ਸਮੇਂ ਸਿਰ ਅਤੇ ਪੂਰਾ ਟੀਕਾਕਰਨ ਬੱਚਿਆਂ ਨੂੰ ਕਰੇ ਬਿਮਾਰੀਆਂ ਤੋਂ ਬਚਾਓ

ਸਮੇਂ ਸਿਰ ਅਤੇ ਪੂਰਾ ਟੀਕਾਕਰਨ ਬੱਚਿਆਂ ਨੂੰ ਕਰੇ ਬਿਮਾਰੀਆਂ ਤੋਂ ਬਚਾਓ 

ਪਠਾਨਕੋਟ / ਸੁਜਾਨਪੁਰ (ਰਜਿੰਦਰ ਰਾਜਨ,ਅਵਿਨਾਸ਼ ) : ਸਿਵਲ ਸਰਜਨ ਡਾ ਭੁਪਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ ਅਤੇ ਐਸ ਐਮ ਓ ਘਰੋਟਾ ਡਾ ਬਿੰਦੂ ਗੁਪਤਾ ਦੇ ਹੁਕਮਾਂ ਤੇ ਅੱਜ ਘਰੋਟਾ ਬਲਾਕ  ਦੇ ਅੰਤਰਗਤ ਆਉਂਦੇ ਵੱਖ ਵੱਖ ਸੀਐੱਚਸੀ, ਡਿਸਪੈਂਸਰੀਆਂ, ਅਤੇ ਸਬ ਸੈਂਟਰਾਂ, ਵਿੱਚ ਕਵਿਡ 19 ਨੂੰ ਸਨਮੁੱਖ ਰੱਖਦੇ ਹੋਏ ਸੋਸ਼ਲ ਡਿਸਟੈਂਸ ਦਾ  ਧਿਆਨ ਰੱਖਦੇ ਹੋਏ ਵ ਮਮਤਾ ਦਿਵਸ ਮਨਾਇਆ ਗਿਆ।ਇਸ ਸਮੇਂ ਸਬ ਸੈਂਟਰ ਬਸਰੂਪ ਵਿਖੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਬੱਚਿਆਂ ਦਾ ਸਮੇਂ ਸਿਰ ਟੀਕਾਕਰਨ ਕਰਵਾਉਣ ਅਤੇ ਟੀਕਾਕਰਨ ਕਰਵਾਉਣ ਆਉਂਦੇ ਸਮੇਂ ਸੋਸ਼ਲ ਡਿਸਟੈਂਸ ਮਾਸਕ ਜ਼ਰੂਰ ਲਗਾਏ ਹੋਣ।
ਉਨ੍ਹਾਂ ਦੱਸਿਆ ਕਿ ਗਰਭਵਤੀ ਮਹਿਲਾਵਾਂ ਨੂੰ ਟੈਟਨਸ ਦੇ ਦੋ ਟੀਕੇ ਅਤੇ  ਜਨਮ ਸਮੇਂ ਬੱਚੇ ਨੂੰ ਬੀ ਸੀ ਜੀ ਅਤੇ ਹੈਪੇਟਾਈਟਸ ਬੀ ਅਤੇ ਪੋਲੀਓ ਵੈਕਸੀਨ ਜਨਮ ਸਮੇਂ ਦਿੱਤੀ ਜਾਂਦੀ ਹੈ।

ਜਿਨ੍ਹਾਂ ਬੱਚਿਆਂ ਦਾ ਜਨਮ ਕਿਸੇ ਸਰਕਾਰੀ ਸੰਸਥਾ ਜਾਂ ਕਿਸੇ ਸਰਕਾਰੀ ਹਸਪਤਾਲ ਵਿਖੇ ਹੋਇਆ ਹੁੰਦਾ ਉਨ੍ਹਾਂ ਨੂੰ ਤਾਂ ਉਸੇ ਸਮੇਂ ਇਹ ਟੀਕੇ ਲਗਾ ਦਿੱਤੇ ਜਾਂਦੇ ਹਨ ਅਤੇ ਬਾਅਦ ਵਿੱਚ ਦੇ ਢਾਈ ਅਤੇ ਸਾਢੇ ਤਿੰਨ ਮਹੀਨੇ ਤੇ ਰੋਟਾ ਵਾਇਰਸ ਦੀਆਂ ਬੂੰਦਾਂ ਅਤੇ ਪੈਂਟਾਂ ਵਾਲੇ ਟੀਕੇ ਲਗਾਏ ਜਾਂਦੇ ਹਨ ਜੋ ਕਿ ਬਹੁਤ ਜ਼ਰੂਰੀ ਹਨ ਇਸ ਲਈ ਸਾਰੇ ਬੱਚਿਆਂ ਨੂੰ ਲਗਾਏ ਜਾਣ ਵਾਲੇ ਟੀਕੇ ਨੌਂ ਮਹੀਨੇ ਖਸਰੇ ਦਾ ਟੀਕਾ ਅਤੇ ਵਿਟਾਮਿਨ ਏ ਵੀ ਬਹੁਤ ਜ਼ਰੂਰੀ ਜਰੂਰ ਪਾਉਣੀਆਂ ਚਾਹੀਦੀਆਂ ਹਨ ਅਤੇ ਉਨ੍ਹਾਂ ਸਮੇਂ ਲੋਕਾਂ ਨੂੰ ਅਪੀਲ ਕੀਤੀ ਕਿ ਸਰਕਾਰ ਦੁਆਰਾ ਦਿੱਤੀਆਂ ਜਾਂਦੀਆਂ ਸਹੂਲਤਾਂ ਦਾ ਵੱਧ ਤੋਂ ਵੱਧ ਫ਼ਾਇਦਾ ਲਿਆ ਜਾਵੇ ਇਹ ਸਾਰੀ ਜਾਣਕਾਰੀ ਹੈਲਥ ਇੰਸਪੈਕਟਰ ਅਵਿਨਾਸ਼ ਸ਼ਰਮਾ ਦੁਆਰਾ ਪ੍ਰੈੱਸ ਨੂੰ ਦਿੱਤੀ ਗਈ ਇਸ ਸਮੇਂ ਮਲਟੀ ਪਰਪਜ਼ ਹੈਲਥ ਵਰਕਰ ਫੀਮੇਲ ਹਰਭਜਨ ਕੌਰ ਖਾਲਸਾ ਲਾਡੋਚੱਕ , ਸੰਦੀਪ ਕੌਰ ਅਤੇ ਆਸ਼ਾ ਵਰਕਰ ਆਦਿ ਹਾਜ਼ਰ ਸਨ

Related posts

Leave a Reply