ਝੋਨੇ ਦੀ ਫਸਲ ਨੂੰ ਯੂਰੀਆ ਖਾਦ ਹਮੇਸ਼ਾਂ ਖੇਤ ਵਿੱਚੋਂ ਪਾਣੀ ਸੁਕਾ ਕੇ ਪਾਉ : ਡਾ ਅਮਰੀਕ ਸਿੰਘ

ਝੋਨੇ ਦੀ ਫਸਲ ਨੂੰ ਯੂਰੀਆ ਖਾਦ ਹਮੇਸ਼ਾਂ ਖੇਤ ਵਿੱਚੋਂ ਪਾਣੀ ਸੁਕਾ ਕੇ ਪਾਉ : ਡਾ ਅਮਰੀਕ ਸਿੰਘ

ਝੋਨੇ ਦੀ ਵੱਟਾਂ ਉੱਪਰ ਬਿਜਾਈ ਤਕਨੀਕ  ਨਾਲ ਕਾਸ਼ਤ ਕੀਤੇ ਝੋਨੇ ਦੀ ਫਸਲ ਦਾ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਅਧਿਕਾਰੀਆਂ ਵੱਲੋਂ ਲਿਆ ਜਾਇਜ਼ਾ

ਪਠਾਨਕੋਟ,11 ਜੁਲਾਈ ( ਰਾਜਿੰਦਰ ਸਿੰਘ ਰਾਜਨ ਬਿਊਰੋ ਚੀਫ ) : ਝੋਨੇ ਦੀ ਫਸਲ ਵਿੱਚੋਂ ਪੀਲਾਪਣ ਦੂਰ ਕਰਨ ਲਈ  ਗੈਰ ਸਿਫਾਰਸ਼ਸ਼ੁਦਾ ਖੇਤੀ ਸਮੱਗਰੀ ਦੀ ਵਰਤੋਂ ਕਰਨ ਦੀ ਬਿਜਾਏ ਸੰਤੁਲਿਤ ਖਾਦਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਇਹ ਵਿਚਾਰ ਡਾ. ਅਮਰੀਕ ਸਿੰਘ ਨੇ ਪਿੰਡ ਅੰਦੋਈ ਵਿੱਚ ਉੱਦਮੀ ਕਿਸਾਨ ਮੇਹਰ ਸਿੰਘ ਵੱਲੋਂ ਝੋਨੇ ਦੀ ਵੱਟਾਂ ਉੱਪਰ ਕੀਤੀ ਲਵਾਈ ਦਾ ਜਾਇਜ਼ਾ ਲੈਂਦਿਆਂ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਕਹੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਅਰਜੁਨ ਸਿੰਘ ਖੇਤੀਬਾੜੀ ਵਿਕਾਸ ਅਫਸਰ(ਪੌਦ ਸੁਰੱਖਿਆ),ਸੁਦੇਸ਼ ਕੁਮਾਰ ਖੇਤੀ ਉਪ ਨਿਰੀਖਕ,ਗੁਰਜੀਤ ਸਿੰਘ,ਸ਼ਿਵ ਦਾਸ ਅਤੇ ਸੰਸਾਰ ਸਿੰਘ ਸਮੇਤ ਹੋਰ ਕਿਸਾਨ ਹਾਜ਼ਰ ਸਨ।ਉਨਾਂ ਕਿਸਾਨਾਂ ਨੂੰ ਪੰਜਾਬ ਸਰਕਾਰ ਵੱਲੋਂ ਕੋਵਿਡ -19 ਤੇ ਫਤਿਹ ਪਾਉਣ ਲਈ ਸ਼ੁਰੂ ਕੀਤੇ ਮਿਸ਼ਨ ਫਤਿਹ ਦੀ ਕਾਮਯਾਬੀ ਲਈ ਮੂੰਹ ਅਤੇ ਨੱਕ ਨੂੰ ਮਾਸਕ ਨਾਲ ਢਕਣ,ਆਪਸ ਵਿੱਚ 2 ਮੀਟਰ ਦੀ ਸਮਾਜਿਕ ਦੂਰੀ ਅਤੇ ਹੱਥਾਂ ਨੂੰ ਵਾਰ ਵਾਰ ਧੋਣ ਦੀ ਅਪੀਲ ਕੀਤੀ।  

 ਕਿਸਾਨਾਂ ਨਾਲ ਗੱਲਬਾਤ ਕਰਦਿਆਂ ਡਾ.ਅਮਰੀਕ ਸਿੰਘ  ਨੇ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਵਾਲੇ ਖੇਤਾਂ ਵਿੱਚ ਪਾਣੀ ਖੜਾ ਕਰਨ ਦੀ ਜ਼ਰੂਰਤ ਨਹੀਂ ,ਸਿਰਫ ਵੱਤਰ ਦਾ ਪਾਣੀ ਲਾਉਣਾ ਚਾਹੀਦਾ ਹੈ।ਉਨਾਂ ਕਿਹਾ ਕਿ ਝੋਨੇ ਦੀ ਫਸਲ ਨੂੰ ਪਹਿਲੇ ਪਾਣੀ ਤੋਂ ਬਾਅਦ ਮਿੱਟੀ ਦੀ ਕਿਸਮ ਅਤੇ ਮੌਸਮ ਦੇ ਮੁਤਾਬਕ 7-10 ਦਿਨਾਂ ਦੇ ਵਕਫੇ ਤੇ ਪਾਣੀ ਦਿੰਦੇ ਰਹਿਣਾ ਚਾਹੀਦਾ ਹੈ। ਉਨਾਂ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਵਾਲੀ ਝੋਨੇ ਦੀ ਫਸਲ ਸ਼ੁਰੂ ਵਿੱਚ ਘੱਟ ਜਾੜ ਮਾਰਦੀ ਹੈ ਕਿਉਂਕਿ ਝੋਨੇ ਦਾ ਬੂਟਾ ਬਿਜਾਈ ਤੋਂ ਪਹਿਲੇ 20-25 ਦਿਨ ਆਪਣੀਆਂ ਜੜਾਂ ਵਿਕਸਤ ਕਰਨ ਵਿੱਚ ਲਾਉਂਦਾ ਹੈ ਅਤੇ ਜਾੜ ਘੱਟ ਹੁੰਦਾ ਹੈ।ਉਨਾਂ ਕਿਹਾ ਕਿ ਝੋਨੇ ਦੀ ਅਜਿਹੀ ਹਾਲਤ ਦੇਖ ਕੇ ਕਈ ਕਿਸਾਨ ਘਬਰਾ ਕੇ ਫਸਲ ਨੂੰ ਵਾਹ ਕੇ ਕਦੂ ਕਰਨ ਉਪਰੰਤ ਝੋਨੇ ਦੀ ਲਵਾਈ ਕਰ ਦਿੰਦੇ ਹਨ। ਉਨਾਂ ਕਿਹਾ ਕਿ ਕਈ ਜਗਾ ਦੇਖਿਆ ਗਿਆ ਹੈ ਕਿ ਫਸਲ ਪੀਲੀ ਪੈ ਗਈ ਹੈ ਜਿਸ ਕਾਰਨ ਫਸਲ ਦਾ ਵਾਧਾ ਹੌਲੀ ਹੋ ਰਿਹਾ ਹੈ।

ਉਨਾਂ ਕਿਹਾ ਕਿ ਅਜਿਹੀ ਸਮੱਸਿਆ ਦੇ ਹੱਲ ਇੱਕ ਕਿਲੋ ਜ਼ਿੰਕ ਸਲਫੇਟ 21% ਜਾਂ ਅੱਧਾ ਕਿਲੋ ਜ਼ਿੰਕ ਸਲਫੇਟ 33% ਪ੍ਰਤੀ ਏਕੜ ਨੂੰ 100 ਲਿਟਰ ਪਾਣੀ ਦੇ ਘੋਲ ਵਿੱਚ ਛਿੜਕਾਅ ਕਰ ਦੇਣਾ ਚਾਹੀਦਾ ਹੈ। ਉਨਾਂ ਕਿਹਾ ਕਿ ਜ਼ਿੰਕ ਸਲਫੇਟ ਨੂੰ ਨਿਊਟਰੀਲਾਈਜ ਕਰਨ ਲਈ ਅੱਧਾ ਕਿਲੋ ਚੂਨੇ /ਕਲੀ ਦੇ ਨਿੱਤਰੇ ਹੋਏ ਪਾਣੀ ਨੂੰ ਜ਼ਿੰਕ ਸਲਫੇਟ ਵਾਲੇ ਘੋਲ ਵਿੱਚ ਪਾ ਦੇਣਾ ਹੈ। ਉਨਾਂ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਵਾਲੀ ਫਸਲ ਨੂੰ 130 ਕਿਲੋ ਯੂਰੀਆ ਪ੍ਰਤੀ ਏਕੜ ਨੂੰ ਤਿੰਨ ਬਰਾਬਰ ਕਿਸਤਾਂ ਵਿੱਚ ਬਿਜਾਈ ਤੋਂ ਚੌਥੇ,ਛੇਵੇਂ ਅਤੇ ਨੌਵੇਂ ਹਫਤੇ ਬਾਅਦ ਪਾ ਦੇਣੀ ਚਾਹੀਦੀ ਹੈ।ਉਨਾਂ ਕਿਹਾ ਕਿ ਕੁਝ ਥਾਵਾਂ ਤੇ ਲੋਹੇ ਦੀ ਘਾਟ ਵੀ ਦੇਖੀ ਗਈ ਹੈ। ਉਨਾਂ ਕਿਹਾ ਕਿ ਅਜਿਹੀ ਸਥਿਤੀ ਵਿੱਚ ਕਿ ਕਿਲੋ ਫੈਰਿਸ ਸਲਫੇਟ ਪ੍ਰਤੀ ਏਕੜ ਨੂੰ 200 ਲਿਟਰ ਪਾਣੀ ਦੇ ਘੋਲ ਵਿੱਚ ਚਿੜਕਾਅ ਕਰ ਦੇਣਾ ਚਾਹੀਦਾ ਹੈ।

ਉਨਾਂ ਕਿਹਾ ਕਿ ਕਿਸੇ ਦੇ ਕਹੇ ਕੋਈ ਵੀ ਗੈਰ ਸਿਫਾਰਸ਼ਸ਼ੁਦਾ ਖੇਤੀ ਸਮੱਗਰੀ ਦੀ ਵਰਤੋਂ ਨਾਂ ਕਰੋ। ਉਨਾਂ ਕਿਹਾ ਕਿ ਬਲਾਕ ਪਠਾਨਕੋਟ ਵਿੱਚ ਕੁਝ ਰਕਬੇ ਵਿੱਚ ਝੋਨੇ ਦੀ ਵੱਟਾਂ ਉੱਪਰ ਲਵਾਈ ਵੀ ਕੀਤੀ ਗਈ ਹੈ,ਜਸਿ ਦੀ ਹਾਲਤ ਕੱਦੂ ਵਾਲੀ ਫਸਲ ਨਾਲੋਂ ਬੇਹਤਰ ਹੈ। ਉੱਦਮੀ ਕਿਸਾਨ ਮਿਹਰ ਸਿੰਘ ਨੇ ਦੱਸਿਆ ਕਿ ਵੱਟਾਂ ਉੱਪਰ ਝੋਨੇ ਦੀ ਲਵਾਈ ਤਕਨੀਕ ਅਪਨਾਉਣ ਨਾਲ ਕੁਦਰਤੀ ਸਰੋਤ ਪਾਣੀ ਦੀ ਵੱਡੀ ਪੱਧਰ ਤੇ ਬੱਚਤ ਕੀਤੀ ਜਾ ਸਕਦੀ ਹੈ। ਉਨਾ ਦੱਸਿਆ ਕਿ ਇਸ ਤਕਨੀਕ ਨਾਲ ਕਾਸਤ ਕੀਤੀ ਝੋਨੇ ਦੀ ਫਸਲ ਤੇ ਲਵਾਈ ਦਾ ਘੱਟ ਖਰਚਾ ਹੁੰਦਾ ਹੈ ਅਤੇ ਸਮੇਂ ਦੀ ਬੱਚਤ ਵੀ ਹੁੰਦੀ ਹੈ।ਉਨਾ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਨਵੀਂ ਤਕਨੀਕ ਨੂੰ ਵੱਡੇ ਪੱਧਰ ਤੇ ਅਪਨਾਉਣ ਤੋਂ ਪਹਿਲਾਂ ਤਕਨੀਕ ਦੀਆਂ ਬਰੀਕੀਆਂ ਨੂੰ ਸਮਝਣਾ ਬਹੁਤ ਜ਼ਰੂਰ ਹੁੰਦਾ ਹੈ ਇਸ ਲਈ ਖੇਤੀ ਮਾਹਿਰਾਂ ਨਾਲ ਸੰਪਰਕ ਕਰਕੇ ਹੀ ਨਵੀਨਤਮ ਤਕਨੀਕਾਂ ਅਪਣਾਈਆਂ ਜਾਣ।

Related posts

Leave a Reply