UPDATED LATEST NEWS: ਆਨ ਲਾਇਨ ਵੋਟ ਬਨਵਾਉਣ, ਕੱਟਣ ਜਾਂ ਸੋਧ ਕਰਵਾਉਣ ਲਈ ਹਰੇਕ ਬੀ.ਐਲ.ਓ. ਨੂੰ ਵੋਟਰਾਂ ਦੇ ਵਟਸਐਪ ਗਰੁੱਪ ਬਨਾਉਣ ਦੇ ਨਿਰਦੇਸ਼ ਜਾਰੀ

ਆਨ ਲਾਇਨ ਵੋਟ ਬਨਵਾਉਣ, ਕੱਟਣ ਜਾਂ ਸੋਧ ਕਰਵਾਉਣ ਲਈ ਹਲਕਾ 003 ਪਠਾਨਕੋਟ ਦੇ ਹਰੇਕ ਬੀ.ਐਲ.ਓ. ਨੂੰ ਵੋਟਰਾਂ ਦੇ ਵਟਸਐਪ ਗਰੂਪ ਬਨਾਉਣ ਦੇ ਨਿਰਦੇਸ਼ ਜਾਰੀ 

ਪਠਾਨਕੋਟ 17 ਜੁਲਾਈ  ( ਰਜਿੰਦਰ ਸਿੰਘ ਰਾਜਨ ਬਿਊਰੋ ਚੀਫ ) : ਕੋਵਿਡ 19 ਕਰੋਨਾ ਵਾਇਰਸ ਮਹਾਂਮਾਰੀ ਨੂੰ ਦੇਖਦੇ ਹੋਏ ਮਾਨਯੋਗ ਚੋਣ ਕਮਿਸ਼ਨ ਦੀਆਂ ਹਦਾਇਤਾ ਦੀ ਪਾਲਣਾ ਕਰਦੇ ਹੋਏ ਮਾਨਯੋਗ ਡਿਪਟੀ ਕਮਿਸ਼ਨਰ ਪਠਾਨਕੋਟ ਦੇ ਦਿਸ਼ਾਂ ਨਿਰਦੇਸ਼ਾ ਨੂੰ ਮੁੱਖ ਰੱਖਦੇ ਹੋਏ, ਐਸ.ਡੀ.ਐਮ-ਕਮ-ਈ.ਆਰ.ੳ. ਪਠਾਨਕੋਟ ਸ਼੍ਰੀ ਅਰਸ਼ਦੀਪ ਸਿੰਘ ਨੇ ਆਮ ਪਬਲਿਕ ਨੂੰ NVSP.in ਸਰਵਿਸ ਪੋਰਟਲ ਤੇ ਆਨ ਲਾਇਨ ਵੋਟ ਬਨਵਾਉਣ, ਵੋਟ ਕੱਟਣ ਜਾਂ ਸੋਧ ਕਰਵਾਉਣ ਲਈ ਜਾਣਕਾਰੀ ਦੇਣ ਲਈ ਵਿਧਾਨ ਸਭਾ ਚੋਣ ਹਲਕਾ 003 ਦੇ ਹਰੇਕ ਬੀ.ਐਲ.ਓ. ਨੂੰ ਵੋਟਰਾਂ ਦੇ ਵਟਸਐਪ ਗਰੂਪ ਬਨਾਉਣ ਦੇ ਨਿਰਦੇਸ਼ ਦਿੱਤੇ ਹਨ । 

ਆਮ ਪਬਲਿਕ ਨਾਲ ਵੱਟਸਐਪ ਗਰੁਪ ਰਾਹੀ ਵੋਟਾਂ ਨਾਲ ਸਬੰਧਤ ਹਰੇਕ ਜਾਣਕਾਰੀ ਸਾਂਝੀ ਕੀਤੀ ਜਾਵੇਗੀ ਅਰਸਦੀਪ ਸਿੰਘ ਉਪ ਮੰਡਲ ਮੈਜਿਸਟਰੇਟ
ਸ. ਅਰਸਦੀਪ ਸਿੰਘ ਉਪ ਮੰਡਲ ਮੈਜਿਸਟਰੇਟ-ਕਮ-ਚੋਣਕਾਰ ਰਜਿਸਟਰੇਸ਼ਨ ਅਫ਼ਸਰ, 003 ਪਠਾਨਕੋਟ ਨੇ ਕਿਹਾ ਕਿ ਆਮ ਪਬਲਿਕ ਨਾਲ ਵੱਟਸਐਪ ਗਰੁਪ ਰਾਹੀ ਵੋਟਾਂ ਨਾਲ ਸਬੰਧਤ ਹਰੇਕ ਜਾਣਕਾਰੀ ਸਾਂਝੀ ਕੀਤੀ ਜਾਵੇਗੀ । ਇਸ ਵਟਸਐਪ ਗਰੁਪ ਰਾਹੀ ਵੋਟ ਬਾਨਉਣ, ਵੋਟ ਕੱਟਣ, ਅਤੇ ਵੋਟਰ ਕਾਰਡ ਵਿੱਚ ਸੋਧ ਕਰਨ ਦੀ ਵੀ.ਡੀ.ਓ. ਅਤੇ ਪਾਵਰ ਪੁਆਇੰਟ ਰਾਹੀ ਤਿਆਰ ਕੀਤੀ ਜਾ ਰਹੀ ਪੈ੍ਰਜਂਟੇਸ਼ਨ ਬਹੁਤ ਜਲਦੀ ਸਾਂਝੀ ਕੀਤੀ ਜਾਵੇਗੀ । ਇਸ ਲਈ ਪਠਾਨਕੋਟ ਹਲਕੇ ਦੀ ਪਬਲਿਕ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜਦੋ ਬੀ.ਐਲ.ਓ. ਵਰਸਐਪ ਗਰੁਪ ਬਨਾਉਣ ਤਾਂ ਉਸ ਗਰੁਪ ਨੂੰ ਐਗਜਿਟ ਜਾਂ ਲੈਫਟ ਨਾ ਕੀਤਾ ਜਾਵੇ । ਸਗੋ ਜੋ ਵੀ ਇਸ ਗਰੁਪ ਵਿੱਚ ਸ਼ਾਮਲ ਹੋਣ ਤੋਂ ਵਾਂਝਾ ਰਹਿ ਗਿਆ ਹੈ, ਉਹ ਆਪਣੇ ਬੀ.ਐਲ.ਓ. ਨਾਲ ਤਾਲਮੇਲ ਕਰਕੇ ਵਟਸਐਪ ਗਰੁਪ ਵਿੱਚ ਆਪਣਾ ਨਾਮ ਦਰਜ ਕਰਵਾਏ ਤਾਂ ਜੋ ਚੋਣ ਕਮਿਸ਼ਨ ਵੱਲੋ ਜਦੋ ਵੀ ਕੋਈ ਗਾਈਡ ਲਾਇਨ ਜਾਰੀ ਹੋਵੇ ਉਹ ਆਮ ਪਬਲਿਕ ਤੱਕ ਪਹੁੰਚ ਸਕੇ ।

Related posts

Leave a Reply