#PATHANKOT_NEWS : ਸਿਹੋੜਾ ਵਿਖੇ ਆਯੋਜਿਤ ਸ੍ਰੀ ਮਦਭਾਗਵੱਤ ਸਪਤਾਹ ਦੋਰਾਨ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਕਥਾ ਦੋਰਾਨ ਹੋਏ ਨਤਮਸਤਕ

ਸਿਹੋੜਾ ਵਿਖੇ ਆਯੋਜਿਤ ਸ੍ਰੀ ਮਦਭਾਗਵੱਤ ਸਪਤਾਹ ਦੋਰਾਨ ਸ੍ਰੀ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਕਥਾ ਦੋਰਾਨ ਹੋਏ ਨਤਮਸਤਕ

 
ਪਠਾਨਕੋਟ  (ਰਾਜਿੰਦਰ ਸਿੰਘ ਰਾਜਨ)
ਅੱਜ ਸ੍ਰੀ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਸਿਹੋੜਾ ਵਿਖੇ ਆਯੋਜਿਤ ਕੀਤੀ ਜਾ ਰਹੀ ਸ੍ਰੀ ਮਦਭਾਗਵੱਤ ਸਪਤਾਹ ਦੋਰਾਨ ਕਥਾ ਦੇ ਅੰਤਿਮ ਦਿਨ ਨੱਤਮਸਤਕ ਹੋਏ ਅਤੇ ਕਥਾ ਵਾਚਕ ਜੀ ਨੂੰ ਵਿਸੇਸ ਤੋਰ ਤੇ ਸਨਮਾਨਤ ਕੀਤਾ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਵਿਜੈ ਕੁਮਾਰ ਕਟਾਰੂਚੱਕ ਜਿਲ੍ਹਾ ਮੀਡਿਆ ਕੋਆਰਡੀਨੇਟਰ, ਨਰੇਸ ਸੈਣੀ ਪ੍ਰਧਾਨ ਬੀ.ਸੀ. ਵਿੰਗ ਪਠਾਨਕੋਟ, ਸੰਮਤੀ ਮੈਂਬਰ ਤਰਸੇਮ ਸਿੰਘ, ਰਾਜਾ ਬਕਨੋਰ, ਬਿੱਲਾ ਸਿਹੋੜਾ, ਰਿੰਕਾ ਸਿਹੋੜਾ, ਸੋਨੂੰ ਨਰਾਇਣਪੁਰ, ਵਿਕਾਸ, ਤਰਸੇਮ ਸਿੰਘ ਸਿਹੋੜਾ, ਪ੍ਰੇਮ ਸਿੰਘ ਸਿਹੋੜਾ, ਡਾ. ਸਵਰਨ, ਵਿਕਾਸ ਨੰਗਲ ਕੋਠੇ, ਜੰਗ ਬਹਾਦੁਰ, ਵਿਜੈ ਸਿਹੋੜਾ, ਸਤੀਸ ਸੈਣੀ, ਵਿੱਕੀ ਚੰਡੀਗੜ੍ਹ ਅਤੇ ਹੋਰ ਪਾਰਟੀ ਕਾਰਜਕਰਤਾ ਹਾਜਰ ਸਨ।
 
ਇਸ ਮੋਕੇ ਤੇ ਸੰਬੋਧਤ ਕਰਦਿਆਂ ਸ੍ਰੀ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਨੇ ਕਿਹਾ ਕਿ ਉਹ ਵਿਧਾਨ ਸਭਾ ਹਲਕਾ ਭੋਆ ਦੇ ਸਿਹੋੜਾ ਨਿਵਾਸੀਆਂ ਦਾ ਅਤੇ ਅਪਣੀ ਟੀਮ ਦਾ ਵੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਨ ਕਿ ਉਨ੍ਹਾਂ ਨੂੰ ਪਿਛਲੇ ਕਰੀਬ ਸੱਤ ਦਿਨ੍ਹਾਂ ਤੋਂ ਚਲ ਰਹੀ ਸ੍ਰੀ ਮਦਭਾਗਵੱਤ ਕਥਾ ਦੇ ਦੋਰਾਨ ਹਾਜਰ ਹੋਣ ਦਾ ਮੋਕਾ ਪ੍ਰਾਪਤ ਹੋਇਆ। ਅਜਿਹੇ ਧਾਰਮਿਕ ਸੁਭ ਮੋਕੇ ਤੇ ਉਹ ਪ੍ਰਬੰਧਕ ਕਮੇਟੀ ਨੂੰ ਵੀ ਮੁਬਾਰਕਵਾਦ ਦਿੰਦੇ ਹਨ ਕਿ ਲੋਕਾਂ ਦੇ ਲਈ ਅਜਿਹੇ ਧਾਰਮਿਕ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਮਨੁੱਖੀ ਕਦਰਾਂ ਕੀਮਤਾਂ ਨੇ ਇਨਸਾਨ ਹੀ ਇਨਸਾਨ ਦੀ ਮਦਦ ਕਰਦਾ ਹੈ ਮਨੁੱਖ ਹੀ ਮਨੁੱਖ ਦੀ ਮਦਦ ਕਰਦਾ ਹੈ ਅਜਿਹੀ ਭਾਵਨਾ ਪੈਦਾ ਕਰਨ ਦੇ ਲਈ ਅਜਿਹੇ ਪ੍ਰੋਗਰਾਮ ਆਯੋਜਿਤ ਕਰਦੇ ਰਹਿਣਾ ਚਾਹੀਦਾ ਹੈ। ਉਹ ਇੱਕ ਵਾਰ ਫਿਰ ਤੋਂ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਦੇ ਹਨ। ਪ੍ਰੋਗਰਾਮ ਦੇ ਅੰਤ ਵਿੰਚ ਪ੍ਰਬੰਧਕ ਕਮੇਟੀ ਵੱਲੋਂ ਯਾਦਗਾਰ ਚਿਨ੍ਹ ਭੇਂਟ ਕਰਦੇ ਕੈਬਨਿਟ ਮੰਤਰੀ ਪੰਜਾਬ ਸ੍ਰੀ ਲਾਲ ਚੰਦ ਕਟਾਰੂਚੱਕ ਜੀ ਨੂੰ ਸਨਮਾਨਤ ਵੀ ਕੀਤਾ ਗਿਆ।

Related posts

Leave a Reply