6 ਬਲਾਕਾਂ ਵਿੱਚ ਚਲਾਇਆ ਮਿਸ਼ਨ ਫਤਿਹ ਜਾਗਰੁਕਤਾ ਅਭਿਆਨ

ਪਠਾਨਕੋਟ 28 ਜੂਨ ( ਰਾਜਿੰਦਰ ਸਿੰਘ ਰਾਜਨ ਬਿਊਰੋ ਚੀਫ ) : ਪੰਜਾਬ ਸਰਕਾਰ ਦਾ ਇੱਕ ਹੀ ਉਦੇਸ ਹੈ ਕਿ ਇਸ ਸਮੇਂ ਅਸੀਂ ਕਰੋਨਾ ਵਾਈਰਸ ਦੇ ਖਿਲਾਫ ਜੋ ਜੰਗ ਲੜ ਰਹੇ ਹਾਂ ਇਸ ਤੇ ਜਿੱਤ ਪ੍ਰਾਪਤ ਕਰਕੇ ਪੰਜਾਬ ਨੂੰ ਕਰੋਨਾ ਮੁਕਤ ਬਣਾਇਆ ਜਾਵੇ, ਜਿਸ ਅਧੀਨ ਅੱਜ ਜਿਲਾ ਪਠਾਨਕੋਟ ਦੇ ਹਰੇਕ ਪਿੰਡ ਵਿੱਚ ਜਾਗਰੁਕਤਾ ਲਹਿਰ ਚਲਾਈ ਗਈ ਹੈ ਜਿਸ ਅਧੀਨ ਅਧਿਕਾਰੀ ਅਤੇ ਕਰਮਚਾਰੀਆਂ ਵੱਲੋਂ ਪਿੰਡ ਪਿੰਡ ਪਹੁੰਚ ਮਿਸ਼ਨ ਫਤਿਹ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਨੂੰ ਕਰੋਨਾ ਤੋਂਬਚਾਅ ਲਈ ਦਿੱਤੀਆਂ ਹਦਾਇਤਾਂ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ।

ਇਹ ਪ੍ਰਗਟਾਵਾ ਸ. ਪਰਮਪਾਲ ਸਿੰਘ ਜਿਲਾਂ ਵਿਕਾਸ ਤੇ ਪੰਚਾਇਤ ਅਫਸ਼ਰ ਪਠਾਨਕੋਟ ਨੇ ਕੀਤਾ। ਉਨਾਂ ਦੱਸਿਆ ਕਿ ਅੱਜ ਜਿਲਾ ਪਠਾਨਕੋਟ ਦੇ ਪਿੰਡ ਲਈ ਜਿੱਥੇ ਪ੍ਰਚਾਰ ਵੈਨਾਂ ਰਵਾਨਾਂ ਕੀਤੀਆਂ ਗਈਆਂ ਹਨ ਉੱਥੇ ਹੀ ਲੋਕਾਂ ਨੂੰ ਜਾਗਰੁਕ ਕਰਨ ਲਈ ਪੰਜਾਬ ਸਰਕਾਰ ਵੱਲੋਂ ਚਲਾਏ ਮਿਸ਼ਨ ਅਧੀਨ ਲੋਕਾਂ ਵਿੱਚ ਪਰਚੇ ਵੀ ਵੰਡੇ ਗਏ।ਸ.ਪਰਮਪਾਲ ਸਿੰਘ ਜਿਲਾ ਵਿਕਾਸ ਤੇ ਪੰਚਾਇਤ ਅਫਸ਼ਰ ਪਠਾਨਕੋਟ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਆਦੇਸਾਂ ਅਨੁਸਾਰ ਅਤੇ ਸ. ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਦੀ ਅਗਵਾਈ ਵਿੱਚ ਮਿਸ਼ਨ ਫਤਿਹ ਅਧੀਨ ਅੱਜ ਪਿੰਡ ਪਿੰਡ ਪਹੁੰਚ ਲੋਕਾਂ ਨੂੰ ਜਾਗਰੁਕ ਕਰਵਾਇਆ ਜਾ ਰਿਹਾ ਹੈ।

ਉਨਾਂ ਦੱਸਿਆ ਕਿ ਜਿਲਾ ਪਠਾਨਕੋਟ ਦੇ ਹਰੇਕ ਬਲਾਕਾਂ ਵਿੱਚ ਵੱਖ ਵੱਖ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਡਿਊਟੀ ਲਗਾਈ ਗਈ ਹੈ ਕਿ ਲੋਕਾਂ ਨੂੰ ਘਰ ਘਰ ਪਹੁੰਚ ਕਰਕੇ , ਪਿੰਡ ਦੀਆਂ ਸੱਥਾਂ ਵਿੱਚ ਪਹੁੰਚ ਕੇ ਲੋਕਾਂ ਨੂੰ ਘਰ ਤੋਂ ਬਾਹਰ ਜਾਣ ਲੱਗਿਆਂ ਮਾਸਕ ਦਾ ਪ੍ਰਯੋਗ ਕਰਨਾ, ਵਾਰ ਵਾਰ ਹੱਥਾਂ ਨੂੰ ਧੋਣਾ ਅਤੇ ਸੋਸਲ ਡਿਸਟੈਂਸ ਬਣਾਈ ਰੱਖਣ ਲਈ ਜਾਗਰੁਕ ਕੀਤਾ ਜਾਵੇ। ਉਨਾਂ ਦੱਸਿਆ ਕਿ ਅੱਜ ਕਰੋਨਾ ਵਾਈਰਸ ਜੋ ਕਿ ਹਰੇਕ ਵਿਅਕਤੀ ਜੋ ਹਦਾਇਤਾਂ ਦੀ ਪਾਲਣਾ ਨਹੀਂ ਕਰਦਾ ਅਤੇ ਕਿਸੇ ਨਾ ਕਿਸੇ ਤਰਾਂ ਗਲਦੀ ਕਰਦਾ ਹੈ ਉਸ ਨੂੰ ਹੋਣ ਦੀ ਸੰਭਾਵਨਾਂ ਹੈ। ਅਗਰ ਅਸੀਂ ਪਹਿਲਾ ਹੀ ਜਾਗਰੁਕ ਹੋਵਾਂਗੇ ਤਾਂ ਇਹ ਬੀਮਾਰੀ ਦਾ ਜਲਦੀ ਹੀ ਖਾਤਮਾ ਹੋ ਜਾਵੇਗਾ। ਉਨਾਂ ਦੱਸਿਆ ਕਿ ਪਿੰਡਾਂ ਅੰਦਰ ਸਰਪੰਚਾਂ ਨੂੰ ਵੀ ਹਦਾਇਤ ਕੀਤੀ ਗਈ ਹੈ ਕਿ ਜਿਆਦਾ ਤੋਂ ਜਿਆਦਾ ਪਿੰਡ ਵਾਸੀਆਂ ਨੂੰ ਕਰੋਨਾ ਤੋਂ ਬਚਾਅ ਲਈ ਜਾਗਰੁਕ ਕੀਤਾ।

Related posts

Leave a Reply