ਸਰਕਾਰੀ ਸਕੂਲ ਵਿੱਚ ਪੜ੍ਹ ਕੇ ਮਾਹਿਰ ਡਾਕਟਰ ਬਣੇ ਪਠਾਨਕੋਟ ਦੇ ਅੰਕੁਸ਼ ਮਲਹੋਤਰਾ
ਪਠਾਨਕੋਟ, 16 ਜੁਲਾਈ ( ਬਲਵਿੰਦਰ ਸਿੰਘ ਬਿੱਲਾ ) : ਪੰਜਾਬ ਸਰਕਾਰ ਅਤੇ ਪੰਜਾਬ ਦੇ ਮਿਹਨਤੀ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੇ ਸਿੱਖਿਆ ਦੇ ਖੇਤਰ ਵਿਚ ਸੁਧਾਰ ਦੇ ਉਪਰਾਲੇ ਰੰਗ ਲਿਆ ਰਹੇ ਹਨ, ਸਿੱਖਿਆ ਰੂਪੀ ਬੂਟਾ ਜਦੋਂ ਫਲਦਾ ਹੈ ਤਾਂ ਮਹਿਕਾ ਵੰਡਦਾ ਹੈ ਇਸ ਕਹਾਵਤ ਨੂੰ ਸਾਰਥਕ ਕੀਤਾ ਹੈ ਭਾਰਤੀ ਸੈਨਾ ਵਿੱਚ ਸੇਵਾ ਨਿਭਾ ਰਹੇ ਮੇਜਰ ਡਾਕਟਰ ਅੰਕੁਸ਼ ਮਲਹੋਤਰਾ ਨੇ ਜੋ ਵਰਤਮਾਨ ਸਮੇਂ ਚੰਡੀਮੰਦਰ ਵਿਖੇ ਇਨਸਥੀਸ਼ੀਆ ਦੀ ਐਮ. ਡੀ ਕਰ ਰਹੇ ਹਨ।
ਅੰਕੁਸ਼ ਦੇ ਪਿਤਾ ਜੀ ਮਹਿੰਦਰ ਸਿੰਘ ਜੀ ਆਪ ਸਰਕਾਰੀ ਅਧਿਆਪਕ ਰਹੇ ਹਨ ਅਤੇ ਉਨਾਂ ਅੰਕੁਸ਼ ਨੂੰ ਆਪਣੇ ਸਕੂਲ ਬਾਲਾ ਪਿੰਡੀ ਦੇ ਮਿਡਲ ਸਕੂਲ ਵਿਚ ਹੀ ਮੁਢਲੀ ਸਿੱਖਿਆ ਦਿੱਤੀ ਸੀ।
ਐਮ.ਬੀ.ਬੀ.ਐਸ ਦੀ ਪੜ੍ਹਾਈ ਕਰਨ ਤੋਂ ਬਾਅਦ ਅੰਕੁਸ਼ ਸੈਨਾ ਵਿਚ ਕੈਪਟਨ ਚੁਣੇ ਗਏ ਸੈਨਾ ਵਿਚ ਹੀ ਉਨਾਂ ਨੇ ਮਾਹਿਰ ਡਾਕਟਰ ਬਣਨ ਲਈ ਐਮ.ਡੀ ਦਾ ਟੈਸਟ ਪਾਸ ਕੀਤਾ ਅਤੇ ਇਨਸਥੀਸ਼ੀਆ ਦੀ ਐਮ.ਡੀ ਲਈ ਚੰਡੀਗੜ੍ਹ ਚੰਡੀਮੰਦਰ ਵਿਖੇ ਸੈਨਾ ਦੇ ਕਮਾਂਡ ਹਸਪਤਾਲ ਵਿੱਚ ਉਚੇਰੀ ਪੜ੍ਹਾਈ ਕਰ ਰਹੇ ਹਨ ਮੇਜਰ ਅੰਕੁਸ਼ ਦੀ ਇਸ ਸਫਲਤਾ ਲਈ ਸ਼ਹੀਦ ਭਗਤ ਸਿੰਘ ਅਧਿਆਪਕ ਵਿਦਿਆਰਥੀ ਭਲਾਈ ਮੰਚ ਪਠਾਨਕੋਟ ਅਤੇ ਸਮੂਹ ਵਿਦਿਆਰਥੀ ਅਤੇ ਅਧਿਆਪਕ ਭਾਈਚਾਰੇ ਵਲੋਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਅੰਕੁਸ਼ ਅਤੇ ਉਸਦੇ ਪਰਿਵਾਰ ਨੂੰ ਉੱਜਵਲ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੱਤੀਆਂ ਗਈਆਂ।
ਫ਼ੋਨ ਉਤੇ ਗੱਲ ਕਰਦਿਆਂ ਮੇਜਰ ਅੰਕੁਸ਼ ਨੇ ਆਪਣੇ ਸਰਕਾਰੀ ਸਕੂਲ ਦੇ ਮਿਹਨਤੀ ਤਜਰਬੇਕਾਰ ਅਧਿਆਪਕਾਂ ਪ੍ਰਤੀ ਆਭਾਰ ਪ੍ਰਗਟ ਕੀਤਾ ਅਤੇ ਸਮੂਹ ਵਿਦਿਆਰਥੀਆਂ ਦੇ ਨਾਂ ਸੰਦੇਸ਼ ਵਿਚ ਕਿਹਾ ਕਿ ਉਹ ਸਫ਼ਲਤਾ ਲਈ ਸਖਤ ਮਿਹਨਤ ਕਰਨ ਅਤੇ ਆਪਣੇ ਅਧਿਆਪਕਾਂ ਦੀ ਅਗਵਾਈ ਵਿੱਚ ਆਪਣੀ ਰੁਚੀ ਅਨੁਸਾਰ ਕਿੱਤਾ ਚੁੱਣਨ।ਇਸ ਮੌਕੇ ਅੰਕੁਸ਼ ਨੂੰ ਵਧਾਈਆਂ ਦਿੰਦੇ ਹੋਏ ਮਾਣਯੋਗ ਜਿਲਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਪਠਾਨਕੋਟ ਸ. ਜਗਜੀਤ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਇੰਜੀ. ਸੰਜੀਵ ਗੌਤਮ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ੍ਰੀ ਰਾਜੇਸ਼ਵਰ ਸਲਾਰੀਆਂ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਸ੍ਰੀ ਰਮੇਸ਼ ਲਾਲ ਠਾਕੁਰ ਨੇ ਸਮੂਹ ਮਾਪਿਆਂ ਅਤੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕੀ ਉਹ ਮਹਿੰਗੇ ਪ੍ਰਾਈਵੇਟ ਸਕੂਲਾਂ ਵਿਚ ਜਾਣ ਦੀ ਬਜਾਏ ਸਮਾਰਟ ਸਰਕਾਰੀ ਸਕੂਲਾਂ ਵਿੱਚ ਆਪਣੇ ਬੱਚਿਆ ਨੂੰ ਸਿੱਖਿਆ ਦੁਆਉਣ ਜਿੱਥੇ ਅਤੀ ਆਧੁਨਿਕ ਸਹੂਲਤਾਂ ਨਾਲ ਕੁਆਲਟੀ ਐਜੂਕੇਸ਼ਨ ਦਾ ਸੂਰਜ ਚਮਕ ਰਿਹਾ ਹੈ ਆਓ ਇਸ ਰੋਸ਼ਨੀ ਵਿਚ ਆਪਣੇ ਬੱਚਿਆਂ ਦੇ ਭਵਿੱਖ ਨੂੰ ਸੁਰੱਖਿਅਤਾ ਕਰੀਏ।
- ਅੰਮ੍ਰਿਤਸਰ ਵਿੱਚ ਕੋਈ ਗ੍ਰਨੇਡ ਧਮਾਕਾ ਨਹੀਂ ਹੋਇਆ: ਸੀਪੀ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ, ਅਫਵਾਹਾਂ ਨਾ ਫੈਲਾਉਣ ਦੀ ਚੇਤਾਵਨੀ
- ਡੋਨਾਲਡ ਟਰੰਪ ਵੱਲੋਂ ਕੈਨੇਡਾ ‘ਤੇ ਲਗਾਏ ਟੈਰਿਫ ਤੋਂ ਬਾਦ ਟਰੂਡੋ ਨੇ ਕੀਤਾ ਇਹ ਐਲਾਨ, ਮੈਕਸੀਕੋ ਨੇ ਵੀ ਦਿੱਤੀ ਪ੍ਰਤੀਕਿਰਿਆ
- ਚੋਣਾਂ ਤੋਂ ਪਹਿਲਾਂ ਹੀ ਕਾਂਗਰਸ ਦੁਆਰਾ ‘EAGLE GROUP’ ਦਾ ਗਠਨ ਇੱਕ ਸਰਗਰਮ ਕਦਮ, ਵੋਟਰ ਲਿਸਟ ਵਿੱਚ ਗੜਬੜੀ ਦੀ ਜਾਂਚ ਕਰਨ ਲਈ ਵਿਸ਼ੇਸ਼ ਟੀਮ ਬਣਾਈ
- 5 ਫਰਵਰੀ ਨੂੰ ਛੁੱਟੀ ਸਰਕਾਰੀ ਛੁੱਟੀ ਘੋਸ਼ਿਤ
- ਜ਼ਮੀਨੀ ਕਬਜ਼ੇ ਨੂੰ ਲੈ ਕੇ ਝਗੜਾ: ਦੋ ਧਿਰਾਂ ਵਿਚਕਾਰ ਗੋਲੀਬਾਰੀ, ਤਿੰਨ ਜ਼ਖ਼ਮੀ
- ਪੰਜਾਬ ਸਰਕਾਰ ਨੇ ਬੁਢਾਪਾ ਸਕੀਮ ਵਾਸਤੇ 4000 ਕਰੋੜ ਰੁਪਏ ਦਾ ਰੱਖਿਆ ਬਜਟ
EDITOR
CANADIAN DOABA TIMES
Email: editor@doabatimes.com
Mob:. 98146-40032 whtsapp