ਜਿਲਾ ਪਠਾਨਕੋਟ ਚ ਹੋਰ 3 ਲੋਕ ਕਰੋਨਾ ਪਾਜਿਟਿਵ,ਗਿਣਤੀ 91ਪੁੱਜੀ,54 ਰਿਕਵਰ,ਹੁਣ ਤੱਕ 4 ਲੋਕਾਂ ਦੀ ਮੌਤ

ਜਿਲਾ ਪਠਾਨਕੋਟ ਚ ਹੋਰ 3 ਲੋਕ ਕਰੋਨਾ ਪਾਜਿਟਿਵ,ਗਿਣਤੀ 91ਪੁੱਜੀ,54 ਰਿਕਵਰ,ਹੁਣ ਤੱਕ 4 ਲੋਕਾਂ ਦੀ ਮੌਤ

ਪਠਾਨਕੋਟ, 8 ਜੂਨ 🙁 ਰਜਿੰਦਰ ਸਿੰਘ ਰਾਜਨ ਬਿਊਰੋ ਚੀਫ / ਅਵਿਨਾਸ਼ ) : ਅੱਜ  ਜਿਲਾ ਪਠਾਨਕੋਟ ਚ  3 ਹੋਰ ਕਰੋਨਾ ਪਾਜਿਟਿਵ ਮਰੀਜ ਸਾਹਮਣੇ ਆਏ ਹਨ। ਇਸ ਸਬੰਧੀ ਸਿਵਲ ਸਰਜਨ ਪਠਾਨਕੋਟ ਡਾ ਵਿਨੋਦ ਸਰੀਨ ਨੇ ਕੋਵਿਡ-19 ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿੱਥੇ ਅੱਜ ਸੋਮਵਾਰ ਨੂੰ 3 ਹੋਰ ਨਵੇਂਮਾਮਲੇ,ਅਨਿਲ ਕੁਮਾਰ(31)ਪੰਗੋਲੀ,ਸੁਨੀਲ ਕੁਮਾਰ(27) ਰਾਮਨਗਰ, ਸੁਨੀਲ(30)ਸੁਜਾਨਪੁਰ ਸਾਮਹਣੇ ਆਏ ਹਨ। ਉਥੇ ਹੀ 4 ਮਰੀਜਾਂ ਨੇ ਕਰੋਨਾ ਵਰਗੀ ਬੀਮਾਰੀ ਨੂੰ ਮਾਤ ਵੀ ਦਿੱਤੀ ਹੈ।। ਉਨਾਂ ਕਿਹਾ ਕਿ ਇਹ ਮਰੀਜਾਂ ਚੋਂ 3(ਰੇਸ਼ਮੀ, ਰਾਧਾ, ਹੇਮੰਤ) ਸੰਪਰਕ ਵਾਲੇ ਇੰਦਰਾ ਕਾਲੋਨੀ ਪਠਾਨਕੋਟ ਅਤੇ 1 ਡਿੰਪਲ ਮਾਧੋਪੁਰ ਦੇ ਰਹਿਣ ਵਾਲੇ ਹਨ।

ਜਿਨ੍ਹਾਂ ਨੂੰ ਸਰਕਾਰ ਦੀਆਂ ਪਾਲਿਸੀਆਂ ਮੁਤਾਬਿਕ ਅੱਜ ਘਰ ਭੇਜ ਦਿੱਤਾ ਗਿਆ ਹੈ। ਡਾ ਸਰੀਨ ਨੇ ਦੱਸਿਆ ਕਿ ਹੁਣ ਜਿਲੇ ਵਿੱਚ ਕੁੱਲ 33 ਐਕਟਿਵ ਮਰੀਜ਼ ਹਨ ਅਤੇ ਕੁਲ 91 ਮਰੀਜ ਹਨ ਜਿਨ੍ਹਾਂ ਵਿਚੋਂ 4 ਦੀ ਮੌਤ ਹੋ ਚੁੱਕੀ ਹੈ ਤੇ 54 ਰਿਕਵਰੀ ਕਰ ਚੁੱਕੇ ਹਨ। ਉਨਾਂ ਕਿਹਾ ਕਿ ਸਰਕਾਰ ਦੁਆਰਾ ਚਲਾਏ ਗਏ ਮਿਸ਼ਨ ਫਤਿਹ ਨੂੰ ਕਾਮਯਾਬ ਬਣਾਉਣ ਲਈ ਸਿਹਤ ਵਿਭਾਗ ਦਾ ਸਹਿਯੋਗ ਦਿਓ ਅਤੇ ਜੇਕਰ ਕਿਸੇ ਵੀ ਵਿਅਕਤੀ ਵਿਚ ਕੋਵਿਡ-19 ਵਰਗੀ ਬੀਮਾਰੀ ਦੇ ਲੱਛਣ ਨਜਰ ਆਉਂਦੇ ਹਨ ਤਾਂ ਉਸ ਨੂੰ ਜਲਦੀ ਤੋਂ ਜਲਦੀ ਨਜਦੀਕੀ ਸਹਿਤ ਸੰਸਥਾ ਤੇ ਜਾਂ ਡਾਕਟਰੀ ਸਲਾਹ ਲੈਣ ਲਈ ਸੰਪਰਕ ਕਰਨਾ ਚਾਹੀਦਾ ਹੈ। ਕੋਵਿਡ-19 ਸਬੰਧੀ ਟੈਸਟ ਸਾਰੇ ਹੀ ਸਰਕਾਰੀ ਸੰਸਥਾ ਵਿੱਚ ਮੁਫ਼ਤ ਕੀਤੇ ਜਾ ਰਹੇ ਹਨ। 

Related posts

Leave a Reply