ਮੱਕੀ ਦੀ ਫਸਲ ਤੋਂ ਵਧੇਰੇ ਪੈਦਾਵਾਰ ਲੈਣ ਲਈ ਬਿਜਾਈ ਦਾ ਕੰਮ 30 ਜੂਨ ਤੱਕ ਮੁਕੰਮਲ ਕਰ ਲੈਣੀ ਚਾਹੀਦੀ ਹੈ : ਡਾ ਅਮਰੀਕ ਸਿੰਘ

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀ ਟੀਮ ਵੱਲੋਂ ਮੱਕੀ ਦੀ ਫਸਲ ਦੀ ਬਿਜਾਈ ਦਾ ਲਿਆ ਜਾਇਜ਼ਾ


ਪਠਾਨਕੋਟ: 27 (ਰਾਜਿੰਦਰ ਸਿੰਘ ਰਾਜਨ ਬਿਊਰੋ ਚੀਫ ) : ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਡਾ. ਸੁਤੰਤਰ ਕੁਮਾਰ ਐਰੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ. ਹਰਤਰਨਪਾਲ ਸਿੰਘ ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਬਲਾਕ ਪਠਾਨਕੋਟ ਵਿੱਚ ਸਾਉਣੀ ਸੀਜ਼ਨ ਦੌਰਾਨ ਮੱਕੀ ਦੀ ਫਸਲ ਨੂੰ ਉਤਸ਼ਾਹਿਤ ਕਰਨ ਲਈ  ਚਲਾਈ ਜਾ ਰਹੀ ਮੁਹਿੰਮ ਤਹਿਤ ਬਲਾਕ ਖੇਤੀਬਾੜੀ ਅਫਸਰ ਡਾ. ਅਮਰੀਕ ਸਿੰਘ ਵੱਲੋਂ ਪਿੰਡ ਮਿਰਜ਼ਾਪੁਰ ਵਿੱਚ ਮੱਕੀ ਦੀ ਫਸਲ ਦੀ ਕੀਤੀ ਜਾ ਰਹੀ ਬਿਜਾਈ ਦਾ ਜਾਇਜ਼ਾ  ਲਿਆ।ਇਸ ਮੌਕੇ ਉਨਾ ਦੇ ਨਾਲ ਡਾ.ਮਨਦੀਪ ਕੌਰ ਖੇਤੀਬਾੜੀ ਵਿਕਾਸ ਅਫਸਰ, ਜੀਵਨ ਲਾਲ ਹਾਜ਼ਰ ਸਨ ।ਇਸ ਮੌਕੇ ਬਲਾਵਿੰਦਰ ਸਿੰਘ ਅਤੇ ਹੋਰ ਕਿਸਾਨ ਹਾਜ਼ਰ ਸਨ।  

ਅਗਾਂਹ ਵਧੂ ਮੱਕੀ ਉਤਪਾਦਕ ਬਲਵਿੰਦਰ ਸਿੰਘ ਦੇ ਖੇਤਾਂ ਵਿੱਚ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਡਾ. ਅਮਰੀਕ ਸਿੰਘ ਨੇ ਦੱਸਿਆ ਕਿ ਮੌਸਮੀ ਤਬਦੀਲੀਆਂ ਕਾਰਨ ਮੱਕੀ ਦੀ ਫਸਲ ਉੱਪਰ ਪਿਛਲੇ ਦੋ ਸਾਲਾਂ ਤੋਂ ਦੱਖਣੀ ਭਾਰਤ ਵਿੱਚ ਫਾਲ ਆਰਮੀਵਰਮ ਨਾਮ ਦੇ ਕੀੜੇ ਨੇ ਮੱਕੀ ਦੀ ਫਸਲ ਦਾ ਬਹੁਤ ਨੁਕਸਾਨ ਕੀਤਾ ਹੈ ਅਤੇ ਪੰਜਾਬ ਵਿੱਚ ਵੀ ਪਿਛਲੇ ਸਾਲ ਮੱਕੀ ਦੀ ਫਸਲ ਉੱਪਰ ਇਹ ਕੀੜਾ ਦੇਖਣ ਨੂੰ ਮਿਲਿਆ ਸੀ ,ਜਿਸ ਤੋਂ ਸੁਚੇਤ ਰਹਿਣ ਦੀ ਜ਼ਰੂਰਤ ਹੈ। ਉਨਾਂ ਕਿਹਾ ਕਿ ਫਾਲ ਆਰਮੀ ਵਰਮ ਆਮ ਤੌਰ ਤੇ ਮੱਕੀ ਦੀ ਫਸਲ ਉੱਪਰ ਬਿਜਾਈ ਤੋਂ 10-40 ਦਿਨਾਂ ਦੇ ਦਰਮਿਆਨ ਜ਼ਿਆਦਾ ਨੁਕਸਾਨ ਕਰਦਾ ਹੈ।ਉਨਾਂ ਕਿਹਾ ਕਿ ਜੇਕਰ ਸਮੇਂ ਸਿਰ ਇਸ ਕੀੜੇ ਦੀ ਰੋਕਥਾਮ ਨਾਂ ਕੀਤੀ ਜਾਵੇ ਤਾਂ ਇਹ ਕੀੜਾ ਮੱਕੀ ਦੀ ਫਸਲ ਦਾ ਬਹੁਤ ਨੁਕਸਾਨ ਕਰ ਦਿੰਦਾ ਹੈ।

ਉਨਾਂ ਕਿਹਾ ਕਿ ਮੱਕੀ ਦੀ ਫਸਲ ਤੋਂ ਵਧੇਰੇ ਪੈਦਾਵਾਰ ਲੈਣ ਲਈ ਮੱਕੀ ਦੀ ਬਿਜਾਈ ਦਾ ਕੰਮ 30 ਜੂਨ ਤੱਕ ਮੁਕੰਮਲ ਕਰ ਲੈਣਾ ਚਾਹੀਦਾ। ਉਨਾ ਕਿਹਾ ਕਿ ਵਧੇਰੇ ਪੈਦਾਵਾਰ ਲੈਣ ਲਈ ਮੱਕੀ ਦੀ ਬਿਜਾਈ ਰਵਾਇਤੀ ਛੱਟੇ ਵਾਲੇ ਤਰੀਕੇ ਦੀ ਕੇਰੇ ਜਾਂ ਡਰਿੱਲ ਨਾਲ ਕਰਨੀ ਚਾਹੀਦੀ ਹੈ। ਉਨਾਂ ਕਿਹਾ ਕਿ ਦਰਮਿਆਨੀਆਂ ਤੋਂ ਭਾਰੀ ਜ਼ਮੀਨਾਂ ਵਿੱਚ ਕਾਸ਼ਤ ਕੀਤੀ ਮੱਕੀ ਦੀ ਫਸਲ ਵਿੱਚੋਂ ਨਦੀਨਾਂ ਦੀ ਰੋਕਥਾਮ ਲਈ ਬਿਜਾਈ ਤੋਂ 800 ਗ੍ਰਾਮ ਐਟਰਾਜ਼ੀਨ 50 ਡਬਲਿਯੂ ਪੀ ਅਤੇ ਹਲਕੀਆਂ ਜ਼ਮੀਨਾਂ ਵਿੱਚ 500 ਗ੍ਰਾਮ ਐਟਰਾਜ਼ੀਨ 50 ਡਬਲਿਯੂ ਪੀ ਪ੍ਰਤੀ ਏਕੜ ਨੂੰ 200 ਲਿਟਰ ਪਾਣੀ ਵੱਚ ਘੋਲ ਕੇ ਬਿਜਾਈ ਤੋਂ 10 ਦਿਨਾਂ ਦੇ ਅੰਦਰ ਅੰਦਰ ਛਿੜਕਾਅ ਕਰ ਦੇਣੀ ਚਾਹੀਦੀ ਹੈ।

ਉਨਾਂ ਕਿਹਾ ਕਿ ਫਾਲ ਆਰਮੀਵਰਮ ਦੀ ਸੁੰਡੀ ਦੀ ਪਹਿਚਾਣ ਪਿਛਲੇ ਸਿਰੇ ਵੱਲ ਚਾਰ ਵਰਗ ਬਨਾਉਂਦੇ ਬਿੰਦੂਆਂ ਅਤੇ ਸਿਰ ਉੱਪਰ ਚਿੱਟੇ ਰੰਗ ਦੇ ਅੰਗ੍ਰੇਜੀ ਦੇ ਵਾਈ  ਅੱਖਰ ਦੇ ਉਲਟੇ ਨਿਸ਼ਾਨ ਤੋਂ ਹੁੰਦੀ ਹੈ। ਉਨਾਂ ਕਿਹਾ ਕਿ ਇਸ ਕੀੜੇ ਦੇ ਹਮਲੇ ਤੋਂ ਮੱਕੀ ਦੀ ਫਸਲ ਨੂੰ ਬਚਾਉਣ ਲਈ ਮੱਕੀ ਦੀ ਫਸਲ ਦਾ ਨਿਰੰਤਰ ਨਿਰੀਖਣ ਕਰਦੇ ਰਹਿਣਾ ਚਾਹੀਦਾ ਹੈ ਅਤੇ ਜੇਕਰ ਇਸ ਕੀੜੇ ਦਾ ਹਮਲਾ ਮੱਕੀ ਦੀ ਫਸਲ ਉੱਪਰ ਦਿਖਾਈ ਦਵੇ ਤਾਂ ਇਸ ਦੇ ਅਗਾਂਹ ਫੈਲਾਅ ਨੂੰ ਰੋਕਣ ਲਈ ਤੁਰੰਤ 0.4 ਮਿਲੀਟਿਲਰ ਕਲੋਰੈਂਟਰਾਨਿਲੀਪਰੋਲ 18.5 ਈ.ਸੀ. ਜਾਂ 0.5 ਮਿਲੀਲਿਟਰ ਸਪਾÂਨਿਟੋਰਮ 11.7 ਐਸ ਸੀ ਜਾਂ 0.4 ਮਿਲ਼ੀਲਿਟਰ ਐਮਾਮੈਕਟਿਨ ਬੈਂਜੋਏਟ ਪਤੀ ਲਿਟਰ ਪਾਣੀ ਦੇ ਘੋਲ ਵਿੱਚ ਛਿੜਕਾਅ ਕਰੋ । ਉਨਾਂ ਕਿਹਾ ਕਿ ਜੇਕਰ ਚਾਰੇ ਵਾਲੀ ਫਸਲ ਉੱਪਰ ਇਸ ਕੀੜੇ ਦਾ ਹਮਲਾ ਹੋਇਆ ਹੈ ਤਾਂ 0.4 ਮਿਲੀਲਿਟਰ ਕਲੋਰੈਂਟਰਾਨਿਲੀਪਰੋਲ 18.5 ਈ.ਸੀ. ਪ੍ਰਤੀ ਏਕੜ ਦਾ ਛਿੜਕਾਅ ਕਰ ਦੇਣਾ ਚਾਹੀਦਾ ਹੈ।

ਉਨਾਂ ਕਿਹਾ ਕਿ ਛਿੜਕਾਅ ਵਾਲੀ ਫਸਲ ਨੂੰ 21 ਦਿਨਾਂ ਤੱਕ ਪਸ਼ੂਆਂ ਦੇ ਚਾਰੇ ਲਈ ਨਹੀਂ ਵਰਤਣੀ ਚਾਹੀਦੀ। ਡਾ. ਮਨਦੀਪ ਕੌਰ ਨੇ ਕਿਹਾ ਕਿ ਮੱਕੀ ਦੀਆਂ ਸਾਰੀਆਂ ਕਿਸਮਾਂ ਨੂੰ ਸੇਂਜੂ ਹਾਲਤਾਂ ਵਿੱਚ ਜੇਕਰ ਮਿੱਟੀ ਪਰਖ ਰਿਪੋਰਟ ਵਿੱਚ ਫਾਸਫੋਰਸ ਤੱਤ ਦੀ ਘਾਟ ਆਈ ਹੈ ਤਾਂ 55 ਕਿਲੋ ਡਾਇਆ ,30 ਕਿਲੋ ਯੂਰੀਆ ਪ੍ਰਤੀ ਏਕੜ ਪਾ ਦੇਣੀ ਚਾਹੀਦੀ ਹੈ ਅਤੇ ਜੇਕਰ ਕਣਕ ਦੀ ਫਸਲ ਨੂੰ ਸਿਫਾਰਸ਼ਾਂ ਅਨੁਸਾਰ ਡਾਇਆ ਪਾਈ ਗਈ ਹੈ ਤਾਂ ਮਕੀ ਦੀ ਫਸਲ ਨੂੰ ਡਾਇਆ ਖਾਦ ਪਾਉਣ ਦੀ ਜ਼ਰੂਰਤ ਨਹੀਂ। ਉਨਾਂ ਕਿਹਾ ਕਿ ਮੱਕੀ ਦੀ ਫਸਲ ਦੇ ਗੋਡੇ ਗੋਡੇ ਹੋਣ ਤੇ 30 ਕਿਲੋ ਯੂਰੀਆ ਅਤੇ ਬੂਰ ਪੈਣ ਤੇ 30 ਕਿਲੋ ਯੂਰੀਆ ਪਰਤੀ ਏਕੜ ਪਾ ਦੇਣੀ ਚਾਹੀਦੀ ਹੈ।

ਉਨਾਂ ਕਿਹਾ ਕਿ ਬਾਰਾਨੀ ਹਾਲਤਾਂ ਵਿੱਚ ਘੱਟ ਪਾਣੀ ਦੀ ਸੰਭਾਲ ਵਾਲੀਆਂ ਜ਼ਮੀਨਾਂ ਵਿੱਚ 35  ਕਿਲੋ ਯੂਰੀਆ ਅਤੇ 18 ਕਿਲੋ ਡਾਇਆ ਪ੍ਰਤੀ ਏਕੜ ਅਤੇ ਵਧੇਰੇ ਪਾਣੀ ਦੀ ਸੰਭਾਲ ਦੀ ਸਮਰੱਥਾਂ ਵਾਲੀਆਂ ਜ਼ਮੀਨਾਂ ਵਿੱਚ 70 ਕਿਲੋ ਯੂਰੀਆ ਅਤੇ 35 ਕਿਲੋ ਡਾਇਆ ਪਾਉਣੀ ਚਾਹੀਦੀ ਹੈ।ਉਨਾਂ ਕਿਹਾ ਕਿ ਅੱਧੀ ਨਾਈਟਰੋਜਨ,ਸਾਰੀ ਫਾਸਫੋਰਸ ਬਿਜਾਈ ਸਮੇਂ ਅਤੇ ਬਾਕੀ ਅੱਧੀ ਨਾਈਟਰੋਜਨ ਬਿਜਾਈ ਤੋਂ ਇੱਕ ਮਹੀਨਾ ਬਾਅਦ ਪਾ ਦੇਣੀ ਚਾਹੀਦੀ ਹੈ।  

Related posts

Leave a Reply