ਯੁਵਕ ਸੇਵਾਵਾਂ ਡਿਵੈਲਪਮੈਂਟ ਬੋਰਡ ਮੈਂਬਰ ਪੂਨਮ ਠਾਕੁਰ ਨੇ ਟੀਮ ਮੈਂਬਰਾਂ ਨਾਲ ਲੋਕਾਂ ਨੂੰ ਕੀਤਾ ਮਿਸ਼ਨ ਫਤਿਹ ਤੋਂ ਜਾਗਰੂਕ

ਯੁਵਕ ਸੇਵਾਵਾਂ ਡਿਵੈਲਪਮੈਂਟ ਬੋਰਡ ਮੈਂਬਰ ਪੂਨਮ ਠਾਕੁਰ ਨੇ ਟੀਮ ਮੈਂਬਰਾਂ ਨਾਲ ਲੋਕਾਂ ਨੂੰ ਕੀਤਾ ਮਿਸ਼ਨ ਫਤਿਹ ਤੋਂ ਜਾਗਰੂਕ

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੰਗਲ ਅਤੇ ਆਰੀਆ ਕੰਨਿਆ ਮਹਾਵਿਦਿਆਲਿਆ ਵਿਖੇ ਕਰਵਾਏ ਪੇਟਿੰਗ ਮੁਕਾਬਲੇ

ਪਠਾਨਕੋਟ 4 ਜੁਲਾਈ ( ਰਾਜਿੰਦਰ ਸਿੰਘ ਰਾਜਨ ਬਿਊਰੋ ਚੀਫ) : ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਮਿਸ਼ਨ ਫਤਿਹ ਅਧੀਨ ਅੱਜ ਯੁਵਕ ਸੇਵਾਵਾਂ ਡਿਵੈਲਪਮੈਂਟ ਬੋਰਡ ਮੈਂਬਰ ਪੂਨਮ ਠਾਕੁਰ ਦੀ ਪ੍ਰਧਾਨਗੀ ਵਿੱਚ ਜਿਲਾ ਪਠਾਨਕੋਟ ਵਿੱਚ ਜਾਗਰੁਕਤਾ ਪ੍ਰੋਗਰਾਮ ਚਲਾਇਆ ਗਿਆ।ਜਿਸ ਅਧੀਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੰਗਲ ਅਤੇ ਆਰੀਆ ਕੰਨਿਆ ਮਹਾਵਿਦਿਆਲਿਆ ਵਿਖੇ ਕਰੋਨਾ ਵਾਈਰਸ ਤੋਂ ਬਚਾਅ ਲਈ ਪੇਟਿੰਗ ਮੁਕਾਬਲੇ ਕਰਵਾਏ ਗਏ । ਇਸ ਤੋਂ ਇਲਾਵਾ ਡੋਰ ਟੂ ਡੋਰ ਪਹੁੰਚ ਕਰਕੇ ਲੋਕਾਂ ਨੂੰ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੇ ਪਰਚੇ ਵੰਡੇ ਗਏ ਅਤੇ ਸਾਵਧਾਨੀਆਂ ਬਾਰੇ ਜਾਣਕਾਰੀ ਵੀ ਦਿੱਤੀ ਗਈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਯੁਵਕ ਸੇਵਾਵਾਂ ਡਿਵੈਲਪਮੈਂਟ ਬੋਰਡ ਮੈਂਬਰ ਪੂਨਮ ਠਾਕੁਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਆਦੇਸਾਂ ਅਨੁਸਾਰ ਅੱਜ ਜਿਲਾ ਪਠਾਨਕੋਟ ਵਿੱਚ ਵਿਸ਼ੇਸ ਮੂਹਿੰਮ ਚਲਾਈ ਗਈ ਹੈ ਅਤੇ ਲੋਕਾਂ ਨੂੰ ਘਰ ਘਰ ਜਾਂ ਕੇ ਕਰੋਨਾ ਤੋਂ ਬਚਾਅ ਲਈ ਜਾਗਰੁਕ ਵੀ ਕੀਤਾ ਗਿਆ ਹੈ।

ਉਨਾਂ ਕਿਹਾ ਕਿ ਪੰਜਾਬ ਸਰਕਾਰ ਦਾ ਉਦੇਸ ਹੈ ਕਿ ਹਰੇਕ ਵਿਅਕਤੀ ਸਿਹਤ ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆਂ ਹਦਾਇਤਾਂ ਦੀ ਪਾਲਣਾ ਕਰੇ।ਆਪਣੀ ਜਿਮੇਦਾਰੀ ਨੂੰ ਸਮਝੇ ਤਾਂ ਜੋ ਹਰੇਕ ਵਿਅਕਤੀ ਕਰੋਨਾ ਦੇ ਪ੍ਰਭਾਵ ਤੋਂ ਮੁਕਤ ਹੋ ਸਕੇ। ਉਨਾਂ ਕਿਹਾ ਕਿ ਸਾਡਾ ਇਹ ਉਪਰਾਲਾ ਹੈ ਕਿ ਜਿਆਦਾ ਤੋਂ ਜਿਆਦਾ ਲੋਕਾਂ ਨੂੰ ਮਿਸ਼ਨ ਫਤਿਹ ਸਬੰਧੀ ਜਾਗਰੁਕ ਕਰਵਾਇਆ ਜਾਵੇ ਤਾਂ ਜੋ ਜਿਸ ਸੰਕਟ ਦੇ ਸਮੇਂ ਵਿੱਚੋਂ ਅਸੀਂ ਗੁਜਰ ਰਹੇ ਹਾਂ , ਕੋਈ ਵੀ ਵਿਅਕਤੀ ਕਰੋਨਾ ਵਾਈਰਸ ਤੋਂ ਪੀੜਤ ਨਾ ਹੋਵੇ। ਉਨਾਂ ਕਿਹਾ ਕਿ ਅਗਰ ਅਸੀਂ ਦਿੱਤੀਆਂ ਜਾ ਰਹੀਆਂ ਹਦਾਇਤਾਂ ਦੀ ਪਾਲਣਾ ਕਰਾਂਗੇ ਤਾਂ ਪੰਜਾਬ ਸਰਕਾਰ ਦੇ ਮਿਸ਼ਨ ਨੂੰ ਕਾਮਯਾਬ ਕਰ ਸਕਦੇ ਹਾਂ।

Related posts

Leave a Reply