#PATHANKOT : ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਦਾਰਾ ਸਲਾਮ ਵਿਖੇ 20 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਗਲੀ ਦਾ ਕੀਤਾ ਸ਼ੁੱਭ ਅਰੰਭ

-ਕੈਬਨਿਟ ਮੰਤਰੀ ਪੰਜਾਬ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਪਿੰਡ ਦਾਰਾ ਸਲਾਮ ਵਿਖੇ 20 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਗਲੀ ਦਾ ਕੀਤਾ ਸੁਭ ਅਰੰਭ
—-

ਪੰਜਾਬ ਸਰਕਾਰ ਜਨਤਾ ਨਾਲ ਕੀਤਾ ਹਰ ਬਾਅਦਾ ਪੂਰਾ ਕਰਨ ਲਈ ਬਚਨਬੱਧ – ਲਾਲ ਚੰਦ ਕਟਾਰੂਚੱਕ

ਦੇਸ ਦੀ ਅਜਾਦੀ ਤੋਂ ਬਾਅਦ ਹੁਦ ਪਿੰਡ ਦਾਰਾ ਸਲਾਮ ਵਿਖੇ ਲੋਕਾਂ ਨੂੰ ਮਿਲੇਗੀ ਇੰਟਰਲਾੱਕ ਟਾਈਲ ਵਾਲੀ ਗਲੀ ਅਤੇ ਦੋਨੋ ਸਾਈਡ ਲਗਾਈ ਜਾਵੈਗੀ ਸਟਰੀਟ ਲਾਈਟ

ਪਠਾਨਕੋਟ: 15 ਜੁਲਾਈ 2023 (ਰਾਜਿੰਦਰ ਰਾਜਨ ਬਿਊਰੋ  )

––ਪੰਜਾਬ ਸਰਕਾਰ ਜਨਤਾ ਨਾਲ ਕੀਤਾ ਹਰ ਬਾਅਦਾ ਪੂਰਾ ਕਰ ਰਹੀ ਹੈ ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦੀ ਰਹਿਨੁਮਾਈ ਵਿੱਚ ਜਨਤਾ ਦੀਆਂ ਉਹ ਸਮੱਸਿਆਵਾਂ ਜਿਨ੍ਹਾਂ ਤੇ ਪਹਿਲਾਂ ਵਾਲੀਆਂ ਸਰਕਾਰਾਂ ਦਾ ਧਿਆਨ ਹੀ ਨਹੀਂ ਗਿਆ ਅਤੇ ਜਨਤਾ ਬੱਸ ਉਨ੍ਹਾਂ ਸਮੱਸਿਆਵਾਂ ਦੇ ਪੂਰਾ ਹੋਣ ਦਾ ਉਡੀਕ ਹੀ ਕਰਦੀ ਰਹੀ, ਪਰ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜਨਤਾ ਨਾਲ ਜੋ ਬਾਅਦੇ ਕੀਤੇ ਗਏ ਸਨ ਉਹ ਪੂਰੇ ਵੀ ਕੀਤੇ ਜਾ ਰਹੇ ਹਨ, ਪਿੰਡ ਦਾਰਾ ਸਲਾਮ ਦੀ ਇਹ ਗਲੀ ਵੀ ਆਜਾਦੀ ਤੋਂ ਬਾਅਦ ਅਪਣੇ ਬਣਨ ਦੇ ਇੰਤਜਾਰ ਵਿੱਚ ਸੀ ਅਤੇ ਅੱਜ ਇਸ ਗਲੀ ਦਾ ਨਿਰਮਾਣ ਕਾਰਜ ਸੁਰੂ ਕਰਵਾਇਆ ਗਿਆ ਹੈ। ਇਹ ਪ੍ਰਗਟਾਵਾ ਸ੍ਰੀ ਲਾਲ ਚੰਦ ਕਟਾਰੂਚੱਕ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਅਤੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਪੰਜਾਬ ਨੇ ਅੱਜ ਜਿਲ੍ਹਾ ਪਠਾਨਕੋਟ ਦੇ ਹਲਕਾ ਭੋਆ ਦੇ ਪਿੰਡ ਦਾਰਾ ਸਲਾਮ ਵਿਖੇ ਪਿੰਡ ਦੀ ਮੁੱਖ ਗਲੀ ਦਾ ਨਿਰਮਾਣ ਕਾਰਜ ਸੁਰੂ ਕਰਨ ਲੱਗਿਆ ਕੀਤਾ।
ਜਿਕਰਯੋਗ ਹੈ ਕਿ ਪਿੰਡ ਦਾਰਾ ਸਲਾਮ ਤੋਂ ਸਰਕਾਰੀ ਸਮਾਰਟ ਪ੍ਰਾਇਮਰੀ ਸਕੂਲ ਅਤੇ ਡੇਰੇ ਤੱਕ ਜਾਣ ਵਾਲੀ ਗਲੀ ਜੋ ਕਿ ਆਜਾਦੀ ਤੋਂ ਬਾਅਦ ਤੱਕ ਨਹੀਂ ਬਣੀ, ਜਿਸ ਦੇ ਚਲਦਿਆਂ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਸੀ ਅਤੇ ਅੱਜ ਗਲੀ ਦੇ ਨਿਰਮਾਣ ਕਾਰਜ ਦੇ ਸੁਰੂ ਹੋਣ ਨਾਲ ਹੀ ਲੋਕਾਂ ਵਿੱਚ ਖੁਸੀ ਦੀ ਲਹਿਰ ਪਾਈ ਗਈ ।
ਇਸ ਮੋਕੇ ਤੇ ਸੰਬੋਧਤ ਕਰਦਿਆ ਸ੍ਰੀ ਲਾਲ ਚੰਦ ਕਟਾਰੂਚੱਕ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਅਤੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਪੰਜਾਬ ਨੇ ਕਿਹਾ ਕਿ ਜਿਲ੍ਹਾ ਪਠਾਨਕੋਟ ਦੇ ਵਿਧਾਨ ਸਭਾ ਹਲਕਾ ਭੋਆ ਦਾ ਪਿੰਡ ਦਾਰਾ ਸਲਾਮ ਬਾਰਡ ਨੰਬਰ 43 ਦੀ ਇਹ ਮੁੱਖ ਗਲੀ ਜੋ ਕਿ ਅੱਜ ਤੱਕ ਨਹੀਂ ਬਣਾਈ ਗਈ, ਸਰਕਾਰਾਂ ਆਉਂਦੀਆਂ ਗਈਆਂ ਅਤੇ ਜਾਂਦੀਆਂ ਗਈਆਂ ਪਰ ਇਨ੍ਹਾਂ ਲੋਕਾਂ ਦੀ ਸਮੱਸਿਆ ਵੱਲ ਕਿਸੇ ਦਾ ਵੀ ਧਿਆਨ ਨਹੀਂ ਗਿਆ। ਉਨ੍ਹਾਂ ਦੱਸਿਆ ਕਿ ਇਹ ਗਲੀ ਪ੍ਰਾਇਮਰੀ ਸਕੂਲ ਦਾ ਰਸਤਾ ਹੈ ਕਰੀਬ 70 ਸਾਲ ਤੋਂ ਦੇਸ ਦੇ ਬਟਬਾਰੇ ਤੋਂ ਬਾਅਦ ਇਹ ਗਲੀ ਕੱਚੀ ਹੀ ਰਹਿ ਗਈ। ਆਮ ਕਰਕੇ ਹਰ ਬੰਦੇ ਦੀ ਇਹ ਹੀ ਇੱਛਾ ਹੁੰਦੀ ਹੈ ਕਿ ਉਸ ਦੇ ਪਿੰਡ ਦੇ ਸਕੂਲ ਅਤੇ ਸਮਸਾਨ ਘਾਟ ਦਾ ਰਸਤਾ ਪੱਕਾ ਹੋਵੇ। ਸਕੂਲ ਦਾ ਰਸਤਾ ਕੱਚਾ ਹੋਣ ਕਰਕੇ ਬੱਚਿਆਂ ਦੀ ਪੜਾਈ ਦਾ ਨੁਕਸਾਨ ਵੀ ਹੁੰਦਾ ਸੀ ਬਾਰਿਸ ਦੇ ਦਿਨ੍ਹਾਂ ਵਿੱਚ ਇਸ ਰਸਤੇ ਤੋਂ ਨਿਕਲਨਾ ਮੁਸਕਿਲ ਹੁੰਦਾ ਸੀ ਇਸ ਲਈ ਬੱਚਿਆਂ ਨੂੰ ਮਜਬੂਰੀ ਵਿੱਚ ਸਕੂਲ ਤੋਂ ਛੁੱਟੀਆਂ ਵੀ ਕਰਨੀਆਂ ਪੈਂਦਿਆਂ ਸੀ।


ਉਨ੍ਹਾਂ ਦੱਸਿਆ ਕਿ ਹੁਣ ਕਰੀਬ 15 ਲੱਖ ਰੁਪਏ ਦੀ ਲਾਗਤ ਨਾਲ ਗਲੀ ਦਾ ਨਿਰਮਾਣ ਕੀਤਾ ਜਾਵੈਗਾ ਅਤੇ ਦੋਨੋ ਪਾਸੇ ਕਰੀਬ 5 ਲੱਖ ਰੁਪਏ ਨਾਲ ਸਟਰੀਟ ਲਾਈਟ ਲਗਾਈ ਜਾਵੈਗੀ ਇਸ ਤਰ੍ਹਾਂ ਕਰੀਬ 20 ਲੱਖ ਰੁਪਏ ਦੀ ਲਾਗਤ ਨਾਲ ਗਲੀ ਦਾ ਨਿਰਮਾਣ ਕੀਤਾ ਜਾਵੈਗਾ ਅਤੇ ਜਨਤਾ ਨੂੰ ਸਮਰਪਿਤ ਕੀਤੀ ਜਾਵੈਗੀ

ਸ੍ਰੀ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਨੇ ਕਿਹਾ ਕਿ ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦੀ ਰਹਿਨੁਮਾਈ ਹੇਠ ਉਨ੍ਹਾਂ ਜਨਤਾ ਨਾਲ ਕੀਤਾ ਹਰ ਬਾਅਦਾ ਪੂਰਾ ਕੀਤਾ ਹੈ। ਫ੍ਰੀ ਬਿਜਲੀ ਲੋਕਾਂ ਨੂੰ ਦਿੱਤੀ ਗਈ ਬਿਨ੍ਹਾਂ ਕਿਸੇ ਭੇਦਭਾਵ ਦੇ , ਬਿਨ੍ਹਾਂ ਕਿਸੇ ਜਾਤੀ ਵਰਗ ਦੇ ਹਰੇਕ ਪਰਿਵਾਰ ਨੂੰ 600 ਯੂਨਿਟ ਬਿਜਲੀ ਮਾਫ ਕੀਤੀ ਗਈ ਜਿਸ ਦੇ ਚਲਦਿਆਂ ਅੱਜ ਪੰਜਾਬ ਭਰ ਵਿੱਚ ਕਰੀਬ 83 ਪ੍ਰਤੀਸਤ ਲੋਕਾਂ ਦਾ ਬਿਜਲੀ ਬਿਲੱ ਜੀਰੋ ਆ ਰਿਹਾ ਹੈ। ਉਨ੍ਹਾ ਕਿਹਾ ਕਿ ਜਨਤਾ ਨੂੰ ਲੁੱਟਣ ਦੇ ਲਈ ਜਗ੍ਹਾਂ ਜਗ੍ਹਾ ਟੋਲ ਪਲਾਜੇ ਖੋਲੇ ਗਏ ਜਿਨ੍ਹਾਂ ਵਿਰੁਧ ਐਕਸਨ ਲੈਂਦਿਆਂ ਪੰਜਾਬ ਸਰਕਾਰ ਵੱਲੋਂ ਕਰੀਬ 10 ਟੋਲ ਪਲਾਜੇ ਬੰਦ ਕਰਵਾਏ ਗਏ ਜੋ ਅਪਣੀ ਮਿਆਦ ਪੂਰੀ ਹੋਣ ਤੋਂ ਬਾਅਦ ਵੀ ਜਨਤਾ ਨੂੰ ਲੁੱਟ ਰਹੇ ਸਨ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਭਰ ਵਿੱਚ ਕਰੀਬ 500 ਤੋਂ ਜਿਆਦਾ ਫ੍ਰੀ ਆਮ ਆਦਮੀ ਕਲੀਨਿਕਾਂ ਨੂੰ ਸੁਰੂ ਕਰਕੇ ਲੋਕਾਂ ਨੂੰ ਵਧੀਆ ਸਿਹਤ ਸੁਵਿਧਾਵਾਂ ਪ੍ਰਦਾਨ ਕਰਵਾਈਆਂ ਜਾ ਰਹੀਆਂ ਹਨ ਜਿਸ ਵਿੱਚ ਕਰੀਬ 40 ਤਰ੍ਹਾਂ ਦੇ ਮੈਡੀਕਲ ਟੈਸਟ ਫ੍ਰੀ ਅਤੇ 90 ਤਰ੍ਹਾਂ ਦੀਆਂ ਦਵਾਈਆਂ ਵੀ ਫ੍ਰੀ ਦਿੱਤੀਆਂ ਜਾ ਰਹੀਆਂ ਹਨ। ਅਗਰ ਗੱਲ ਨੋਜਵਾਨਾਂ ਦੀਆਂ ਕਰੀਏ ਤਾਂ ਕਰੀਬ 30 ਹਜਾਰ ਨੋਜਵਾਨਾਂ ਨੂੰ ਨੋਕਰੀਆਂ ਦਿੱਤੀਆਂ ਗਈਆਂ ਹਨ, ਕੱਚੇ ਮੁਲਾਜਮਾਂ ਨੂੰ ਪੱਕਿਆ ਵੀ ਕੀਤਾ ਗਿਆ। ਜਨਤਾ ਆਮ ਆਦਮੀ ਸਰਕਾਰ ਦੀ ਕਾਰਗੁਜਾਰੀ ਤੋਂ ਪੂਰੀ ਤਰ੍ਹਾਂ ਨਾਲ ਖੁਸ ਹੈ ਕਿ ਉਨ੍ਹਾਂ ਲੋਕਾਂ ਦੇ ਉਹ ਵਿਕਾਸ ਕਾਰਜ ਜੋ ਕਦੇ ਹੋਏ ਹੀ ਨਹੀਂ ਉਹ ਹੋ ਰਹੇ ਹਨ।
ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਸੰਦੀਪ ਕੁਮਾਰ , ਇੰਚਾਰਜ ਬਲਜਿੰਦਰ ਕੌਰ, ਅਮਿਤ ਮਹਿਰਾ, ਨਵਤੇਜ ਸਰਨਾ, ਸੁਮਿਤ, ਮੱਖਣ ਸਿੰਘ, ਸਿਵ, ਗਜੇਸਵਰ, ਬੱਬੀ ਐਮਾਂ ਮੁਗਲਾਂ ਅਤੇ ਹੋਰ ਵੀ ਪਾਰਟੀ ਕਾਰਜ ਕਰਤਾ ਹਾਜਰ ਸਨ।

Related posts

Leave a Reply