ਜਿਲੇ ਦੇ ਬੀ.ਡੀ.ਪੀ.ਓ. ਦਫਤਰਾਂ ਵਿਖੇ ਖੋਲੇ ਗਏ ਰੋਜਗਾਰ ਸਹਾਇਤਾ ਕੇਂਦਰ

ਜਿਲੇ ਦੇ ਬੀ.ਡੀ.ਪੀ.ਓ. ਦਫਤਰਾਂ ਵਿਖੇ ਖੋਲੇ ਗਏ ਰੋਜਗਾਰ ਸਹਾਇਤਾ ਕੇਂਦਰ

ਪਠਾਨਕੋਟ,30 ਜੂਨ ( ਰਾਜਿੰਦਰ ਸਿੰਘ ਰਾਜਨ ਬਿਊਰੋ ਚੀਫ ) : ਪੰਜਾਬ ਸਰਕਾਰ ਵੱਲੋਂ ਘਰ-ਘਰ ਰੋਜਗਾਰ ਮਿਸ਼ਨ ਤਹਿਤ ਬੇਰੋਜਗਾਰ ਪ੍ਰਾਰਥੀਆਂ ਨੂੰ ਰੋਜਗਾਰ/ਸਵੈ-ਰੋਜਗਾਰ ਦੇਣ ਲਈ ਬਹੁਤ ਉਪਰਾਲੇ ਕੀਤੇ ਜਾ ਰਹੇ ਹਨ। ਰੋਜਗਾਰ ਵਿਭਾਗ ਵੱਲੋਂ ਬੇਰੋਜਗਾਰ ਪ੍ਰਾਰਥੀਆਂ ਨੂੰ ਵੱਧ ਤੋਂ ਵੱਧ ਰੋਜਗਾਰ ਦੇ ਮੋਕੇ ਉਪਲੱਬਦ ਕਰਵਾਉਣ ਸਬੰਧੀ ਹਰੇਕ ਬੀ.ਡੀ.ਪੀ.ਓ. ਦਫਤਰਾਂ ਵਿਚ ਰੋਜਗਾਰ ਸਹਾਇਤਾ ਕੇਂਦਰ ਖੋਲੇ ਗਏ ਹਨ।ਇਹ ਜਾਣਕਾਰੀ ਸ੍ਰੀ ਗੁਰਮੇਲ ਸਿੰਘ ਜਿਲਾ ਰੋਜਗਾਰ ਜਨਰੇਸ਼ਨ ਅਤੇ ਟ੍ਰੇਨਿੰਗ, ਅਫਸਰ ਪਠਾਨਕੋਟ ਨੇ ਦਿੱਤੀ।

ਉਨਾਂ ਜਿਲਾ ਪਠਾਨਕੋਟ ਦੇ ਬੇਰੋਜਗਾਰ ਨੋਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਅਪਣੇ ਬਲਾਕ ਵਿੱਚ ਸਥਿਤ ਬੀ.ਡੀ.ਪੀ.ਓ. ਦਫਤਰਾਂ ਨਾਲ ਸੰਪਰਕ ਕਰਕੇ ਕੇ ਸਵੈ-ਰੋਜਗਾਰ ਸਬੰਧੀ, ਨੋਕਰੀਆਂ ਸਬੰਧੀ, ਕੈਰੀਅਰ ਨਾਲ ਸਬੰਧਤ ਹੋਰ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ । ਜਿਲਾ ਰੋਜਗਾਰ  ਅਫਸਰ  ਨੇ ਦੱਸਿਆ ਕਿ ਪੜੇ ਲਿਖੇ ਪ੍ਰਾਰਥੀ ਨੋਕਰੀਆਂ ਲਈ ਅਪਣਾ ਨਾਮ  ਆਨ ਲਾਈਨ www.pgrkam.com portal ਤੇ ਰਜਿਸਟਰ ਕਰ ਸਕਦੇ ਹਨ,ਜਿਹਨਾਂ ਪ੍ਰਾਰਥੀਆਂ ਨੇ ਅਪਣਾ ਕਾਰੋਬਾਰ ਕਰਨਾਂ ਹੈ।

ਉਹ ਅਪਣਾ ਨਾਮ ਸਵੈ-ਰੋਜਗਾਰ ਲਿੰਕ https://bit.ly/selfemploymentformptk ਤੇ  ਰਜਿਸਟਰ  ਕਰ ਸਕਦੇ ਹਨ।ਉਨਾਂ ਦੱਸਿਆ ਕਿ ਲੇਬਰ ਦੀ ਨੋਕਰੀ ਸਬੰਧੀ ਲਿੰਕ https://bit.ly/labourformptk ਤੇ ਆਪਣੇ ਨਾਮ ਰਜਿਸਟਰ ਕਰ ਸਕਦੇ ਹਨ। ਉਹਨਾਂ ਨੇ ਦੱਸਿਆ ਕਿ ਹਰੇਕ ਬਲਾਕ ਵਿਚ ਰੋਜਗਾਰ ਸਹਾਇਤਾ ਕੇਂਦਰ ਖੋਲਿਆਂ ਇਕ ਹਫਤਾ ਹੋ ਗਿਆ ਜੋ ਕਿ ਸਚਾਰੂ ਢੰਗ ਨਾਲ ਚਲ ਰਿਹਾ ਹੈ। ਉਹਨਾਂ ਨੇ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਪੰਜਾਬ ਸਰਕਾਰ ਦੁਆਰਾ ਕੀਤੇ ਜਾ ਰਹੇ ਉਪਰਾਲਿਆਂ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨ। 

Related posts

Leave a Reply