ਘਰ-ਘਰ ਰੋਜਗਾਰ ਅਧੀਨ ਮਿਸ਼ਨ ਫਤਿਹ ਨੂੰ ਲੈ ਕੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ

ਘਰ-ਘਰ ਰੋਜਗਾਰ ਅਧੀਨ ਮਿਸ਼ਨ ਫਤਿਹ ਨੂੰ ਲੈ ਕੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ
ਕਰੋਨਾ ਕਾਰਨ ਪੈਦਾ ਹੋਈ ਪਾਵਰ ਦੀ ਕਮੀ ਨੂੰ ਦੂਰ ਕਰਕੇ ਵੀ ਅਸੀਂ ਮਿਸ਼ਨ ਫਤਿਹ ਨੂੰ ਕਾਮਯਾਬ ਕਰ ਸਕਦੇ :ਬਲਰਾਜ ਸਿੰਘ

ਪਠਾਨਕੋਟ: 4 ਜੁਲਾਈ ( ਰਾਜਿੰਦਰ ਸਿੰਘ ਰਾਜਨ ਬਿਊਰੋ ਚੀਫ) : ਪੰਜਾਬ ਸਰਕਾਰ ਵੱਲੋਂ ਘਰ-ਘਰ ਰੋਜਗਾਰ ਮਿਸ਼ਨ ਤਹਿਤ ਬੇਰੋਜਗਾਰ ਪ੍ਰਾਰਥੀਆਂ ਨੂੰ ਰੋਜਗਾਰ / ਸਵੈ-ਰੋਜਗਾਰ ਦੇਣ ਲਈ ਬਹੁਤ ਉਪਰਾਲੇ ਕੀਤੇ ਜਾ ਰਹੇ ਹਨ। ਕਿਉਂ ਜੋ ਕੋਵਿਡ-19  ਮਹਾਂਮਾਰੀ ਕਾਰਨ ਲਾਕਡਾਉਣ ਹੋਣ ਕਾਰਨ ਬਹੁਤ ਸਾਰੀ ਲੇਬਰ ਅਪਣੇ-ਅਪਣੇ ਘਰਾਂ ਨੂੰ ਜਾ ਚੁੱਕੀ ਹੈ, ਇਸ ਸਥਿਤੀ ਵਿਚ ਉਦਯੋਗਾਂ, ਖੇਤੀਬਾੜੀ ਸੈਕਟਰ ਅਤੇ ਹੋਰ ਕੰਪਨੀਆਂ ਵਿਚ ਲੇਬਰ ਅਤੇ ਹੋਰ ਪੜੇ ਲਿਖੇ ਬੇਰੋਜਗਾਰਾਂ ਦੀ ਜਰੂਰਤ ਹੋ ਸਕਦੀ ਹੈ ਇਸ ਬੇਰੋਜਗਾਰੀ ਦੀ ਸਮੱਸਿਆ ਨਾਲ ਨਜਿੱਠਣ ਲਈ ਸ: ਬਲਰਾਜ ਸਿੰਘ ਵਧੀਕ ਡਿਪਟੀ ਕਮਿਸਨਰ (ਵਿਕਾਸ)-ਕਮ-ਸੀ.ਈ.ਓ ਜਿਲਾ ਰੋਜਗਾਰ ਅਤੇ ਕਾਰੋਬਾਰ ਬਿਊਰੋ ,ਪਠਾਨਕੋਟ ਵੱਲੋਂ ਵੱਖ-ਵੱਖ ਵਿਭਾਗਾਂ ਦੇ  ਅਧਿਕਾਰੀਆਂ ਨਾਲ ਆਪਣੇ ਦਫਤਰ ਵਿਖੇ ਇੱਕ ਮੀਟਿੰਗ ਆਯੋਜਿਤ ਕੀਤੀ ਗਈ । ਉਨਾਂ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਉਦੇਸ ਹੈ ਕਿ ਕਰੋਨਾ ਨਾਲ ਪ੍ਰਭਾਵਿਤ ਜਿੰਦਗੀ ਨੂੰ ਫਿਰ ਤੋਂ ਲੀਹ ਤੇ ਪਾਉਂਣ ਲਈ ਵਿਸ਼ੇਸ ਉਪਰਾਲੇ ਕੀਤੇ ਜਾਣ, ਇਸ ਸਮੇਂ ਪੈਦਾ ਹੋਈ ਮੈਨ ਪਾਵਰ ਦੀ ਕਮੀ ਨੂੰ ਦੂਰ ਕਰਕੇ ਵੀ ਅਸੀਂ ਮਿਸ਼ਨ ਫਤਿਹ ਨੂੰ ਕਾਮਯਾਬ ਕਰ ਸਕਦੇ ਹਾਂ।


ਮੀਟਿੰਗ ਦੋਰਾਨ ਸ: ਬਲਰਾਜ ਸਿੰਘ ਵਧੀਕ ਡਿਪਟੀ ਕਮਿਸਨਰ (ਵਿਕਾਸ)-ਕਮ-ਸੀ.ਈ.ਓ ਜਿਲਾ ਰੋਜਗਾਰ ਅਤੇ ਕਾਰੋਬਾਰ ਬਿਊਰੋ ,ਪਠਾਨਕੋਟ  ਨੇ ਕਿਹਾ ਕਿ ਵੱਖ-ਵੱਖ ਅਧਿਕਾਰੀ ਹਰੇਕ ਸੈਕਟਰ ਦੇ ਉਦਯੋਗਾਂ ਵਿਚ ਲੋੜੀਂਦੀ ਮੈਨਪਾਵਰ ਦੀ ਸਨਾਖਤ ਕਰ ਅਸਾਮੀਆਂ ਇੱਕਤਰ ਕਰਕੇ ਜਿਲਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਨੂੰ ਭੇਜਣਗੇ। ਉਨਾਂ ਕਿਹਾ ਕਿ ਬੇਰੋਜਗਾਰ ਪ੍ਰਾਰਥੀਆਂ ਦੀ ਸਨਾਖਤਾ ਕਰਕੇ ਉਨਾਂ ਨੂੰ  ਰਜਿਸਟਰਡ ਕਰ ਕੇ ਸੂਚਨਾ ਜਿਲਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਨੂੰ ਦਿੱਤੀ ਜਾਵੇ। ਉਨਾਂ ਕਿਹਾ ਕਿ ਬੇਰੋਜਗਾਰ ਪ੍ਰਾਰਥੀ ਸਵੈ-ਰੋਜਗਾਰ ਸਕੀਮਾਂ ਤਹਿਤ ਅਪਣਾ ਕਾਰੋਬਾਰ ਸੁਰੂ ਕਰਨਾਂ ਚਾਹੰੁਦੇ ਹਨ ਉਨਾਂ ਦੀ ਸਨਾਖਤ ਕੀਤੀ ਜਾਵੇ , ਲੇਬਰ ਦੀ ਰਜਿਸ਼ਟਰੇਸ਼ਨ ਕੀਤੀ ਜਾਵੇ, ਲੇਬਰ ਅਸਾਮੀਆਂ ਇੱਕਤਰ ਕੀਤੀਆਂ ਜਾਣ, ਪੜੇ ਲਿਖੇ ਪ੍ਰਾਰਥੀਆਂ ਦੀ ਰਜਿਸਟਰੇਸ਼ਨ ਕੀਤੀ ਜਾਵੇ, ਅਤੇ ਉਨਾਂ ਦੀ ਯੋਗਤਾ ਅਨੂਸਾਰ ਅਸਾਮੀਆਂ ਇੱਕਤਰ ਕਰਨ ਸਵੈ-ਰੋਜਗਾਰ ਸਕੀਮਾਂ ਤਹਿਤ ਲੋਨ ਪ੍ਰਾਪਤ ਕਰਨ ਸਬੰਧੀ ਪ੍ਰਤੀ ਬੇਨਤੀਆਂ ਲੈਣ ਲਈ ਵੱਖ-ਵੱਖ ਲਿੰਕ ਤਿਆਰ ਕੀਤੇ ਜਾਣ। ਉਨਾਂ ਕਿਹਾ ਕਿ ਹਰੇਕ ਅਧਿਕਾਰੀ ਕੰਮਕਾਜ ਸੁਰੂ ਕਰੇ ਤਾਂ ਜੋ  ਬੇਰੋਜਗਾਰੀ ਸਮੱਸਿਆ ਦਾ ਜਲਦ  ਤੋਂ ਜਲਦ ਨਿਪਟਾਰਾ ਕੀਤਾ ਜਾਵੇ।

ਗੁਰਮੇਲ ਸਿੰਘ ਜਿਲਾ ਰੋਜਗਾਰ ਜਨਰੇਸ਼ਨ ਅਤੇ ਟ੍ਰੇਨਿੰਗ, ਅਫਸਰ ਨੇ ਬੇਰੋਜਗਾਰ ਪ੍ਰਾਰਥੀਆਂ ਨੂੰ ਅਪੀਲ ਕਰਦਿਆ ਕਿਹਾ ਕਿ ਉਹ ਵਧੇਰੇ ਜਾਣਕਾਰੀ ਲੈਣ ਲਈ  ਜਿਲਾ ਰੋਜਗਾਰ ਅਤੇ ਕਾਰੋਬਾਰ ਬਿਊਰੋ ,ਪਠਾਨਕੋਟ ਦੇ ਹੈਲਪ ਲਾਈਨ ਨੰ.7657825214 ਅਤੇ ਈ-ਮੇਲ ਆਈ.ਡੀ.dbeeptkhelpline@gmail.com ਰਾਹੀਂ ਵੀ ਮਦਦ ਲੈ ਸਕਦੇ ਹਨ।  ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਰਕੇਸ ਕੁਮਾਰ ਪਲੇਸਮੈਂਟ ਅਫਸਰ, ਪਰਮਪਾਲ ਸਿੰਘ ਜਿਲਾ ਵਿਕਾਸ ਤੇ ਪੰਚਾਇਤ ਅਫਸ਼ਰ, ਹਰੀਸ ਮੋਹਨ ਪਿੰਸੀਪਲ ਆਈ.ਟੀ.ਆਈ.(ਲੜਕੇ), ਅਰੁਣ ਕੁਮਾਰ ਸਿਵਲ ਹਸਪਤਾਲ ਪਠਾਨਕੋਟ,ਸਮੀ ਕੁਮਾਰ ਬਾਗਬਾਨੀ ਅਫਸ਼ਰ, ਅਸਵਨੀ ਕੁਮਾਰ ਜਿਲਾ ਉਦਯੋਗ ਕੇਂਦਰ,ਬਟਾਲਾ, ਸੁਭਾਸ਼ ਚੰਦਰ ਐਸ.ਡੀ.ਓ. ਪੰਚਾਇਤੀ ਰਾਜ, ਪ੍ਰਦੀਪ ਬੈਂਸ, (ਬੀ.ਐਮ.ਐਮ), ਸਮੂਹ ਬੀ.ਡੀ.ਪੀ.ਓਜ. ਅਤੇ ਹੋਰ ਵਿਭਾਗਾਂ ਦੇੇ ਅਧਿਕਾਰੀ ਆਦਿ ਸਾਮਲ ਸਨ।

Related posts

Leave a Reply