ਡਿਪਟੀ ਕਮਿਸ਼ਨਰ ਵੱਲੋਂ ਜਿਆਦਾ ਤੋਂ ਜਿਆਦਾ ਲੋਕਾਂ ਨੂੰ ਕੋਵਾ ਐਪ ਡਾਊਨਲੋਡ ਕਰਕੇ ਮਿਸ਼ਨ ਯੋਧਾ ਬਣਨ ਦੀ ਅਪੀਲ

ਡਿਪਟੀ ਕਮਿਸ਼ਨਰ ਵੱਲੋਂ ਜਿਆਦਾ ਤੋਂ ਜਿਆਦਾ ਲੋਕਾਂ ਨੂੰ ਕੋਵਾ ਐਪ ਡਾਊਨਲੋਡ ਕਰਕੇ ਮਿਸ਼ਨ ਯੋਧਾ ਬਣਨ ਦੀ ਅਪੀਲ  

ਕੋਵਿਡ-19 ਬਿਮਾਰੀ ਸਬੰਧੀ ਸਹੀ ਜਾਣਕਾਰੀ ਅਤੇ ਮਿਸ਼ਨ ਫਤਿਹ ਯੋਧਾ ਬਣਨ ਲਈ ਸਮੂਹ ਜ਼ਿਲਾ ਵਾਸੀ ਆਪਣੇ ਮੋਬਾਇਲ ਤੇ ਕੋਵਾ ਐਪ ਜ਼ਰੂਰ ਡਾਉਨਲੋਡ ਕਰਨ : ਡਿਪਟੀ ਕਮਿਸ਼ਨਰ 

ਪਠਾਨਕੋਟ, 30 ਜੂਨ ( ਰਾਜਿੰਦਰ ਸਿੰਘ ਰਾਜਨ ਬਿਊਰੋ ਚੀਫ ) : ਪੰਜਾਬ ਸਰਕਾਰ ਵੱਲੋਂ ਬਣਾਈ ਗਈ ਕੋਵਾ ਐਪ ਕੋਵਿਡ-19 ਖਿਲਾਫ ਇੱਕ ਹਥਿਆਰ ਸਾਬਿਤ ਹੋ ਸਕਦਾ ਹੈ ਤੇ ਜਿਲਾ ਪਠਾਨਕੋਟ ਦੇ ਲੋਕ ਇਸ ਐੱਪ ਨੂੰ ਕਰੋਨਾ ਖਿਲਾਫ ਇੱਕ ਹਥਿਆਰ ਵਜੋਂ ਇਸਤੇਮਾਲ ਕਰਕੇ ਇਸ ਬਿਮਾਰੀ ਨੂੰ ਮਾਤ ਪਾ ਸਕਦੇ ਹਨ। ਸ. ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਲਾ ਪਠਾਨਕੋਟ ਵਿੱਚ ਮਿਸ਼ਨ ਫਤਿਹ ਅਭਿਆਨ ਸ਼ੁਰੂ ਹੋਣ ਤੋਂ ਬਾਅਦ ਜ਼ਿਲੇ ਵਿੱਚ ਲੋਕ ਜਾਗਰੁਕ ਹੋ ਰਹੇ ਹਨ ਅਤੇ ਇਸ ਐਪ ਡਾਉਨਲੋਡ ਕਰਕੇ ਮਿਸ਼ਨ ਫਤਿਹ ਜੁਆਇਨ ਕਰ ਰਹੇ ਹਨ। ਇਸ ਐਪ ਦਾ ਸਭ ਤੋਂ ਵਧੀਆ ਫੀਚਰ ਇਹ ਹੈ ਕਿ ਇਹ ਸਾਡੇ ਨੇੜੇ ਦੇ ਕੋਵਿਡ ਮਰੀਜ ਤੋਂ ਦੂਰੀ ਬਾਰੇ ਦੱਸ ਦਿੰਦੀ ਹੈ ਅਤੇ ਜੇਕਰ ਅਸੀਂ ਕਿਸੇ ਸੱਕੀ ਮਰੀਜ ਦੇ ਨੇੜੇ ਵੀ ਜਾਂਦੇ ਹਾਂ ਤਾਂ ਇਹ ਸਾਨੂੰ ਸੁਚੇਤ ਕਰਦੀ ਹੈ। ਇਸ ਐਪ ਤੇ ਕੋਵਿਡ ਸਬੰਧੀ ਹਰ ਸਰਕਾਰੀ ਸੂਚਨਾ ਮਿਲਦੀ ਹੈ। ਕੋਵਿਡ ਮਰੀਜਾਂ ਸਬੰਧੀ ਰੀਅਲ ਟਾਈਮ ਸੂਚਨਾ ਵੀ ਮਿਲਦੀ ਹੈ।

ਮਿਸ਼ਨ ਫਤਿਹ ਯੋਧਾ ਮੁਕਾਬਲੇ ਵਿਚ ਭਾਗ ਲੈਣ ਦਾ ਸੱਦਾ ਦਿੰਦੇ ਹੋਏ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੋਵਾ ਐਪ ਪੂਰੀ ਤਰਾਂ ਸੁਰੱਖਿਅਤ ਹੈ ਅਤੇ ਇਹ ਐਪ ਸਰਕਾਰੀ ਹੈ ਜਿਸ ਤੇ ਕੋਵਿਡ 19 ਸਬੰਧੀ ਹਰ ਅਧਿਕਾਰਤ ਜਾਣਕਾਰੀ ਸਰਕਾਰ ਵੱਲੋਂ ਮੁਹਈਆ ਕਰਵਾਈ ਜਾਂਦੀ ਹੈ। ਇਸ ਐਪ ਰਾਹੀਂ ਲੋਕ ਈ ਪਾਸ ਵੀ ਜਨਰੇਟ ਕਰ ਸਕਦੇ ਹਨ। ਈ ਸੰਜੀਵਨੀ ਰਾਹੀਂ ਡਾਕਟਰਾਂ ਨਾਲ ਵੀਡਿਓ ਕਾਲ ਵੀ ਕਰ ਸਕਦੇ ਹਨ। ਦੂਜੇ ਰਾਜਾਂ ਤੋਂ ਆਉਣ ਵਾਲੇ ਜਾਂ ਭੀੜ ਦੀ ਸੂਚਨਾ ਦੇ ਸਕਦੇ ਹਨ। ਇਸ ਤੋਂ ਬਿਨਾਂ ਇਸ ਐਪ ਤੇ ਲੋਕ ਆਪਣੇ ਨੇੜੇ ਦੇ ਕੋਵਿਡ ਮਰੀਜ ਤੋਂ ਦੂਰੀ ਦਾ ਵੀ ਪਤਾ ਲਗਾ ਸਕਦੇ ਹਨ। ਇਹ ਬਲੂਟੂੱਥ ਅਤੇ ਲੋਕੇਸ਼ਨ ਦੇ ਅਧਾਰ ਤੇ ਯੂਜਰ ਨੂੰ ਕੋਵਿਡ ਦੇ ਖਤਰੇ ਤੋਂ ਸੁਚੇਤ ਕਰਦੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਐਪ ਰਾਹੀਂ ਮਿਸ਼ਨ ਫਤਿਹ ਨਾਲ ਵੀ ਜੁੜਿਆ ਜਾ ਸਕਦਾ ਹੈ। ਇਸ ਮਿਸ਼ਨ ਜੁਆਇਨ ਕਰਨ ਤੇ ਹਰੇਕ ਯੂਜਰ ਨੂੰ ਇਕ ਰੈਫਰਲ ਕੋਡ ਮਿਲਦਾ ਹੈ ਅਤੇ ਵਿਅਕਤੀ ਇਸ ਰੈਫਰਲ ਕੋਡ ਦੇ ਹਵਾਲੇ ਨਾਲ ਹੋਰਨਾਂ ਨੂੰ ਮਿਸ਼ਨ ਫਤਿਹ ਜੁਆਇਨ ਕਰਵਾਉਂਦਾ ਹੈ ਤਾਂ ਉਸਨੂੰ ਪੁਆਇੰਟ ਮਿਲਦੇ ਹਨ।

ਇਸ ਤਰਾਂ ਜਿਆਦਾ ਪੁਆਇੰਟ ਹਾਸਲ ਕਰਨ ਵਾਲਿਆਂ ਨੂੰ ਪੰਜਾਬ ਸਰਕਾਰ ਵੱਲੋਂ ਮਿਸ਼ਨ ਫਤਿਹ ਯੋਧੇ ਦਾ ਸਰਟੀਫਿਕੇਟ ਅਤੇ ਟੀ ਸ਼ਰਟ ਭੇਂਟ ਕੀਤੀ ਜਾਵੇਗੀ।ਇਸ ਲਈ -ਕੋਵਾ ਪੰਜਾਬ- ਐਪ ਡਾਊਨਲੋਡ ਕਰੋ। ਹੋਮਪੇਜ ਤੇ -ਜੁਆਇਨ ਮਿਸ਼ਨ ਫਤਿਹ- ਤੇ ਕਲਿਕ ਕਰੋ। ਥੋੜਾ ਨੀਚੇ ਜਾਓ ਤੇ -ਜੁਆਇਨ ਨਾਓ- ਤੇ ਕਲਿਕ ਕਰੋ। ਆਪਣੇ ਵੇਰਵੇ ਦਰਜ ਕਰੋ। ਰੈਫਰਲ ਕੋਡ ਭਰੋ ਤੇ ਫੋਟੋ ਲਗਾ ਕੇ ਸਬਮਿਟ ਕਰ ਦਿਓ। ਰੋਜਾਨਾ ਆਪਣਾ ਰਿਸਪੋਂਸ ਦਿਓ ਅਤੇ ਇੱਥੇ ਜਨਰੇਟ ਹੋਣ ਵਾਲੇ ਤੁਹਾਡੇ ਰੈਫਰਲ ਕੋਡ ਨਾਲ ਹੋਰਨਾਂ ਨੂੰ ਮਿਸ਼ਨ ਫਤਿਹ ਜੁਆਇਨ ਕਰਾਓ ਅਤੇ ਪਾਓ ਮਾਣ ਮਿਸ਼ਨ ਫਤਿਹ ਯੋਧਾ ਬਣਨ ਦਾ। ਸਭ ਤੋਂ ਵੱਧ ਪੁੰਆਇਟ ਪ੍ਰਾਪਤ ਕਰਨ ਵਾਲੇ 1000 ਮਿਸ਼ਨ ਯੋਧਿਆਂ ਨੂੰ ਪੰਜਾਬ ਸਰਕਾਰ ਵੱਲੋਂ ਸਰਟੀਫਿਕੇਟ ਅਤੇ ਟੀ ਸ਼ਰਟ ਭੇਂਟ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਸਭ ਨੂੰ ਅਪੀਲ ਕੀਤੀ ਕਿ ਉਹ ਕੋਵਿਡ 19 ਬਿਮਾਰੀ ਸਬੰਧੀ ਹਰ ਸਹੀ ਜਾਣਕਾਰੀ ਲਈ ਆਪਣੇ ਮੋਬਾਇਲ ਤੇ ਕੋਵਾ ਐਪ ਜਰੂਰ ਡਾਉਨਲੋਡ ਕਰਨ।

Related posts

Leave a Reply