ਸ਼ਹੀਦ ਮੱਖਣ ਸਿੰਘ ਸਕੂਲ ਦੀਆਂ 6 ਵਿਦਿਆਰਥਣਾਂ ਨੇ ਕੀਤੀ ਐਨ.ਐਮ.ਐਮ .ਐਸ ਪ੍ਰੀਖਿਆ ਪਾਸ

ਜਿਲੇ ਦਾ ਬਣਿਆ ਪਹਿਲਾ ਸਕੂਲ ਜਿਸ ਦੀਆਂ ਸੱਭ ਤੋਂ ਵੱਧ ਵਿਦਿਆਰਥਣਾਂ ਨੇ ਇਹ ਪ੍ਰੀਖਿਆ ਕੀਤੀ ਪਾਸ : ਪ੍ਰਿੰ.ਸ਼ਿਖਾ

ਪਠਾਨਕੋਟ 25 ਜੂਨ (ਰਾਜਿੰਦਰ ਸਿੰਘ ਰਾਜਨ ਬਿਊਰੋ ਚੀਫ) : ਸ਼ਹੀਦ ਮੱਖਣ ਸਿੰਘ ਸਰਕਾਰੀ ਕੰਨਿਆ ਸਕੂਲ,ਪਠਾਨਕੋਟ ਦੀਆਂ ਵਿਦਿਆਰਥਣਾਂ ਨੇ ਇਕ ਵਾਰ ਫੇਰ ਆਪਣੀ ਪ੍ਰਤਿਭਾ ਦਾ ਲੋਹਾ ਮਨਾਉਂਦੇ ਹੋਏ ਸਾਬਿਤ ਕਰਦਿਤਾ ਹੈਕਿ ਸਕੂਲ ਦੀਆਂ ਵਿਦਿਆਰਥਣਾਂ ਕਿਸੇ ਤੋ ਘੱਟ ਨਹੀਂ ਹਨ।ਪ੍ਰਿੰਸੀਪਲ ਮੀਨਮ ਸ਼ਿਖਾ ਨੇ ਦੱਸਿਆ ਕਿ ਰਾਜ ਸਾਇੰਸ ਸਿੱਖਿਆ ਸੰਸਥਾ,ਪੰਜਾਬ ਵਲੋ ਹਰ ਵਰ੍ਹੇ ਨੈਸ਼ਨਲ-ਮੀਨਜ-ਕਮ-ਮੈਰਿਟ ਸਕਾਲਰਸ਼ਿਪ (ਐਨ.ਐਮ.ਐਮ.ਐਸ.) ਪ੍ਰੀਖਿਆ ਲਈ ਜਾਂਦੀ ਹੈ।ਜਿਸ ਵਿਚ ਉਹਨਾਂ ਦੇ ਸਕੂਲ ਦੀਆਂ ਵਿਦਿਆਰਥਣਾਂ ਨੇ ਵੀ ਇਹ ਪ੍ਰੀਖਿਆ ਦਿਤੀ ਸੀ ।

ਇਹ ਪ੍ਰੀਖਿਆ ਰਾਧਿਕਾ,ਸਾਧਵੀ,ਭੁਮਿਕਾ,ਮਾਨਸੀ,ਨੇਹਾ ਅਤੇ ਭੁਮਿਕਾ ਮਹਾਜਨ ਨੇ ਪਾਸ ਕੀਤੀ ਅਤੇ ਸਕੂਲ ਦਾ ਨਾਂ ਰੋਸ਼ਨ ਕੀਤਾ।ਉਹਨਾਂ ਦਸਿਆ ਕਿ ਜਿਹਨਾਂ ਵਿਦਿਆਰਥੀਣਾਂ ਨੇ ਇਹ ਪ੍ਰੀਖਿਆ ਪਾਸ ਕੀਤੀ ਹੈ,ਉਹਨਾਂ ਨੂੰ ਬਾਰ੍ਹਵੀਂ ਜਮਾਤ ਤਕ ਹਰ ਮਹੀਨੇ 1000 ਰੁਪਏ ਵਜੀਫਾ ਮਿਲਿਆ ਕਰੇਗਾ ।ਪ੍ਰਿੰਸੀਪਲ  ਨੇ ਦਸਿਆ ਕਿ ਉਹਨਾਂ ਦਾ ਸਕੂਲ ਜਿਲੇ ਦਾ ਪਹਿਲਾ ਸਕੂਲ ਹੈ ਜਿਸ ਦੇ ਸੱਭ ਤੋ ਵੱਧ ਵਿਦਿਆਰਥੀਆਂ ਨੇ ਇਹ ਪ੍ਰੀਖਿਆ ਪਾਸ ਕੀਤੀ ਹੈ।

ਪ੍ਰਿੰਸੀਪਲ ਨੇ ਦਸਿਆ ਕਿ 4 ਸਾਲਾਂ ਵਿਚ ਵਿਦਿਆਰਥਣਾਂ ਨੂੰ48 ਹਜਾਰ ਰੁਪਏ ਵਜੀਫਾ ਮਿਲੇਗਾ।ਇਸ ਪ੍ਰੀਖਿਆ ਵਿਚ ਅੱਵਲ ਰਹੀਆਂ ਵਿਦਿਆਰਥਣਾਂ  ਨੂੰ ਪ੍ਰਿੰਸੀਪਲ ਮੀਨਮ ਸ਼ਿਖਾ ਵਲੋ ਮੂੰਹ ਮਿਠਾ ਕਰਵਾਇਆ ਗਿਆ ਅਤੇ ਇਹਨਾਂ ਵਿਦਿਆਰਥਣਾਂ ਨੂੰ ਸਰਟੀਫਿਕੇਟ ਅਤੇ ਮੈਡਲ ਪਾ ਕੇ ਸਨਮਾਨਿਤ ਕੀਤਾ ਗਿਆ।ਜਿਲਾ ਸਿਖਿਆ ਅਫਸਰ(ਸੈ.ਸਿ.) ਜਗਜੀਤ ਸਿੰਘ ਅਤੇ ਪ੍ਰਿੰਸੀਪਲ ਮੀਨਮ ਸ਼ਿਖਾ ਨੇ ਇਸ ਪ੍ਰਾਪਤੀ ਲਈ ਗਾਈਡ ਅਧਿਆਪਕ ਰਾਜਿੰਦਰ ਕੁਮਾਰ,ਸਤੀਸ਼ ਬਾਲਾ,ਸੀਮਾ ਕਟੋਚ ਅਤੇ ਵਿਦਿਆਰਥਣਾਂ ਦੇ ਮਾਪਿਆਂ ਨੂੰ ਵਧਾਈ ਦਿਤੀ।


ਪ੍ਰਿੰਸੀਪਲ ਮੀਨਮ ਸ਼ਿਖਾ ਨੇ ਦਸਿਆ ਕਿ ਸਕੂਲ ਵਿਚ ਆਨਲਾਈਨ ਦਾਖਲੇ ਚੱਲ ਰਹੇ ਹਨ ਅਤੇ ਕੋਈ ਵੀ ਵਿਦਿਆਰਥਣ ਜਾਂ ਉਹਨਾਂ ਦੇ ਮਾਪੇ ਉਹਨਾਂ ਦੇ  ਮੋਬਾਇਲ ਨੰਬਰ 8427555944 ਤੇ ਸੰਪਰਕ ਕਰਕੇ ਦਾਖਲਾ ਕਰਵਾ ਸਕਦੇ ਹਨ।ਇਸ ਮੋਕੇ ਰਾਜਿੰਦਰ ਕੁਮਾਰ, ਨੇਹਾ ਗੁਪਤਾ,ਸਤੀਸ਼ ਬਾਲਾ,ਸੀਮਾ ਕਟੋਚ,ਆਸ਼ਾ,ਬ੍ਰਿਜ ਰਾਜ,ਰੋਹਿਤ, ਕ੍ਰਿਸ਼ਨ ਕੁਮਾਰ,ਕੀਮਤੀ ਲਾਲ ਆਦਿ ਅਧਿਆਪਕ ਹਾਜਰ ਸਨ ।

Related posts

Leave a Reply