ਮਿਸ਼ਨ ਫ਼ਤਿਹ ਤਹਿਤ ਪਿੰਡ ਪਿੰਡ ਪਹੁੰਚ,ਕਰੋਨਾ ਤੋਂ ਬਚਾਅ ਲਈ ਕੀਤਾ ਜਾਗਰੂਕ

ਮਿਸ਼ਨ ਫ਼ਤਿਹ ਤਹਿਤ ਪਿੰਡ ਪਿੰਡ ਪਹੁੰਚ,ਕਰੋਨਾ ਤੋਂ ਬਚਾਅ ਲਈ ਕੀਤਾ ਜਾਗਰੂਕ

ਮਾਸਕ ਪਹਿਨਣਾ, ਹੱਥ ਧੋਣਾ,ਸਮਾਜਿਕ ਦੂਰੀ ਬਣਾਈ ਰੱਖਣ ਆਦਿ ਬਾਰੇ ਕੀਤਾ ਜਾਗਰੂਕ

ਪਠਾਨਕੋਟ,4 ਜੁਲਾਈ ( ਰਾਜਿੰਦਰ ਸਿੰਘ ਰਾਜਨ ਬਿਊਰੋ ਚੀਫ )   : ਰਾਜੇਸ ਕੁਮਾਰ ਭੋਆ ਡਾਇਰੈਕਟਰ ਪੰਜਾਬ ਮੀਡਿਅਮ ਇੰਡਸਟ੍ਰੀਜ ਡਿਵੈਲਪਮੈਂਟ ਬੋਰਡ ਵੱਲੋਂ ਅੱਜ ਭੋਆਂ ਖੇਤਰ ਵਿੱਚ ਪੰਜਾਬ ਸਰਕਾਰ ਦੇ ਮਿਸ਼ਨ ਫ਼ਤਿਹ ਅਧੀਨ ਪਿੰਡ ਪਿੰਡ ਦੋਰਾ ਕੀਤਾ ਗਿਆ ਅਤੇ ਲੋਕਾਂ ਨੂੰ ਮਿਸ਼ਨ ਫਤਿਹ ਅਧੀਨ ਜਾਗਰੁਕ ਕਰਵਾਇਆ। ਉਨਾਂ ਵੱਲੋਂ ਪੰਜਾਬ ਸਰਕਾਰ ਵੱਲੋ ਕਰੋਨਾ ਤੋਂ ਬਚਾਅ ਲਈ ਦਿੱਤੀਆਂ ਜਾ ਰਹੀਆਂ ਹਦਾਇਤਾਂ ਤੋਂ ਜਾਣੂ ਕਰਵਾਇਆ।ਉਨਾਂ ਵੱਲੋਂ ਪਿੰਡ ਪਿੰਡ ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਦੇ ਪਰਚੇ ਵੰਡੇ ਗਏ ਅਤੇ ਲੋਕਾਂ ਨੂੰ ਮਾਸਕ ਵੀ ਵੰਡੇ। ਉਨਾਂ ਨਾਲ ਸਰਵਸ੍ਰੀ ਪਰਮਜੀਤ ਸੈਣੀ, ਪਿੰਸ ਸੈਣੀ, ਰਮਨ ਕੁਮਾਰ ਅਤੇ ਹੋਰ ਕਾਰਜਕਰਤਾ ਹਾਜ਼ਰ ਸਨ।

ਜਾਣਕਾਰੀ ਦਿੰਦਿਆਂ ਸ੍ਰੀ ਰਾਜੇਸ ਕੁਮਾਰ ਭੋਆ ਡਾਇਰੈਕਟਰ ਪੰਜਾਬ ਮੀਡਿਅਮ ਇੰਡਸਟ੍ਰੀਜ ਡਿਵੈਲਪਮੈਂਟ ਬੋਰਡ ਨੇ ਦੱਸਿਆ ਕਿ ਉਨਾਂ ਵੱਲੋਂ ਅੱਜ ਹਿੰਦ-ਪਾਕ ਸਰਹੱਦ ਦੇ ਨਾਲ ਲਗਦੇ ਪਿੰਡ ਜੈਤਪੁਰ, ਕਾਂਸੀ ਵਾੜਵਾ ਅਤੇ ਪਹਾੜੀਪੁਰ ਵਿਖੇ ਲੋਕਾਂ ਤੱਕ ਪਹੁੰਚ ਕੀਤੀ ਗਈ ਅਤੇ ਉਨਾਂ ਨੂੰ ਮਾਸਕ ਵੰਡੇ ਗਏ। ਉਨਾਂ ਦੱਸਿਆ ਕਿ ਅੱਜ ਉਨਾਂ ਵੱਲੋਂ ਪਿੰਡਾਂ ਦੀਆਂ ਸੱਥਾਂ ਵਿੱਚ ਬੈਠੇ ਲੋਕਾਂ ਅਤੇ ਖੇਤਾਂ ਵਿੱਚ ਕੰਮ ਕਰ ਰਹੇ ਲੋਕਾਂ ਨੂੰ ਪੰਜਾਬ ਸਰਕਾਰ ਦੇ ਉਦੇਸ ਕਰੋਨਾ ਮੁਕਤ ਪੰਜਾਬ ਤੋਂ ਜਾਣੂ ਕਰਵਾਇਆ ਗਿਆ।

ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਜਿਵੇਂ ਕਿ ਮਾਸਕ ਪਹਿਨਣਾ, ਹੱਥ ਧੋਣਾ, ਸਮਾਜਿਕ ਦੂਰੀ ਬਣਾਈ ਰੱਖਣ ਆਦਿ ਬਾਰੇ ਜਾਗਰੂਕ ਕੀਤਾ ਗਿਆ।ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਉਪਰੋਕਤ ਪਿੰਡਾਂ ਵਿੱਚ ਘਰ ਘਰ ਜਾ ਕੇ ਲੋਕਾਂ ਨੂੰ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਕੋਵਾ ਐਪ ਡਾਊਨਲੋਡ ਕਰਨ ਬਾਰੇ ਵੀ ਜਾਣਕਾਰੀ ਦਿੱਤੀ  ਗਈ ਤਾਂ ਜੋ ਲੋਕ ਕਰੋਨਾ ਵਾਇਰਸ ਸਬੰਧੀ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਪ੍ਰਤੀ ਜਾਗਰੂਕ ਹੋ ਕੇ ਇਸ ਤੋਂ ਆਪਣਾ ਅਤੇ ਦੂਸਰਿਆਂ ਦਾ ਬਚਾਅ ਕਰ ਸਕਣ।    

Related posts

Leave a Reply