ਜ਼ਿਲ੍ਹੇ ਦੇ ਵੱਖ–ਵੱਖ ਬੈਂਕਾਂ ਨੇ ਪਿਛਲੇ ਵਿੱਤੀ ਸਾਲ 991 ਕਰੋੜ ਰੁਪਏ ਦੇ ਕਰਜ਼ੇ ਵੰਡੇ

ਪਠਾਨਕੋਟ, 23 ਜੂਨ ( ਰਾਜਿੰਦਰ ਸਿੰਘ ਰਾਜਨ ਬਿਊਰੋ ਚੀਫ )  :  ਜ਼ਿਲ੍ਹੇ ਦੇ ਵੱਖ–ਵੱਖ ਬੈਂਕਾਂ ਵੱਲੋਂ ਪਿਛਲੇ ਵਿੱਤੀ ਸਾਲ 2019–20 (1 ਅਪ੍ਰੈਲ, 2019 ਤੋਂ 31 ਮਾਰਚ, 2020 ਤੱਕ) ਜ਼ਿਲ੍ਹੇ ਅੰਦਰ 991 ਕਰੋੜ ਰੁਪਏ ਦੇ ਕਰਜ਼ੇ ਵੱਖ–ਵੱਖ ਖੇਤਰਾਂ ਵਿੱਚ ਵੰਡੇ ਗਏ ਹਨ। ਇਹ ਜਾਣਕਾਰੀ ਸ਼੍ਰੀ ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਕਮ ਚੇਅਰਮੈਨ ਜ਼ਿਲ੍ਹਾ ਸਲਾਹਕਾਰ ਕਮੇਟੀ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਵੱਖ–ਵੱਖ ਬੈਂਕਾਂ ਦੀ ਜ਼ਿਲ੍ਹਾ ਸਲਾਹਕਾਰ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ।

ਇਸ ਮੌਕੇ ‘ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਐਸ.ਪੀ. ਸਿੰਘ ਸਰਕਲ ਹੈਡ ਪੰਜਾਬ ਨੈਸ਼ਨਲ ਬੈਂਕ ਕਪੂਰਥਲਾ, ਦੇਵੇਂਦਰ ਕੁਮਾਰ ਡੀ.ਡੀ.ਐਮ. ਨਾਬਾਰਡ, ਲਲਿਤ ਕੁਮਾਰ ਡੀ.ਐਸ.ਪੀ. ਹੈਡਕੁਆਟਰ ਪਠਾਨਕੋਟ, ਸੁਨਿਲ ਦੱਤ ਜ਼ਿਲ੍ਹਾ ਲੀਡ ਬੈਂਕ ਮੈਨੇਜਰ, ਤਜਿੰਦਰ ਪਾਲ, ਵੱਖ–ਵੱਖ ਬੈਂਕਾਂ ਦੇ ਅਧਿਕਾਰੀ ਅਤੇ ਹੋਰ ਵਿਭਾਗਾਂ ਅਧਿਕਾਰੀ ਹਾਜ਼ਰ ਸਨ।

ਡਿਪਟੀ ਕਮਿਸ਼ਨਰ ਕਮ ਚੇਅਰਮੈਨ ਜ਼ਿਲ੍ਹਾ ਸਲਾਕਾਰ ਕਮੇਟੀ ਨੇ ਦੱਸਿਆ ਕਿ ਪਿਛਲੇ ਵਿੱਤੀ ਸਾਲ ਦੌਰਾਨ ਵੱਖ ਵੱਖ ਬੈਂਕਾਂ ਵੱਲੋਂ ਖੇਤੀਬਾੜੀ ਖੇਤਰ ਲਈ 476 ਕਰੋੜ, ਲਘੂ ਉਦਯੋਗ ਖੇਤਰ ਲਈ 332 ਕਰੋੜ ਰੁਪਏ ਅਤੇ ਹੋਰ ਪਹਿਲ ਦੇ ਆਧਾਰ ਵਾਲੇ ਖੇਤਰ ਲਈ 183 ਕਰੋੜ ਰੁਪੲ ਦੇ ਕਰਜ਼ੇ ਦਿੱਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਕੋਵਿਡ–19 ਦੌਰਾਨ ਬੈਂਕਿੰਗ ਸੈਕਟਰ ਨੂੰ ਆਪਣਾ ਰੋਲ ਬਹੁਤ ਅਹਿਮ ਢੰਗ ਨਾਲ ਨਿਭਾਉਣਾ ਪੈਣਾ ਹੈ।

ਉਨ੍ਹਾਂ ਵੱਖ–ਵੱਖ ਬੈਂਕਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਲੋਕਾਂ/ਨੌਜ਼ਵਾਨਾਂ ਨੂੰ ਆਪਣੇ ਸਵੈ ਰੋਜ਼ਗਾਰ ਸਥਾਪਿਤ ਕਰਨ ਲਈ ਵੱਧ ਤੋਂ ਵੱਧ ਲੋਨ ਦੇਣ ਤਾਂ ਜੋ ਉਹ ਆਪਣੇ ਛੋਟੇ–ਛੋਟੇ ਕਾਰੋਬਾਰ ਜਿਵੇ:– ਡੇਅਰੀ ਦਾ ਧੰਦਾ, ਬਿਊਟੀ ਪਾਰਲਰ, ਨਾਈ ਦੀ ਦੁਕਾਨ, ਆਦਿ ਕਰ ਸਕਣ। ਉਨ੍ਹਾਂ ਨੇ ਬੈਂਕਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਨਿਰਧਾਰਤ ਟੀਚੇ ਸਮੇਂ ਸਿਰ ਪੂਰੇ ਕਰਨ ਤਾਂ ਜੋ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦਾ ਲੋਕ ਲਾਭ ਲੈ ਸਕਣ। ਡਿਪਟੀ ਕਮਿਸ਼ਨਰ ਨੇ ਸਮੂਹ ਬੈਂਕਾਂ ਨੂੰ ਸੁਰੱਖਿਆ ਨਿਯਮਾਂ ਦਾ ਪਾਲਣਾ ਕਰਨ ਦੀ ਵੀ ਹਦਾਇਤ ਕੀਤਾ। ਇਸ ਮੌਕੇ ‘ਤੇ ਸ਼੍ਰੀ ਸੁਨਿਲ ਦੱਤ ਜ਼ਿਲ੍ਹਾ ਲੀਡ ਬੈਂਕ ਮੈਨੇਜਰ ਨੇ ਵਿਸ਼ਵਾਸ ਦਿਵਾਇਆ ਕਿ ਵੱਖ–ਵੱਖ ਬੈਂਕਾਂ ਵੱਲੋਂ ਆਪਣੇ ਨਿਰਧਾਰਤ ਟੀਚਿਆਂ ਨੂੰ ਸਮੇਂ ਸਿਰ ਪੂਰਾ ਕਰ ਲਿਆ ਜਾਵੇਗਾ। ਉਨ੍ਹਾਂ ਨੇ ਵੱਖ ਵੱਖ ਬੈਂਕਾਂ ਨੂੰ ਕਿਹਾ ਕਿ ਉਹ ਆਪਣੇ ਕੰਮ ਵਿੱਚ ਤੇਜ਼ੀ ਲਿਆਉਣ।

Related posts

Leave a Reply