6 ਹੋਰ ਲੋਕ ਆਏ ਕਰੋਨਾ ਦੀ ਮਾਰ ਹੇਠ,ਕੁੱਲ 275 ਪਾਜੀਟਿਵ ਮਰੀਜ,235 ਲੋਕਾਂ ਨੇ ਕੀਤਾ ਕਰੋਨਾ ਰਿਕਵਰ,ਐਕਟਿਵ ਕੇਸ 31

6 ਹੋਰ ਲੋਕ ਆਏ ਕਰੋਨਾ ਦੀ ਮਾਰ ਹੇਠ,ਕੁੱਲ 275 ਪਾਜੀਟਿਵ ਮਰੀਜ,235 ਲੋਕਾਂ ਨੇ ਕੀਤਾ ਕਰੋਨਾ ਰਿਕਵਰ,ਐਕਟਿਵ ਕੇਸ 31

17 ਜੁਲਾਈ ਨੂੰ ਲਏ 164 ਲੋਕਾਂ ਦੀ ਸੈਂਪਿਗ ਦੀ ਆਈ ਰਿਪੋਰਟ ਕਰੋਨਾ ਨੈਗੇਟਿਵ
 
ਪਠਾਨਕੋਟ,18 ਜੁਲਾਈ ( ਰਜਿੰਦਰ ਸਿੰਘ ਰਾਜਨ ਬਿਊਰੋ ਚੀਫ ) : ਅੱਜ ਜਿਲਾ ਪਠਾਨਕੋਟ ਵਿੱਚ ਸਨੀਵਾਰ ਨੂੰ 16 ਜੂਲਾਈ ਨੂੰ ਲਏ ਗਏ 188 ਲੋਕਾਂ ਦੀ ਮੈਡੀਕਲ ਰਿਪੋਰਟ ਵਿੱਚੋਂ 6 ਲੋਕਾਂ ਦੀ  ਮੈਡੀਕਲ ਰਿਪੋਰਟ ਕਰੋਨਾ ਪਾਜੀਟਿਵ ਆਈ ਹੈ ਜਦ ਕਿ ਬਾਕੀ ਸਾਰੇ ਕਰੋਨਾ ਨੈਗੇਟਿਵ ਪਾਏ ਗਏ ਹਨ ਅਤੇ 17 ਜੁਲਾਈ ਨੂੰ 164 ਲੋਕਾਂ ਦੀ ਕੀਤੀ ਗਈ ਸੈਂਪਿਗ ਦੀ ਰਿਪੋਰਟ ਕਰੋਨਾ ਨੈਗੇਟਿਵ ਆਈ ਹੈ, ਇਸ ਤੋਂ ਇਲਾਵਾ 6 ਲੋਕਾਂ ਨੂੰ ਡਿਸਚਾਰਜ ਪਾਲਿਸੀ ਅਧੀਨ ਨਿਰਧਾਰਤ ਸਮਾਂ ਪੂਰਾ ਕਰਨ ਤੇ ਅਤੇ ਕਿਸੇ ਵੀ ਤਰਾਂ ਦੇ ਕੋਈ ਵੀ ਲੱਛਣ ਨਾ ਪਾਏ ਜਾਣ ਤੇ ਆਪਣੇ ਘਰਾਂ ਲਈ ਰਵਾਨਾ ਕੀਤਾ ਗਿਆ। ਇਹ ਪ੍ਰਗਟਾਵਾ ਸ. ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕੀਤਾ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਿਸ਼ਨ ਫਤਿਹ ਅਧੀਨ ਦਿੱਤੀਆਂ ਜਾ ਰਹੀਆਂ ਹਦਾਇਤਾਂ ਦੀ ਪਾਲਣਾ ਕਰਨ ਦੇ ਸਖਤ ਆਦੇਸ ਹਨ ਅਤੇ ਸਾਡਾ ਸਾਰਿਆਂ ਦਾ ਫਰਜ ਬਣਦਾ ਹੈ ਕਿ ਅਸੀਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰੀਏ ਤਾਂ ਜੋ ਮਿਸ਼ਨ ਫਤਿਹ ਨੂੰ ਕਾਮਯਾਬ ਕੀਤਾ ਜਾ ਸਕੇ।

ਉਨਾਂ ਕਿਹਾ ਕਿ ਹੁਣ ਜਿਲਾ ਪਠਾਨਕੋਟ ਵਿੱਚ ਸਨੀਵਾਰ ਨੂੰ ਕੂਲ 275 ਕੇਸ ਕਰੋਨਾ ਪਾਜੀਟਿਵ ਦੇ  ਹੋ ਗਏ ਹਨ ਜਿਨਾਂ ਵਿੱਚੋਂ 235 ਲੋਕ ਪੰਜਾਬ ਸਰਕਾਰ ਦੀ ਡਿਸਚਾਰਜ ਪਾਲਿਸੀ ਅਧੀਨ ਕਰੋਨਾ ਵਾਈਰਸ ਨੂੰ ਰਿਕਵਰ ਕਰ ਚੁੱਕੇ ਹਨ। ਉਨਾ ਦੱਸਿਆ ਕਿ ਇਸ ਸਮੇਂ ਜਿਲਾ ਪਠਾਨਕੋਟ ਵਿੱਚ 31 ਕੇਸ ਕਰੋਨਾ ਪਾਜੀਟਿਵ ਦੇ ਐਕਟਿਵ ਹਨ ਅਤੇ ਹੁਣ ਤੱਕ 9 ਲੋਕਾਂ ਦੀ ਕਰੋਨਾ ਪਾਜੀਟਿਵ ਹੋਣ ਨਾਲ ਮੋਤ ਹੋ ਚੁੱਕੀ ਹੈ। ਉਨਾਂ ਦੱਸਿਆ ਕਿ ਸਨੀਵਾਰ ਨੂੰ ਜਿਨਾਂ 6 ਲੋਕਾਂ ਦੀ ਰਿਪੋਰਟ ਕਰੋਨਾ ਪਾਜੀਟਿਵ ਆਈ ਹੈ ਉਨਾਂ ਵਿੱਚੋਂ 3 ਲੋਕ ਪ੍ਰਵਾਸੀ ਮਜਦੂਰ ਹਨ ਅਤੇ 3 ਲੋਕ ਪਹਿਲਾ ਤੋਂ ਕਰੋਨਾ ਪਾਜੀਟਿਵ ਵਿਅਕਤੀ ਦੇ ਸੰਪਰਕ ਵਿੱਚੋਂ ਹਨ। ਇੱਕ ਵਿਅਕਤੀ ਦੀ ਟਰੂ ਨੈਟ ਰਾਹੀਂ ਕਰੋਨਾ ਪਾਜੀਟਿਵ ਰਿਪੋਰਟ ਆਈ ਹੈ। ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਨਿਰਧਾਰਤ ਸਮਾਂ ਪੁਰਾ ਕਰਨ ਅਤੇ ਕਿਸੇ ਵੀ ਤਰਾਂ ਦਾ ਕੋਈ ਵੀ ਲੱਛਣ ਨਾ ਹੋਣ ਤੇ ਸਨੀਵਾਰ ਨੂੰ 6 ਲੋਕਾਂ ਨੂੰ ਆਪਣੇ ਘਰਾਂ ਲਈ ਰਵਾਨਾ ਕੀਤਾ ਗਿਆ ਹੈ।

Related posts

Leave a Reply