ਸਵੇਰੇ 8 ਵਜੇ ਤੋਂ ਸਵੇਰੇ 2 ਵਜੇ ਤੱਕ ਈ-ਸੰਜੀਵਨੀ ਓਪੀਡੀ ਦੇ ਲਾਭ ਲੈ ਸਕਦੇ ਹੋ : ਅਦਿਤੀ ਸਲਾਰੀਆ

ਸਵੇਰੇ 8 ਵਜੇ ਤੋਂ ਸਵੇਰੇ 2 ਵਜੇ ਤੱਕ ਈ-ਸੰਜੀਵਨੀ ਓਪੀਡੀ ਦੇ ਲਾਭ ਲੈ ਸਕਦੇ ਹੋ : ਅਦਿਤੀ ਸਲਾਰੀਆ

ਪਠਾਨਕੋਟ 10 ਜੁਲਾਈ (ਰਜਿੰਦਰ ਰਾਜਨ ਚੀਫ ਬਿਊਰੋ, ਅਵਿਨਾਸ਼ ਚੀਫ ਰੀਪੋਟਰ ) : ਕੋਵਿਡ-19 ਮਹਾਂਮਾਰੀ ਤੋਂ ਲੋਕਾਂ ਨੂੰ ਬਚਾਉਣ ਲਈ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਮਿਸ਼ਨ ਫਤਿਹ ਦੀ ਪ੍ਰਾਪਤੀ ਲਈ ਪੂਰੀ ਤਰ੍ਹਾਂ ਜੁਟੇ ਹੋਏ ਹਨ।  ਜਾਣਕਾਰੀ ਦਿੰਦੇ ਹੋਏ ਸਹਾਇਕ ਸਿਵਲ ਸਰਜਨ ਡਾ: ਅਦਿਤੀ ਸਲਾਰੀਆ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਕੋਰੋਨਾਵਾਇਰਸ ਤੋਂ ਬਚਾਉਣ ਦੇ ਉਦੇਸ਼ ਨਾਲ, ਈ-ਸੰਜੀਵਨੀ ਓਪੀਡੀ ਦੁਆਰਾ ਘਰ ਤੋਂ ਹੀ ਮਾਹਰ ਡਾਕਟਰਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਪਤਾ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ।

ਸਹਾਇਕ ਸਿਵਲ ਸਰਜਨ ਡਾ. ਅਦਿਤੀ ਸਲਾਰੀਆ ਨੇ ਕਿਹਾ ਕਿ ਸਰਕਾਰੀ ਹਸਪਤਾਲਾਂ ਵਿੱਚ ਸਮਾਜਿਕ ਦੂਰੀਆਂ ਦੀ ਪਾਲਣਾ ਅਤੇ ਮਰੀਜ਼ਾਂ ਦੀ ਬੇਲੋੜੀ ਭੀੜ ਨੂੰ ਘੱਟ ਕਰਨ ਲਈ ਸ਼ੁਰੂ ਕੀਤੀ ਗਈ ਈ-ਸੰਜੀਵਨੀ ਓਪੀਡੀ, ਪੰਜਾਬ ਸਰਕਾਰ ਵੱਲੋਂ ਚੁੱਕਿਆ ਇੱਕ ਸ਼ਲਾਘਾਯੋਗ ਕਦਮ ਹੈ।  ਉਨ੍ਹਾਂ ਦੱਸਿਆ ਕਿ ਮਰੀਜ ਸਰਕਾਰੀ ਹਸਪਤਾਲਾਂ ਦੇ ਮਾਹਰ ਡਾਕਟਰਾਂ ਦੀ ਸਲਾਹ ਘਰ ਬੈਠੇ ਹੀ ਈ-ਸੰਜੀਵਨੀ ਰਾਹੀਂ ਲੈ ਸਕਦੇ ਹਨ।ਉਨ੍ਹਾਂ ਦੱਸਿਆ ਕਿ ਜਨਰਲ ਓਪੀਡੀ ਦੇ ਨਾਲ ਗਰਭਵਤੀ ਔਰਤਾਂ ਦੀ ਸਹੂਲਤ ਲਈ ਈ-ਸੰਜੀਵਨੀ ਓਪੀਡੀ ਵਿਚ ਗਾਇਨੀਕੋਲੋਜਿਸਟਾਂ ਦੀ ਸਲਾਹ ਵੀ ਦਿੱਤੀ ਜਾ ਰਹੀ ਹੈ। 

ਉਨ੍ਹਾਂ ਦੱਸਿਆ ਕਿ ਈ-ਸੰਜੀਵਨੀ ਓਪੀਡੀ ਵਿਚ ਮਾਹਰ ਡਾਕਟਰਾਂ ਦੀ ਸਲਾਹ ਹਰ ਸੋਮਵਾਰ ਤੋਂ ਸ਼ਨੀਵਾਰ ਸਵੇਰੇ 8:00 ਵਜੇ ਤੋਂ ਦੁਪਹਿਰ 2 ਵਜੇ ਤੱਕ ਲਈ ਜਾ ਸਕਦੀ ਹੈ।  ਇਸ ਦੇ ਲਈ, ਮਰੀਜ਼ ਨੂੰ ਈ-ਸੰਜੀਵਨੀ ਓਪੀਡੀ ਡਾਟ ਕਾਮ ‘ਤੇ ਲੌਗਇਨ ਕਰਨਾ ਪਏਗਾ। ਉਨ੍ਹਾਂ ਦੱਸਿਆ ਕਿ ਇਹ ਸਹੂਲਤ ਸਮਾਰਟਫੋਨਸ ਤੇ ਵੀ ਉਪਲਬਧ ਹੈ।  ਉਨ੍ਹਾਂ ਪਠਾਨਕੋਟ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਘਰ ਬੈਠੇ ਈ-ਸੰਜੀਵਨੀ ਓਪੀਡੀ ਦਾ ਲਾਭ ਲੈਣ।

Related posts

Leave a Reply