Pathankot: ਪਿਛਲੇ ਇਕ ਹਫਤੇ ਤੋਂ ਪਾਣੀ ਦੀ ਭਾਰੀ ਕਿੱਲਤ ਕਾਰਨ ਉੱਤਮ ਗਾਰਡਨ ਕਲੋਨੀ ਵਾਸੀ ਤ੍ਰਾਹ-ਤ੍ਰਾਹ ਕਰ ਉੱਠੇ 

ਪਿਛਲੇ ਇਕ ਹਫਤੇ ਤੋਂ ਪਾਣੀ ਦੀ ਭਾਰੀ ਕਿੱਲਤ ਕਾਰਨ ਉੱਤਮ ਗਾਰਡਨ ਕਲੋਨੀ ਵਾਸੀ ਤ੍ਰਾਹ-ਤ੍ਰਾਹ ਕਰ ਉੱਠੇ 
 ਸਮੱਸਿਆ ਹੱਲ ਨਾ ਹੋਈ ਤਾਂ ਉੱਤਮ ਗਾਰਡਨ ਕਲੋਨੀ ਵਾਸੀ ਸੜਕਾਂ ਤੇ ਉਤਰਨ ਲਈ ਹੋਣਗੇ ਮਜਬੂਰ
 
ਪਠਾਨਕੋਟ 8 ਜੁਲਾਈ (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ਼) ਪਿੰਡ ਮਨਵਾਲ ਪਠਾਨਕੋਟ ਵਿਖੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੀ ਵੱਡੀ ਟੈਂਕੀ ਚਿੱਟਾ ਹਾਥੀ ਸਾਬਤ ਹੋਣ ਦੇ ਕਿਨਾਰੇ ਤੇ ਆ ਗਈ ਹੈ ਕਿਉਂਕਿ ਪਠਾਨਕੋਟ ਦੇ ਸ਼ਾਹਪੁਰ ਕੰਡੀ ਰੋਡ ਸਥਿਤ ਮਸ਼ਹੂਰ ਉੱਤਮ ਗਾਰਡਨ ਕਲੋਨੀ ਮਨਵਾਲ ਵਿਖੇ ਪਿੱਛ਼ਲੇ ਇਕ ਹਫ਼ਤੇ ਤੋਂ ਪੀਣ ਵਾਲੇ ਪਾਣੀ ਦੀ ਕਿੱਲਤ ਇੱਕ ਬੁਝਾਰਤ ਬਣ ਕੇ ਰਹਿ ਗਈ ਹੈ। ਅੱਤ ਦੀ ਗਰਮੀ ਵਿੱਚ ਲੋਕ ਪਾਣੀ ਖੁੱਣੋ ਤ੍ਰਾਹ-ਤ੍ਰਾਹ ਕਰ ਉਠੇ ਹਨ ਉੱਥੇ ਨਹਾਉਣਾ-ਧੋਣਾ ਅਤੇ ਹੋਰ ਘਰੇਲੂ ਕੰਮ ਧੰਦੇ ਕਰਨੇ ਔਖੇ ਹੋ ਗਏ ਹਨ।
       ਉਕੱਤ ਸਮੱਸਿਆ ਕਾਰਨ ਲੋਕ ਸਬੰਧਤ ਵਿਭਾਗ ਦੀ ਕਾਰਗੁਜ਼ਾਰੀ ਨੂੰ ਕੋਸ ਰਹੇ ਹਨ। ਲੋਕ ਭਾਰੀ ਰੋਸ ਜਤਾ ਰਹੇ ਹਨ ਕਿ ਹਰ ਮਹੀਨੇ ਪਾਣੀ ਦਾ ਬਿੱਲ ਸਮੇਂ ਨਾਲ ਆ ਜਾਂਦਾ ਹੈ ਪ੍ਰੰਤੂ ਪਾਣੀ ਜੋ ਉਹ ਆਪਣੇ ਨਿਰਧਾਰਤ ਸਮੇਂ ਵਿੱਚ ਮਿਲਦਾ ਸੀ ਉਹ ਵੀ ਨਹੀਂ ਮਿਲ ਰਿਹਾ। ਜਿਨ੍ਹਾਂ ਅਮੀਰ ਲੋਕਾਂ ਨੇ ਪਾਣੀ ਦੇ ਡੂੰਗੇ ਬੋਰ ਕਰਾਏ ਹੋਏ ਹਨ ਲੋਕ ਉਨ੍ਹਾਂ ਦੇ ਘਰਾਂ ਵਿਚੋਂ ਪਾਣੀ ਦੀ ਢੋਹਾ-ਢੋਹਾਈ ਕਰਕੇ ਘਰਾਂ ਦਾ ਘਰੇਲੂ ਕੰਮ-ਕਾਜ ਕਰ ਰਹੇ ਹਨ । 
         ਬਹੁਤ ਸਾਰੇ ਲੋਕ ਨੂੰ ਬਿਨਾਂ ਨਹਾਤੇ ਕੰਮ ਧੰਦਿਆਂ ਤੇ ਜਾਣਾ ਪੈ ਰਿਹਾ ਹੈ ਜਿਸ ਕਾਰਨ ਅੱਤ ਦੀ ਗਰਮੀ ਵਿੱਚ ਸਾਰੀ ਦਿਹਾੜੀ ਸਰੀਰ ਬਿਮਾਰਾਂ ਵਾਂਗ ਹੋ ਜਾਂਦਾ ਹੈ। ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ਨੇ ਪਸ਼ੂ ਰੱਖੇ ਹੋਏ ਹਨ ਉਹ ਵੀ ਪਾਣੀ ਖੁਣੋਂ  ਬੇਹੱਦ ਔਖੇ ਹੋ ਗਏ ਹਨ।
      
           ਜਦੋਂ ਸਬੰਧਤ ਮੁਲਾਜ਼ਮਾਂ ਤੋਂ ਲੋਕ ਉਕੱਤ ਸਮੱਸਿਆ ਸਬੰਧੀ ਪੁੱਛਦੇ ਹਨ ਤਾਂ ਉਹਨਾ ਦਾ ਕਹਿਣਾ ਹੈ ਕਿ ਪਾਣੀ ਵਾਲੀ ਵੱਡੀ ਟੈਂਕੀ ਵਿਚ ਪਾਣੀ ਹੀ ਪੂਰਾ ਨਹੀਂ ਹੁੰਦਾ। 
   ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪੀਣ ਵਾਲੇ ਪਾਣੀ ਦੀ ਕਮੀ ਨੂੰ ਦੇਖਦਿਆ ਸਬੰਧਤ ਵਿਭਾਗ ਵੱਲੋਂ ਪਾਣੀ ਦੇ ਡੂੰਘੇ ਬੋਰ ਕੱਢਣ ਦੀ ਮੰਨਜ਼ੂਰੀ ਮਿਲ ਗਈ ਹੈ ਅਤੇ ਅਗਲੀਆਂ ਗਰਮੀਆਂ ਵਿਚ ਪਾਣੀ ਦੀ ਕਿਲਤ ਦੂਰ ਹੋ ਜਾਵੇਗੀ ਪ੍ਰੰਤੂ ਹਾਲ ਦੀ ਘੜੀ ਲੋਕ ਕਿਧਰ ਜਾਣ ਉਕਤ ਸਮੱਸਿਆ ਇੱਕ ਕਹਾਣੀ ਬਣ ਗਈ ਹੈ। ਉੱਤਮ ਗਾਰਡਨ ਕਲੋਨੀ ਦੇ ਲੋਕਾਂ ਨੇ ਸਬੰਧਤ ਵਿਭਾਗ ਅਤੇ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਜੇਕਰ ਉਕਤ ਪਾਣੀ ਦੀ ਸਮੱਸਿਆ ਤੁਰੰਤ ਹੱਲ ਨਾ ਕੀਤੀ ਤਾਂ ਉਹ ਸੜਕਾਂ ਤੇ ਉਤਰਨ ਲਈ ਮਜਬੂਰ ਹੋਣਗੇ। ਜਿਸ ਦੀ ਸਾਰੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ।
             ਉਕੱਤ ਦੇ ਸੰਬੰਧ ਵਿੱਚ ਜਦੋਂ ਕਾਰਜਕਾਰੀ ਇੰਜੀਨੀਅਰ ਅਨੂਜ ਕੁਮਾਰ ਨਾਲ ਮੋਬਾਈਲ ਫੋਨ ਤੇ ਰਾਬਤਾ ਕਾਇਮ ਕੀਤਾ ਤਾਂ ਉਨ੍ਹਾਂ ਸਪਸ਼ਟ ਕੀਤਾ  ਗਰਮੀਆਂ ਦੇ ਇਹਨਾਂ ਦਿਨਾਂ ਵਿਚ ਧਰਤੀ ਹੇਠੋ ਪਾਣੀ ਦਾ ਲੈਵਲ ਘੱਟ ਜਾਂਣ ਕਾਰਨ ਉਕਤ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਫਿਰ ਵੀ ਇਸ ਸਮੱਸਿਆ ਦਾ ਜੱਲਦੀ ਹੱਲ  ਕੀਤਾ ਜਾਵੇਗਾ।

Related posts

Leave a Reply