ਮਾਧੋਪੁਰ ਚ ਸਰਕਾਰ ਦੀਆਂ ਹਿਦਾਇਤਾਂ ਮੁਤਾਬਕ ਮਲੇਰੀਆ ਐਲੀਮੀਨੇਸ਼ਨ ਪ੍ਰੋਗਰਾਮ ਦੇ ਅਧੀਨ ਕਰਵਾਈ ਸਪਰੇਅ

ਪਠਾਨਕੋਟ 16 ਜੂਨ ( ਰਜਿੰਦਰ ਸਿੰਘ ਰਾਜਨ ਬਿਊਰੋ ਚੀਫ ,ਅਵਿਨਾਸ਼ ਚੀਫ ਰਿਪੋਰਟਰ ) : ਅੱਜ ਸਿਵਲ ਸਰਜਨ ਡਾ ਵਿਨੋਦ  ਸਰੀਨ ਦੇ  ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਐਪੋਡੋਲਮਿਸਟ ਡਾ ਵਨੀਤ ਬੱਲ ਦੀ ਅਗਵਾਈ ਵਿੱਚ ਸਿਹਤ ਵਿਭਾਗ ਦੀ ਟੀਮ ਵੱਲੋਂ ਅੱਜ ਸੀ ਐੱਚ ਸੀ ਬੁੂਗਲ  ਬਧਾਨੀ ਦੇ ਪਿੰਡ ਮਾਧੋਪੁਰ ਵਿਖੇ ਡੀ ਈ ਦੀ ਸਪਰੇਅ ਕਰਵਾਈ ਗਈ,ਇੱਥੇ ਇਹ ਵੀ ਦੱਸਣਯੋਗ ਹੈ,ਕਿ ਇਸ ਇਲਾਕੇ ਵਿੱਚ ਪਿਛਲੇ ਸਾਲ ਮਲੇਰੀਏ ਦਾ ਕੇਸ ਪਾਇਆ ਗਿਆ ਸੀ, ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਮਲੇਰੀਆ ਐਲੀਮੀਨੇਸ਼ਨ ਪ੍ਰੋਗਰਾਮ ਦੇ ਅਧੀਨ ਜਿਸ ਇਲਾਕੇ ਵਿੱਚ ਪਿਛਲੇ ਸਾਲ ਵੀਂ  ਮਲੇਰੀਏ ਦੇ ਕੇਸ ਪਾਏ ਗਏ ਹਨ।

ਪਿੰਡਾਂ ਵਿੱਚ ਡੀ ਡੀ ਟੀ 50% ਦੀ  ਸਪਰੇਅ ਕਰਵਾਈ ਜਾਂਦੀ ਹੈ।ਇਸ ਤੋਂ ਇਲਾਵਾ  ਜੂਨ ਮਹੀਨਾ ਮਲੇਰੀਆ ਦੇ ਦੇ ਤੌਰ ਤੇ ਮਨਾਇਆ ਜਾਂਦਾ ਹੈ।ਇਸ ਮਹੀਨੇ  ਜਿੱਥੇ ਵੀ ਮਲੇਰੀਏ ਜਾਂ ਪਾਣੀ ਦਾ ਇਕੱਠਾ ਹੋਣ ਦੇ ਸੋਮਿਆਂ ਹੋਣ  ਨੂੰ ਖਤਮ ਕੀਤਾ ਜਾਂਦਾ ਅਤੇ ਇਸ ਸਬੰਧੀ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ।ਇਸ ਸਮੇਂ ਸਿਹਤ ਵਿਭਾਗ ਦੀ ਟੀਮ ਜਿਸ ਵਿੱਚ   ਲਖਬੀਰ ਸਿੰਘ ਹੈਲਥ ਇੰਸਪੈਕਟਰ ਕੁਲਵਿੰਦਰ ਇੰਸੈਕਟਵਕੁਲੈਕਟਰ ਪ੍ਰਦੀਪ ਸਿੰਘ ਇੰਦਰ ਭਗਤ .ਹੈਲਥ .ਇੰਸਪੈਕਟਰ ਰਾਜਿੰਦਰ ਪਠਾਨਕੋਟ ਆਦਿ ਹਾਜ਼ਰ ਸਨ।

Related posts

Leave a Reply