ਬਨ ਟਾਈਮ ਸੈਟਲਮੈਂਟ ਸਕੀਮ ਅਧੀਨ ਕਾਰਪੋਰੇਸ਼ਨ ਅਧੀਨ ਆਉਂਦੇ ਕਰੀਬ 61 ਲੋਕਾਂ ਨੇ ਕੀਤਾ ਲਾਭ ਪ੍ਰਾਪਤ


ਬਨ ਟਾਈਮ ਸੈਟਲਮੈਂਟ ਸਕੀਮ ਅਧੀਨ ਕਾਰਪੇਸ਼ਨ ਕੋਲ ਜਮਾਕਰ ਹੋਈ 6.01 ਲੱਖ ਰੁਪਏ ਦੀ ਰਾਸ਼ੀ

ਲੋਕਾਂ ਨੂੰ ਅਪੀਲ ਪੈਂਡਿੰਗ ਪਾਣੀ ਅਤੇ ਸੀਵਰੇਜ ਦੇ ਬਿੱਲ ਕਿਸਤਾਂ ਵਿੱਚ ਵੀ ਜਮਾਕਰ ਕਰਵਾ ਸਕਦੇ ਹਨ

ਪਠਾਨਕੋਟ, 6 ਅਗਸਤ (ਰਾਜਿੰਦਰ ਸਿੰਘ ਰਾਜਨ ਬਿਊਰੋ ਚੀਫ ) : ਪਿਛਲੇ ਕਰੀਬ ਮਾਰਚ ਮਹੀਨੇ ਤੋਂ ਜਿਲਾ ਦੇ ਨਾਲ ਨਾਲ ਪੂਰਾ ਪੰਜਾਬ ਕਰੋਨਾ ਵਾਈਰਸ ਦੇ ਨਾਲ ਲੜਾਈ ਲੜ ਰਿਹਾ ਹੈ ਅਜਿਹੀ ਸਥਿਤੀ ਵਿੱਚ ਪੰਜਾਬ ਸਰਕਾਰ ਵੱਲੋਂ ਜਿਲਾ ਪਠਾਨਕੋਟ ਨੂੰ ਵੀ ਬਨ ਟਾਈਮ ਸੈਟਲਮੈਂਟ ਸਕੀਮ ਵਿੱਚ ਸਾਮਲ ਕੀਤਾ ਗਿਆ ਸੀ ਜਿਸ ਅਧੀਨ ਕਾਰਪੋਰੇਸ਼ਨ ਪਠਾਨਕੋਟ ਅਧੀਨ ਜਿਨ੍ਹਾਂ ਲੋਕਾਂ ਦੇ ਪਾਣੀ ਅਤੇ ਸੀਵਰੇਜ ਦੇ ਬਿੱਲ ਪੈਂਡਿੰਗ ਸਨ ਉਨ੍ਹਾਂ ਨੂੰ ਇੱਕ ਮੋਕਾ ਦਿੱਤਾ ਗਿਆ ਸੀ ਕਿ ਉਹ ਇੱਕ ਸਮੇਂ ਵਿੱਚ ਸੈਟਲਮੈਂਟ ਕਰਕੇ ਬਿੱਲ ਦਾ ਭੁਗਤਾਨ ਬਿਨਾਂ ਜੁਰਮਾਨੇ ਦੇ ਕਰ ਸਕਦਾ ਸੀ ਇਸ ਦੇ ਉਪਭੋਗਤਾ ਨੂੰ 10 ਪ੍ਰਤੀਸ਼ਤ ਦੀ ਰਿਬੇਟ ਵੀ ਦਿੱਤੀ ਗਈ ਜਿਸ ਅਧੀਨ ਕਾਰਪੋਰੇਸ਼ਨ ਪਠਾਨਕੋਟ ਅਧੀਨ ਕਰੀਬ 61 ਲੋਕਾਂ ਨੇ ਲਾਭ ਪ੍ਰਾਪਤ ਕੀਤਾ ਅਤੇ ਕਾਰਪੋਰੇਸ਼ਨ ਪਠਾਨਕੋਟ ਨੂੰ ਕਰੀਬ 6.01 ਲੱਖ ਰੁਪਏ ਦਾ ਲਾਭ ਹੋਇਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਅਸਵਨੀ ਸਰਮਾ ਸੁਪਰੀਡੇਂਟ ਪਾਣੀ ਅਤੇ ਸੀਵਰੇਜ ਕਾਰਪੋਰੇਸ਼ਨ ਪਠਾਨਕੋਟ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ ਕਾਰਪੋਰੇਸ਼ਨ ਪਠਾਨਕੋਟ ਅਧੀਨ ਆਉਂਦੇ ਲੋਕਾਂ ਨੂੰ ਲਾਭ ਦੇਣ ਦੇ ਉਦੇਸ ਨਾਲ ਉਪਰੋਕਤ ਸਕੀਮ ਦਿੱਤੀ ਗਈ ਸੀ। ਜਿਸ ਅਧੀਨ 61 ਲੋਕਾਂ ਨੇ ਲਾਭ ਪ੍ਰਾਪਤ ਕੀਤਾ ਅਤੇ ਅਜੇ ਵੀ ਕਰੀਬ 500 ਲੋਕ ਹਨ ਜਿਨ੍ਹਾਂ ਦੇ ਪਾਣੀ ਅਤੇ ਸੀਵਰੇਜ ਦੇ ਬਿੱਲ ਪੈਂਡਿੰਗ ਹਨ। ਉਨਾਂ ਦੱਸਿਆ ਕਿ ਕਾਰਪੋਰੇਸ਼ਨ ਵੱਲੋਂ ਪਾਣੀ ਅਤੇ ਸੀਵਰੇਜ ਦੇ ਬਿੱਲ ਲਗਾਉਂਣ ਲਈ ਅਧੀਨ ਆਉਂਦੇ ਖੇਤਰ ਨੂੰ ਤਿੰਨ ਕੈਟਾਗਿਰੀਆਂ ਵਿੱਚ ਵੰਡਿਆ ਗਿਆ ਹੈ। ਜਿਵੇ ਏ ਕਲਾਸ ਕੈਟਾਗਿਰੀ ਵਿੱਚ ਉਹ ਖੇਤਰ ਆਉਂਦਾ ਹੈ ਜੋ ਕਾਮ੍ਰੀਸੀਅਲ ਅਤੇ 20 ਮਰਲੇ ਤੋਂ ਉਪਰ ਦਾ ਖੇਤਰ ਆਉਂਦਾ ਹੈ ਜਿਸ ਦਾ ਪਾਣੀ ਅਤੇ ਸੀਵਰੇਜ ਦਾ ਤਿੰਨ ਮਹੀਨਿਆ ਦਾ 1680 ਰੁਪਏ ਬਿੱਲ ਬਣਦਾ ਹੈ।

ਬੀ ਕੈਟਾਗਿਰੀ ਵਿੱਚ ਉਹ ਖੇਤਰ ਆਉਂਦਾ ਹੈ ਜੋ ਰਿਹਾਇਸੀ ਅਤੇ 10 ਮਰਲੇ ਤੋਂ ਉਪਰ ਹੈ ਇਨ੍ਹਾਂ ਦਾ ਪਾਣੀ ਅਤੇ ਸੀਵਰੇਜ ਦਾ ਤਿੰਨ ਮਹੀਨਿਆਂ ਦਾ 840 ਰੁਪਏ ਬਿੱਲ ਬਣਦਾ ਹੈ। ਉਨਾਂ ਦੱਸਿਆ ਕਿ ਇਸੇ ਹੀ ਤਰ੍ਹਾਂ ਸੀ ਕੈਟਾਗਿਰੀ ਉਸ ਖੇਤਰ ਦੀ ਹੈ ਜੋ 5 ਤੋਂ 10 ਮਰਲੇ ਵਿੱਚ ਰਿਹਾਇਸੀ ਖੇਤਰ ਆਉਂਦਾ ਹੈ ਇਨ੍ਹਾਂ ਦਾ ਤਿੰਨ ਮਹੀਨਿਆਂ ਦਾ ਪਾਣੀ ਅਤੇ ਸੀਵਰੇਜ ਦਾ 630 ਰੁਪਏ ਬਿੱਲ ਬਣਦਾ ਹੈ। ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਪੰਜਾਬ ਸਰਕਾਰ ਦੇ ਆਦੇਸਾਂ ਅਨੁਸਾਰ 5 ਮਰਲੇ (1125 ਸਕੁਇਰ ਫੁੱਟ) ਤੱਕ ਪਲਾਟ ਜੋ ਰਿਹਾਇਸੀ ਹਨ ਉਨਾਂ ਦਾ ਪਾਣੀ ਅਤੇ ਸੀਵਰੇਜ ਦਾ ਬਿੱਲ ਮਾਫ ਹੈ।

ਉਨਾਂ ਦੱਸਿਆ ਕਿ ਉਪਰੋਕਤ ਤੋਂ ਇਲਾਵਾ ਨਗਰ ਨਿਗਮ ਪਠਾਨਕੋਟ ਵੱਲੋਂ ਸਰਕਾਰ ਦੇ ਆਦੇਸਾਂ ਅਨੁਸਾਰ ਕੋਵਿਡ-19 ਦੇ ਚਲਦਿਆਂ ਬਿਨਾਂ ਜੁਰਮਾਨੇ ਤੋਂ ਉਪਰੋਕਤ ਬਿੱਲਾਂ ਦਾ ਭੁਗਤਾਨ ਕਰਨ ਲਈ 31 ਜੁਲਾਈ ਤੱਕ ਦਾ ਸਮਾਂ ਦਿੱਤਾ ਸੀ ਅਤੇ ਲੋਕਾਂ ਵੱਲੋਂ ਇਸ ਸਕੀਮ ਦਾ ਵੀ ਲਾਭ ਪ੍ਰਾਪਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮੋਜੂਦਾ ਸਮੇਂ ਵਿੱਚ ਵੀ ਕਾਰਪੋਰੇਸ਼ਨ ਵੱਲੋਂ ਪਾਣੀ ਅਤੇ ਸੀਵਰੇਜ ਦੇ ਪੈਂਡਿੰਗ ਬਿੱਲਾਂ ਦਾ ਭੁਗਤਾਨ ਕਰਨ ਲਈ ਲੋਕਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਅਤੇ ਕਿਸਤਾਂ ਵਿੱਚ ਬਿੱਲ ਜਮਾਂ ਕਰਵਾਉਂਣ ਲਈ ਸੂਚਿੱਤ ਵੀ ਕੀਤਾ ਜਾ ਰਿਹਾ ਹੈ।  

Related posts

Leave a Reply