ਫਲੱਡ ਸੀਜਨ ਅਧੀਨ ਗੁਜਰ ਪਰਿਵਾਰਾਂ ਨੂੰ ਅਪੀਲ ਸੰਭਾਵਿਤ ਹੜ ਪ੍ਰਭਾਵਿੱਤ ਖੇਤਰਾਂ ਤੋਂ ਉੱਠ ਕੇ ਸੁਰੱਖਿਅਤ ਸਥਾਨਾਂ ਤੇ ਰਹਿਣ

ਫਲੱਡ ਸੀਜਨ ਅਧੀਨ ਗੁਜਰ ਪਰਿਵਾਰਾਂ ਨੂੰ ਅਪੀਲ ਸੰਭਾਵਿਤ ਹੜ ਪ੍ਰਭਾਵਿੱਤ ਖੇਤਰਾਂ ਤੋਂ ਉੱਠ ਕੇ ਸੁਰੱਖਿਅਤ ਸਥਾਨਾਂ ਤੇ ਰਹਿਣ 

ਬੱਚੇ ਅਤੇ ਨੋਜਵਾਨਾਂ ਨੂੰ ਹਦਾਇਤ ਪ੍ਰਤੀਬੰਦਿਤ ਨਹਿਰਾਂ ਆਦਿ ਚੋਂ ਨਹਾਉਂਣ ਤੋਂ ਕਰਨ ਗੁਰੇਜ 

ਪਠਾਨਕੋਟ, 17 ਜੁਲਾਈ ( ਰਜਿੰਦਰ ਸਿੰਘ ਰਾਜਨ ਬਿਊਰੋ ਚੀਫ ) : ਫਲੱਡ ਸੀਜਨ ਦੋਰਾਨ ਦਰਿਆਵਾਂ ਆਦਿ ਦੇ ਕਿਨਾਰੇ ਬੈਠੇ ਗੁਜਰ ਪਰਿਵਾਰਾਂ ਅਤੇ ਲੋਕਾਂ ਨੂੰ ਜਾਗਰੁਕ ਕਰਨ ਸਬੰਧੀ ਅਪੀਲ ਕਰਦਿਆਂ ਸ੍ਰੀ ਅਰਵਿੰਦ ਪ੍ਰਕਾਸ ਵਰਮਾਂ ਜਿਲਾ ਮਾਲ ਅਫਸ਼ਰ ਪਠਾਨਕੋਟ ਨੇ ਦੱਸਿਆ ਕਿ 15 ਜੂਨ 2020 ਤੋਂ ਫਲੱਡ ਸੀਜਨ 2020 ਸੁਰੂ ਹੋ ਚੁੱਕਿਆ ਹੈ। ਉਨਾਂ ਕਿਹਾ ਕਿ ਕਈ ਵਾਰ ਡੈਮਾਂ ਵਿੱਚ ਪਾਣੀ ਦੀ ਸਮਰੱਥਾ ਵੱਧ ਹੋਣ ਕਾਰਨ ਅਚਾਨਕ ਪਾਣੀ ਛੱਡਣਾ ਪੈ ਸਕਦਾ ਹੈ। ਉਨਾਂ ਦੱਸਿਆ ਕਿ ਜਿਲਾ ਪਠਾਨਕੋਟ ਵਿੱਚ ਉਪਰੋਕਤ ਵਿਸੇ ਸਬੰਧੀ ਜਾਗਰੁਕ ਕਰਨ ਲਈ ਦਰਿਆਵਾਂ ਦੇ ਕਿਨਾਰੇ ਬੈਠੇ ਗੁਜਰ ਪਰਿਵਾਰਾਂ ਅਤੇ ਲੋਕਾਂ ਨੂੰ ਸੁਰੱਖਿਅਤ ਸਥਾਨਾਂ ਤੇ ਜਾਣ ਲਈ ਅਪੀਲ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਗੁਜਰ ਪਰਿਵਾਰਾਂ ਨੂੰ ਸੰਭਾਵਿਤ ਹੜਾਂ ਦੀ ਸਥਿਤੀ ਤੋਂ ਜਾਗਰੁਕ ਵੀ ਕਰਵਾਇਆ ਜਾ ਰਿਹਾ ਹੈ। ਕਿਉਕਿ ਦਰਿਆਵਾਂ ਦੇ ਕਿਨਾਰਿਆਂ ਤੇ ਬੈਠੇ ਗੁਜਰ ਪਰਿਵਾਰ ਅਕਸਰ ਸੰਭਾਵਿਤ ਹੜਾਂ ਵਾਲੇ ਸਥਾਨਾਂ ਤੇ ਪ੍ਰਭਾਵਿਤ ਹੁੰਦੇ ਹਨ। 

ਜਿਲਾ ਮਾਲ ਅਫਸਰ ਨੇ ਦੱਸਿਆ ਕਿ ਫਲੱਡ ਸੀਜਨ 2020 ਨੂੰ ਧਿਆਨ ਵਿੱਚ ਰੱਖਦਿਆਂ ਗੁਜਰ ਪਰਿਵਾਰਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਆਪਣੇ ਪਸੂ ਧੰਨ ਜਿਵੈਂ ਮੱਝਾਂ, ਗਾਵਾਂ, ਬੱਕਰੀਆਂ ਆਦਿ ਨੂੰ ਨਰਿਹਾਂ , ਨਾਲਿਆਂ ਆਦਿ ਦੇ ਕਿਨਾਰਿਆਂ ਤੇ ਲੈ ਕੇ ਜਾਣ ਤੋਂ ਗੁਰੇਜ ਕਰਨ। ਉਨਾਂ ਕਿਹਾ ਕਿ ਗੁਜਰ ਪਰਿਵਾਰਾਂ ਨੂੰ ਅਪੀਲ ਹੈ ਕਿ  ਸੰਭਾਵਿਤ ਹੜਾਂ ਨੂੰ ਧਿਆਨ ਚੋਂ ਰੱਖਦਿਆਂ ਪ੍ਰਭਾਵਿਤ ਖੇਤਰਾਂ ਤੋਂ ਸੁਰੱਖਿਅਤ ਸਥਾਨਾਂ ਤੇ ਪਹੁੰਚ ਕਰਨ। ਉਨਾਂ ਕਿਹਾ ਕਿ ਇਸ ਤੋਂ ਇਲਾਵਾ ਜਿਲਾ ਪਠਾਨਕੋਟ ਦੇ ਸਾਰੇ ਪੁਲਿਸ ਥਾਨਿਆਂ ਨੂੰ ਵੀ ਹਦਾਇਤ ਕੀਤੀ ਗਈ ਹੈ ਕਿ ਉਨਾਂ ਵੱਲੋਂ ਨਹਿਰਾਂ ਜਾਂ ਨਹਿਰਾਂ ਦੇ ਹੈਡਾਂ ਤੇ ਨਜਰ ਰੱਖਣ , ਕਿਉਕਿ ਗਰਮੀ ਹੋਣ ਕਰਕੇ ਸਾਰੇ ਬੱਚੇ ਅਤੇ ਨੋਜਵਾਨ ਇਨਾਂ ਤੇ ਅਕਸਰ ਨਹਾਉਂਦੇ ਰਹਿੰਦੇ ਹਨ। ਜਿਨਾਂ ਕਰਕੇ ਆਏ ਦਿਨ ਕੋਈ ਨਾ ਕੋਈ ਘਟਨਾ ਹੋ ਜਾਂਦੀ ਹੈ। ਉਨਾ ਕਿਹਾ ਕਿ ਅਜਿਹੇ ਬੱਚੇ ਜਾਂ ਨੋਜਵਾਨਾਂ ਨੂੰ ਹੜ ਬਾਰੇ ਜਾਗਰੁਕ ਕਰਦਿਆਂ ਅਪੀਲ ਕੀਤੀ ਜਾ ਰਹੀ ਹੈ ਕਿ ਪ੍ਰਤੀਬੰਦਿਤ ਨਹਿਰਾਂ ਆਦਿ ਸਥਾਨਾਂ ਤੇ ਨਾ ਨਹਾਇਆ ਜਾਵੇ ਤਾਂ ਜੋ ਕਿਸੇ ਅਣਸੁਖਾਵੀ ਘਟਨਾਂ ਤੋਂ ਬਚਿਆ ਜਾ ਸਕੇ। 

Related posts

Leave a Reply