ ਕਿਸੇ ਵੀ ਤਰਾਂ ਦੇ ਕੋਈ ਵੀ ਲੱਛਣ ਨਾ ਪਾਏ ਜਾਣ ਤੇ ਆਪਣੇ ਘਰਾਂ ਲਈ ਰਵਾਨਾ ਕੀਤਾ ਗਿਆ। ਇਨਾਂ ਵਿੱਚੋਂ 1 ਵਿਅਕਤੀ ਭੜੋਲੀ ਕਲਾਂ, 2 ਲੋਕ ਤਾਰਾਗੜ ਖੇਤਰ ਅਤੇ ਇੱਕ ਪਠਾਨਕੋਟ ਖੇਤਰ ਨਾਲ ਸਬੰਧਤ ਹਨ। ਉਨਾਂ ਕਿਹਾ ਕਿ ਅਸੀਂ ਹਦਾਇਤਾਂ ਦੀ ਪਾਲਣਾ ਕਰਕੇ ਕਰੋਨਾ ਵਾਈਰਸ ਬੀਮਾਰੀ ਤੇ ਜਿੱਤ ਪ੍ਰਾਪਤ ਕਰ ਸਕਦੇ ਹਾਂ। ਉਨਾਂ ਕਿਹਾ ਕਿ ਹਰੇਕ ਨਾਗਰਿਕ ਨੂੰ ਅਪੀਲ ਹੈ ਕਿ ਆਪਣੇ ਮੋਬਾਇਲ ਫੋਨ ਤੇ ਕੋਵਾ ਐਪ ਡਾਊਂਨਲੋਡ ਕਰੋ ਅਤੇ ਜਿਆਦਾ ਤੋਂ ਜਿਆਦਾ ਲੋਕਾਂ ਨੂੰ ਜਾਗਰੁਕ ਕਰਕੇ ਪੰਜਾਬ ਸਰਕਾਰ ਵੱਲੋਂ ਚਲਾਏ ਮਿਸ਼ਨ ਫਤਿਹ ਦਾ ਹਿੱਸਾ ਬਣੋਂ। 

Related posts

Leave a Reply