ਪਠਾਨਕੋਟ ਪੁਲਿਸ ਵੱਲੋਂ ਤਿਆਰ ਕੀਤੀ ਸੀ.ਸੀ.ਟੀ. ਵੀ ਵਹੀਕਲ,ਸ਼ਹਿਰ ਦੇ ਚੱਪੇ-ਚੱਪੇ ਤੇ ਰੱਖੇਗਾ ਨਜਰ

ਪਠਾਨਕੋਟ 19 ਜੂਨ ( ਰਜਿੰਦਰ ਸਿੰਘ ਰਾਜਨ ਬਿਊਰੋ ਚੀਫ ) : ਮਾਨਯੋਗ  ਸ੍ਰੀ ਦੀਪਕ ਹਿਲੋਰੀ ਆਈ.ਪੀ.ਐਸ. ਸੀਨੀਅਰ ਪੁਲਿਸ ਕਪਤਾਨ ਪਠਾਨਕੋਟ ਦੇ ਦਿਸ਼ਾਂ ਨਿਰਦੇਸ਼ਾਂ ਹੇਠ ਜਿਲਾ ਪਠਾਨਕੋਟ ਵਿੱਚ ਕੋਵਿਡ-19 ਸਬੰਧੀ ਨਿਯਮ/ਹਦਾਇਤਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਤੇ ਨਜ਼ਰ ਰੱਖਣ ਲਈ ਇਕ ਸੀ.ਸੀ.ਟੀ.ਵੀ ਗੱਡੀ ਤਿਆਰ ਕੀਤੀ ਗਈ ਹੈ , ਜਿਸ ਰਾਹੀ ਸ਼ਹਿਰ ਦੇ ਕੋਨੇ ਕੋਨੇ ਤੇ ਨਜ਼ਰ ਰੱਖੀ ਜਾ ਸਕੇ।


ਜਾਣਕਾਰੀ ਦਿੰਦਿਆਂ ਸ੍ਰੀ ਦੀਪਕ ਹਿਲੋਰੀ ਸੀਨੀਅਰ ਪੁਲਿਸ ਕਪਤਾਨ ਪਠਾਨਕੋਟ ਨੇ ਹਦਾਇਤ ਕਰਦਿਆਂ ਕਿਹਾ ਕਿ ਲੋਕਾਂ ਵਲੋਂ ਕੀਤੇ ਜਾਣ ਵਾਲੇ ਵਿਆਹ ਸਮਾਗਮ, ਮਰਗ ਆਦਿ ਵਿੱਚ ਲੋਕਾ ਦੇ ਇੱਕਠ ਸਬੰਧੀ ਪੰਜਾਬ ਸਰਕਾਰ ਦੀਆ ਹਦਾਇਤਾਂ ਮੁਤਾਬਿਕ ਮਿੱਥੀ ਗਿਣਤੀ ਵਿੱਚ ਵਿਅਕਤੀ ਸ਼ਾਮਲ ਹੋ ਸਕਣਗੇੇ । ਉਨਾਂ ਕਿਹਾ ਕਿ ਨਿਯਮਾਂ ਦੇ ਅਨੁਸਾਰ ਹਰੇਕ ਵਿਅਕਤੀ ਨੂੰ ਮਾਸਕ ਪਾਇਆ ਹੋਵੇ, ਸਮਾਜਿਕ ਦੂਰੀ ਬਣਾਈ ਰੱਖੋ।

ਉਨਾਂ ਕਿਹਾ ਕਿ ਕਰੋਨਾ ਵਾਇਰਸ ਦੇ ਲਗਾਤਾਰ ਵੱਧ ਰਹੇ ਕੇਸਾਂ ਨੂੰ ਮੱਧਿਆ ਨਜ਼ਰ ਰਖਦੇ ਹੋਏ ਹੋਰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਇਹਨਾਂ ਕੇਸਾਂ ਵਿੱਚ ਹੋਰ ਵਾਧਾ ਨਾ ਹੋ ਸਕੇ।ਸਮਾਜਿਕ ਦੂਰੀ ਕਾਇਮ ਰੱਖਣ ਦੀ ਵੀ ਸਖਤ ਹਦਾਇਤ ਦੇ ਨਾਲ ਨਾਲ ਪਬਲਿਕ ਨੂੰ ਬਾਰ ਬਾਰ ਹੈਂਡ-ਵਾਸ਼/ਸਾਬਣ ਨਾਲ ਆਪਣੇ ਹੱਥ ਧੋਣ, ਸੈਨੇਟਾਈਜ਼ਰ ਦਾ ਇਸਤੇਮਾਲ ਕਰਨ ਅਤੇ ਬਿਨਾਂ ਵਜਾ ਬਾਹਰ ਨਾ ਘੁੰਮਣ ਦੀਆਂ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।

ਇਹਨਾਂ ਹਦਾਇਤਾਂ ਦੀ ਪਾਲਣਾ ਨਾ ਕਰਨ ਦੀ ਸੂਰਤ ਵਿੱਚ ਕਾਨੂੰਨੀ ਕਾਰਵਾਈ ਵੀ ਕੀਤੀ ਜਾ ਰਹੀ ਹੈ। ਜਿਲਾ ਪਠਾਨਕੋਟ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਉਕਤ ਹਦਾਇਤਾਂ ਦੀ ਉਲੰਘਣਾ ਕਰਨ ਸਬੰਧੀ ਧਾਰਾ 188 ਆਈ.ਪੀ.ਸੀ, ਡਿਜ਼ਾਸਟਰ ਮੈਨੇਜਮੈਟ ਐਕਟ ਤਹਿਤ 484 ਮੁਕੱਦਮੇ ਦਰਜ ਕੀਤੇ ਗਏ ਹਨ ਅਤੇ ਮਾਸਕ ਨਾ ਪਹਿਨਣ ਵਾਲੇ ਵਿਅਕਤੀਆਂ ਦੇ 2638 ਚਲਾਨ ਕਰਕੇ 11,25,000/-ਰੁਪਏ ਜੁਰਮਾਨਾ ਕੀਤਾ ਗਿਆ ਹੈ।


ਜਿਕਰਯੌਗ ਹੈ ਕਿ ਕੁੱਝ ਵਿਅਕਤੀਆਂ ਵੱਲੋਂ ਇਕੱਠੇ ਹੋ ਕੇ ਬਿਨਾਂ ਮਾਸਕ ਪਾਏ,ਸਮਾਜਿਕ ਦੁਰੀ ਦੀ ਉਲਘੰਨਾ ਕਰਕੇ ਡਾਕਖਾਨਾ ਚੌਂਕ ਵਿੱਚ ਕਿ੍ਰਕਟ ਖੇਡਣ ਤੇ ਮੁਕੱਦਮਾ ਨੰਬਰ 102 ਮਿਤੀ 13 ਜੂੂਨ ਨੂੰ ਜੁਰਮ 269,270,188 IPC, 51 Disaster Management Act, 3 Epidemic Disease Act ਥਾਣਾ ਡਵੀਜ਼ਨ ਨੰਬਰ.1 ਪਠਾਨਕੋਟ ਅਤੇ ਕੁੱਝ ਨਾ ਮਲੂਮ ਬੱਚਿਆ ਵੱਲੋਂ ਨਵਾਂ ਪੁਲ ਅਬਰੋਲ ਨਗਰ ਪਠਾਨਕੋਟ ਵਿਖੇ ਇਕੱਠੇ ਹੋ ਕੇ ਨਹਿਰ ਵਿੱਚ ਨਹਾਉਣ ਤੇ ਮੁਕੱਦਮਾ ਨੰਬਰ 103 ਮਿਤੀ 15 ਜੂਨ ਨੂੰ ਜੁਰਮ 269,270,188 IPC, 51 Disaster Management Act, 3 Epidemic Disease Act ਥਾਣਾ ਡਵੀਜ਼ਨ ਨੰਬਰ.1 ਪਠਾਨਕੋਟ ਦਰਜ ਰਜਿਸਟਰ ਕੀਤੇ ਗਏ ਹਨ।


ਉਨਾਂ ਦੱਸਿਆ ਕਿ ਜਿਲਾ ਪਠਾਨਕੋਟ ਵਿੱਚ ਕਿਸੇ ਵੀ ਪ੍ਰਕਾਰ ਦਾ ਧਰਨਾ/ਰੋਸ਼ ਪ੍ਰਦਰਸ਼ਨ ਕਰਨ ਲਈ ਮਾਨਯੋਗ ਡੀ.ਸੀ ਸਾਹਿਬ ਪਠਾਨਕੋਟ ਪਾਸੋਂ ਆਗਿਆ ਲੈਣੀ ਜਰੂਰੀ ਹੈ, ਜੇਕਰ ਬਿਨਾ ਆਗਿਆ ਤੋਂ ਧਰਨਾ/ਰੋਸ਼ ਪ੍ਰਦਰਸ਼ਨ ਆਦਿ ਕੀਤਾ ਜਾਵੇਗਾ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Related posts

Leave a Reply