ਜਥੇਬੰਦੀ ਵੱਲੋਂ ਕੋਈ ਵੀ ਫੈਸਲਾ ਸਮੁੱਚੇ ਕੇਡਰ ਦੇ ਫਾਇਦੇ ਲਈ ਲਿਆ ਜਾਂਦਾ : ਚੰਚਲ ਦੇਵੀ,ਸੰਦੀਪ ਕੌਰ

ਜਥੇਬੰਦੀ ਵੱਲੋਂ ਕੋਈ ਵੀ ਫੈਸਲਾ ਸਮੁੱਚੇ ਕੇਡਰ ਦੇ ਫਾਇਦੇ ਲਈ ਲਿਆ ਜਾਂਦਾ : ਚੰਚਲ ਦੇਵੀ,ਸੰਦੀਪ ਕੌਰ

ਪਠਾਨਕੋਟ 16 ਜੁਲਾਈ ( ਰਾਜਿੰਦਰ ਸਿੰਘ ਰਾਜਨ ਬਿਊਰੋ ਚੀਫ, ਅਵਿਨਾਸ਼ ) : ਮਲਟੀਪਰਪਜ ਹੈਲਥ ਵਰਕਰ ਫੀ ਮੇਲ ਚੰਚਲ ਦੇਵੀ, ਸੰਦੀਪ ਕੌਰ ਯੂਨੀਅਨ ਲੀਡਰਾਂ ਨੇ ਕਿਹਾ ਕਿ ਸਾਥੀਓ ਜਦੋਂ ਵੀ ਜਥੇਬੰਦੀ ਵੱਲੋਂ ਕੋਈ ਵੀ ਫੈਸਲਾ ਲਿਆ ਜਾਂਦਾ ਹੈ ਤਾਂ ਉਹ ਫੈਸਲਾ ਸਮੁੱਚੇ ਕੇਡਰ ਦੇ ਫਾਇਦੇ ਲਈ ਲਿਆ ਜਾਂਦਾ ਹੈ।ਕਈ ਵਾਰ ਅਸੀਂ ਏਸ ਭੁਲੇਖੇ ਦਾ ਸ਼ਿਕਾਰ ਹੋ ਜਾਂਦੇ ਹਾਂ ਕਿ ਸ਼ਾਇਦ ਕੱਚੇ ਕਾਮਿਆਂ ਦੀ ਮੰਗ ਸਿਰਫ ਕੱਚੇ ਕਾਮਿਆਂ ਨਾਲ ਹੀ ਸਬੰਧਿਤ ਹੈ।ਸਾਡਾ ਇਸ ਨਾਲ ਕੋਈ ਸਾਰੋਕਾਰ ਨਹੀਂ ਹੈ ਜਾਂ ਸਾਇਦ ਨਵੀਂ ਭਰਤੀ ਵਾਲਿਆਂ ਦਾ ਕੰਮ ਹੈ ਉਹ ਹੀ ਇਸ ਲਈ ਰਿਪੋਰਟਾਂ ਦਾ ਬਾਈਕਾਟ ਕਰਨ।ਪਰ ਸਾਥੀਓ ਅਸੀਂ ਇੱਥੇ ਇਹ ਗੱਲ ਸਪਸ਼ਟ ਕਰਨੀ ਚਾਹੁੰਦੇ ਹਾਂ ਕਿ ਜਦੋਂ ਕੇਡਰ ਦੀ ਗੱਲ ਕੀਤੀ ਜਾਂਦੀ ਹੈ ਤਾਂ ਉਹ ਸਮੁੱਚੇ ਕੇਡਰ ਤੇ ਹੀ ਲਾਗੂ ਕੀਤੀ ਜਾਂਦੀ ਹੈ ਨਾ ਕੱਚੇ ਕਾਮੇ ਤੇ ਨਾ ਪੱਕੇ ਕਾਮੇ ਦੇਖੇ ਜਾਂਦੇ ਹਨ।

ਤੁਸੀਂ ਪਿਛਲੇ ਸਮੇਂ ਦੌਰਾਨ ਰਮਸਾ ਤੇ ਐਸ ਐਸ ਏ ਦੇ ਅਧਿਆਪਕਾਂ ਵੱਲੋਂ ਵੱਡੇ ਸੰਘਰਸ਼ ਕਰਨ ਕਰਕੇ ਆਪਣੇ ਸਾਥੀਆਂ ਨੂੰ ਪੱਕਿਆਂ ਹੁੰਦਿਆਂ ਦੇਖਿਆ। ਜੇ ਐਨ ਐਚ ਐਮ, 2211 ਅਤੇ ਠੇਕਾ ਅਧਾਰਿਤ ਕਾਮਿਆਂ ਨੂੰ ਅਸੀਂ ਰੈਗੂਲਰ ਨਹੀਂ ਕਰਵਾ ਸਕੇ ਤਾਂ ਸਾਨੂੰ ਸਮਝ ਲੈਣਾ ਚਾਹੀਦੈ ਕਿ ਉਹ ਸਾਡੀ ਸਮਝ ਤੇ ਏਕੇ ਦੀ ਘਾਟ ਕਾਰਨ ਹੈ।ਨਾਲੇ ਜਦੋਂ ਗੁਆਂਢੀਂ ਦੇ ਘਰ ਨੂੰ ਅੱਗ ਲੱਗੀ ਹੋਵੇ ਉਹਦਾ ਸੇਕ ਅੱਜ ਨਹੀਂ ਤਾਂ ਕੱਲ੍ਹ ਤੁਹਾਡੇ ਤੱਕ ਪਹੁੰਚੇਗਾ ਜ਼ਰੂਰ।ਬਾਕੀ ਸਰਕਾਰ ਦੀ ਨੀਅਤ ਬਾਰੇ ਤੁਹਾਨੂੰ ਅੱਜ ਦੀਆਂ ਅਖਬਾਰਾਂ ਨੇ ਦੱਸ ਹੀ ਦਿੱਤਾ ਹੈ ਕਿ ਜਲ ਸਰੋਤ ਵਿਭਾਗ ਦੀਆਂ 8657 ਅਸਾਮੀਆਂ ਖਤਮ ਕਰ ਦਿੱਤੀਆਂ ਹਨ।ਇਸ ਗੱਲ ਦਾ ਇਤਿਹਾਸ ਗਵਾਹ ਹੈ ਕਿ ਜਿਹੜੇ ਲੋਕ ਆਪਣੀਆਂ ਜੜ੍ਹਾਂ ਨਹੀਂ ਬਚਾ ਸਕਦੇ ਉਹ ਆਪਣਾ ਬਜੂਦ ਗਵਾ ਲੈਂਦੇ ਹਨ। ਤੁਸੀਂ ਉਸ ਵਿਰਸੇ ਦੇ ਮਾਲਕ ਹੋ ਜਿਨ੍ਹਾਂ ਦੇ ਗੁਰੂ ਨੇ ਬਚਪਨ ਵਿੱਚ ਹੀ ਇੱਕ ਕੌਮ ਨੂੰ ਬਚਾਉਣ ਲਈ ਆਪਣੇ ਪਿਤਾ ਦੀ ਕੁਰਬਾਨੀ ਦਿੱਤੀ ਸੀ।

ਇਸ ਕਰਕੇ ਸਾਡਾ ਸਾਰਿਆਂ ਦਾ ਇਹ ਇਖਲਾਕੀ ਫਰਜ਼ ਹੈ ਕਿ ਆਓ ਆਪਣੇ ਐਨ ਐਚ ਐਮ,2211 ਤੇ ਠੇਕਾ ਅਧਾਰਿਤ ਕਾਮਿਆਂ ਨੂੰ ਰੈਗੂਲਰ ਕਰਨ,ਪ੍ਰਵੇਸ਼ਨ ਪੀਰੀਅਡ ਦੋ ਸਾਲ ਦਾ ਕਰਵਾਉਣ ਲਈ ਆਪਣਾ ਸਰਦਾ ਯੋਗਦਾਨ ਪਾਈਏ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਇਤਿਹਾਸ ਸਾਨੂੰ ਲਾਹਣਤਾ ਨਾ ਪਾਵੇ। ਤੁਹਾਨੂੰ ਬਹਿਕਾਉਣ ਵਾਲੇ ਬਹੁਤ ਮਿਲਣਗੇ ਪਰ ਅਸੀਂ ਆਪਣੀ ਧੁਨ ਵਿੱਚ ਹੀ ਅੱਗੇ ਵੱਧਣਾ ਹੁੰਦੈ।ਜੇ ਰਿਪੋਰਟਾਂ ਦੇ ਬਾਈਕਾਟ ਨਾਲ ਤੁਹਾਡੇ ਸਾਥੀਆਂ ਦਾ ਕੁਝ ਭਲਾ ਹੋ ਸਕਦੈ ਤਾਂ ਤੁਸੀਂ ਇਤਿਹਾਸ ਦੇ ਯੋਧੇ ਹੋ ਨਿਬੜੋਗੇ।ਸੋ ਆਓ ਇਸ ਬਾਈਕਾਟ ਦਾ ਹਿੱਸਾ ਬਣੀਏ।
ਬੇਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ।
ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ।

ਇਨਕਲਾਬ… ਜ਼ਿੰਦਾਬਾਦ..
” ਮਲਟੀਪਰਪਜ਼ ਹੈਲਥ ਇੰਪਲਾਈਜ਼ ਯੂਨੀਅਨ (ਪੰਜਾਬ)

Related posts

Leave a Reply