‘ ਮਿਸਨ ਫਤਿਹ ‘ ਨੂੰ ਕਾਮਯਾਬ ਬਣਾਉਣ ਲਈ ਕੋਵਿਡ-19 ਤਹਿਤ ਡੋਰ ਟੂ ਡੋਰ ਹੋਵੇਗਾ ਸਰਵੇ : ਡਾ.ਵਿਨੋਦ ਸਰੀਨ

4 ਸੀ.ਐੱਚ.ਸੀ ਅਤੇ ਰ.ਸ.ਡ ਸਾਹਪੁਰਕੰਢੀ ਵਿਖੇ ਲਏ ਜਾਣਗੇ ਕਰੋਨਾ ਦੇ ਸੈਂਪਲ


ਪਠਾਨਕੋਟ, 9 ਜੂਨ ( ਰਜਿੰਦਰ ਸਿੰਘ ਰਾਜਨ ਬਿਊਰੋ ਚੀਫ ) : ਸਿਹਤ ਮੰਤਰੀ ਪੰਜਾਬ ਬਲਵੀਰ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੂਬੇ ਭਰ ਚ ਕਰੋਨਾ ਦੀ ਮਹਾਂਮਾਰੀ ਤੋਂ ਬਚਾਅ ਲਈ ਵੱਡੇ ਪੱਧਰ ਤੇ ਉਪਰਾਲੇ ਕੀਤੇ ਜਾ ਰਹੇ  ਹਨ। ਇਨਾਂ ਉਪਰਾਲਿਆਂ ਤਹਿਤ ਹੁਣ ਸਿਹਤ ਵਿਭਾਗ ਦੇ ਕਰਮਚਾਰੀ ਘਰ-ਘਰ ਜਾ ਕੇ ਕਰੋਨਾ ਜਾਂਚ ਲਈ ਸਰਵੇ ਕਰਨਗੇ। ਇਸ ਸਬੰਧੀ ਸਿਵਲ ਸਰਜਨ ਪਠਾਨਕੋਟ ਡਾ.ਵਿਨੋਦ ਸਰੀਨ ਨੇ ਜਾਣਕਾਰੀ ਦਿੰਦਿਆਂ ਕਿਹਾ  ਕਿ ਪੰਜਾਬ ਸਰਕਾਰ ਦੇ ਮਿਸਨ ਫਤਿਹ ਨੂੰ ਕਾਮਯਾਬ ਬਣਾਉਣ ਲਈ ਅਤੇ ਕਰੋਨਾ ਵਰਗੀ ਬੀਮਾਰੀ ਤੇ ਮਾਤ ਪਾਉਣ ਲਈ  ਜ਼ਿਲਾ ਪਠਾਨਕੋਟ ਵਿੱਚ ਹੁਣ ਘਰ ਘਰ ਸਰਵੇ ਕੀਤਾ ਜਾਏਗਾ ਤਾਂ ਜੋ ਕਿਸੇ ਵੀ ਵਿਅਕਤੀ ਨੂੰ ਫਲੂ ਵਰਗੇ ਲੱਛਣਾਂ ਦਾ ਪਤਾ ਲਗਾ ਕੇ ਕੋਵਿਡ ਦੀ ਜਾਂਚ ਸਮੇਂ ਸਿਰ ਕੀਤੀ ਜਾ ਸਕੇ।

ਉਨਾਂ ਦੱਸਿਆ ਕਿ ਕੋਈ ਮਰੀਜ਼ ਜੇਕਰ ਕਿਸੇ ਵੀ ਬਿਮਾਰੀ ਤੋਂ ਗ੍ਰਸਤ ਹੈ ਜਾਂ ਕੋਈ ਵਿਅਕਤੀ ਕਿਸੇ ਵੀ ਬੀਮਾਰੀ ਦੀ ਪਿਛਲੇ ਲੰਬੇ ਤੋਂ ਦਵਾਈ ਲੈ ਰਿਹਾ ਹੋਵੇ ਤਾਂ ਉਸ ਦੀ ਵੀ ਕਰੋਨਾ ਜਾਂਚ ਕੀਤੀ ਜਾਵੇਗੀ ਕਿਉਂਕਿ ਅਜਿਹੇ ਵਿਅਕਤੀ ਨੂੰ ਕੋਵਿਡ ਸੰਕਰਮਣ ਦਾ  ਖਤਰਾ ਆਮ ਨਾਲੋਂ  ਵਧੇਰੇ ਹੁੰਦਾ ਹੈ ।ਜਿਕਰਯੋਗ ਹੈ ਕਿ ਇਸ ਸਬੰਧੀ ਉਨਾਂ ਨੇ ਬੀਤੇ ਸੋਮਵਾਰ ਨੂੰ ਸਮੂਹ ਸੀਨੀਅਰ ਮੈਡੀਕਲ ਅਫਸਰਾਂ  ਅਤੇ ਪ੍ਰੋਗਰਾਮ ਅਫਸਰਾਂ ਨਾਲ ਮੀਟਿੰਗ ਵੀ ਕੀਤੀ ਅਤੇ ਪੰਜਾਬ  ਸਰਕਾਰ ਵੱਲੋਂ ਦਿੱਤੇ ਦਿਸਾ ਨਿਰਦੇਸਾਂ ਅਨੁਸਾਰ ਵੱਧ ਤੋਂ ਵੱਧ ਕਰੋਨਾ ਦੀ ਬੀਮਾਰੀ ਸਬੰਧੀ ਸੈਂਪਲ ਲਏ  ਜਾਣ ਲਈ ਹਦਾਇਤ ਕੀਤੀ ਤਾਂ ਕੀ ਪੋਜੀਟੀਵ ਮਰੀਜਾਂ ਦਾ ਪਤਾ ਲਗਾ ਕੇ ਉਨਾਂ ਦਾ ਸਮੇਂ ਸਿਰ ਇਕਾਂਤਵਾਸ ਕੀਤਾ ਜਾ ਸਕੇ।

ਉਨਾਂ ਦੱਸਿਆ ਕਿ ਜਲਿਾ ਪਠਾਨਕੋਟ ਵਿੱਚ 1 ਜਿਲਾ ਹਸਪਤਾਲ ਤੋਂ ਇਲਾਵਾ  4 ਸੀ.ਐੱਚ.ਸੀ. (ਬੁੰਗਲ ਬਧਾਨੀ ,ਨਰੋਟ ਜੈਮਲ ਸਿੰਘ,ਘਰੋਟਾ ,ਸੁਜਾਨਪੁਰ) ਅਤੇ ਰ.ਸ.ਡ ਸਾਹਪੁਰਕੰਢੀ ਵਿਖੇ   ਦੇ ਸੈਂਪਲ ਲਏ ਜਾਣਗੇ।ਸੈਂਪਲ ਕੁਲੈਕਸ਼ਨ ਲਈ ਅਲੱਗ ਅਲੱਗ ਕੈਟਾਗਰੀ (ਅਧਿਕਾਰੀ/ਕਰਮਚਾਰੀ) ਨੂੰ ਟ੍ਰੇਨਿੰਗ ਦੇ ਦਿੱਤੀ ਹੈ ਅਤੇ ਲੋੜੀਂਦਾ ਸਾਜੋ ਸਾਮਾਨ ਵੀ ਮੁਹੱਈਆ ਕਰਵਾ ਦਿੱਤਾ ਗਿਆ ਹੈ।    ਇਸ ਤੋਂ ਇਲਾਵਾ ਉਨਾਂ ਨੇ ਸਮੂਹ ਅਧਿਕਾਰੀਆਂ ਨਾਲ  ਸਰਕਾਰ ਦੀਆਂ ਜਾਰੀ ਹਦਾਇਤਾਂ ਅਨੁਸਾਰ ਸਾਰੇ ਜ਼ਿਲਿਆਂ ਵਿੱਚ ਘਰ ਘਰ ਜਾ ਕੇ ਆਨਲਾਈਨ ਐਪ ਰਾਹੀ ਸਰਵੀਲੈਂਸ ਦੀ ਯੋਜਨਾ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ। ਉਨਾਂ ਸਮੂਹ ਅਧਿਕਾਰੀਆਂ ਨੂੰ ਕਿਹਾ ਕਿ ਉਹ ਆਪਣੇ ਆਪਣੇ  ਏਰੀਏ ਦੀ ਮੈਪਿੰਗ ਕਰਕੇ ਅਤੇ ਵਲੰਟੀਅਰ ਤੇ ਸੁਪਰਵਾਈਜ਼ਰ ਦੀ ਪਛਾਣ ਕਰਕੇ ਉਨਾਂ ਨੂੰ ਆਨਲਾਈਨ ਐਪ ਦੀ ਸਿਖਲਾਈ ਅਤੇ ਹੋਰ ਲੋੜੀਂਦੀ ਜਾਣਕਾਰੀ ਮੁਹੱਈਆ ਕਰਵਾਉਣ ਲਈ ਕਿਹਾ।

ਇਸ ਪ੍ਰੋਗਰਾਮ ਦਾ ਮੁੱਖ ਮੰਤਵ  ਕੋਵਿਡ-19 ਦੇ ਲੱਛਣਾਂ ਨਾਲ ਗ੍ਰਸਤ/ਪੀੜਤ ਵਿਅਕਤੀ ਦੀ ਭਾਲ   ਕਰਕੇ  ਟੈਸਟ ਕਰਵਾ ਕੇ ਕੋਵਿਡ-19 ਵਾਲੇ ਵਿਅਕਤੀ ਦੀ ਪਛਾਣ ਕਰਕੇ ਉਨਾਂ ਦਾ ਸਮੇਂ ਸਿਰ ਇਕਾਂਤਵਾਸ ਕੀਤਾ ਜਾ ਸਕੇ।ਇਸ ਮੌਕੇ ਸਮੂਹ  ਐੱਸ ਐੱਮ ਓ  ਡਾਕਟਰ ਭੁਪਿੰਦਰ ਸਿੰਘ ,ਡਾ. ਸੁਨੀਤਾ,ਡਾ. ਰਵੀ ਕਾਂਤ,ਡਾ ਬਿੰਦੂ ਗੁਪਤਾ,ਡਾ.ਅਨੀਤਾ ਪ੍ਰਕਾਸ, ਡਾ. ਅਭੈ ਗਰਗ ,ਡਾ.ਵਿਨੀਤ ਬੱਲ,ਪਿ੍ਰਆ ਮਹਾਜਨ ,ਬਲਵੰਤ ਸਿੰਘ ਅਮਨਦੀਪ ਸਿੰਘ ਗੁਰਪ੍ਰੀਤ ਕੌਰ ਆਦਿ ਹਾਜਰ ਸਨ।

Related posts

Leave a Reply