ਪੀ ਸੀ ਸੀ ਟੀ ਯੂ ਵਲੋਂ ਦੇਸ਼ ਵਿਆਪੀ ਹੜਤਾਲ ਨੂੰ ਦਿੱਤਾ ਭਰਵਾਂ ਹੁੰਗਾਰਾ,ਦੋ ਘੰਟੇ ਕਾਲਜ ਕੈਂਪਸ ਚ ਲਗਾਇਆ ਧਰਨਾ

(ਕਾਲਜ ਕੈਂਪਸ ਵਿੱਚ ਧਰਨੇ ਤੇਂ ਬੈਠੇ ਪੀ ਸੀ ਸੀ ਟੀ ਯੂ ਦੇ ਮੈਂਬਰ)

ਗੜ੍ਹਦੀਵਾਲਾ 26 ਨਵੰਬਰ(ਚੌਧਰੀ) : ਅੱਜ ਖਾਲਸਾ ਕਾਲਜ ਗੜ੍ਹਦੀਵਾਲਾ ਵਿਖੇ ਪੰਜਾਬ ਐਂਡ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ ਦੇ ਸੱਦੇ ਤੇ ਪੀਸੀਸੀਟੀਯੂ ਵਲੋਂ ਕੇਂਦਰ ਸਰਕਾਰ ਦੇ ਖਿਲਾਫ ਕਿਸਾਨ ਜਥੇਬੰਦੀਆਂ ਵਲੋਂ ਦੇਸ਼ ਵਿਆਪੀ ਹੜਤਾਲ ਦੇ ਸਮਰਥਨ ਵਿਚ ਕਾਲਜ ਕੈਂਪਸ ਵਿੱਚ ਦੋ ਘੰਟੇ ਦਾ ਧਰਨਾ ਲਗਾਇਆ ਗਿਆ। ਇਸ ਮੌਕੇ ਪੀਸੀਸੀਟੀਯੂ ਦੀ ਰਾਜ ਕਾਰਜਕਾਰਨੀ ਦੇ ਮੈਂਬਰ ਜਗਦੀਪ ਕੁਮਾਰ ਗੜ੍ਹਦੀਵਾਲਾ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਕਿਸਾਨੀ ਅਤੇ ਖੇਤੀ ਵਿਰੋਧੀ ਪਾਸ ਕੀਤੇ ਤਿੰਨ ਕਾਨੂੰਨ ਵਾਪਿਸ ਲੈਣੇ ਚਾਹੀਦੇ ਹਨ ਅਤੇ ਕਿਸਾਨਾਂ ਦੇ MSP ਸਬੰਧੀ ਅਤੇ ਮੰਡੀ ਸਬੰਧੀ ਸ਼ੰਕਾਵਾਂ ਦੂਰ ਕਰਨੀ ਚਾਹੀਦੀ ਹੈ। ਇਸ ਮੌਕੇ ਬਾਕੀ ਸਟਾਫ ਮੈਂਬਰਾਂ ਨੇ ਵੀ ਧਰਨੇ ਨੂੰ ਸਹਿਯੋਗ ਦਿੱਤਾ ਅਤੇ ਕੇਂਦਰ ਸਰਕਾਰ ਖਿਲਾਫ਼ ਜੰਮਕੇ ਨਾਅਰੇਬਾਜ਼ੀ ਕੀਤੀ। ਨਾਨ ਟੀਚਿੰਗ ਯੂਨੀਅਨ ਦੇ ਸੱਕਤਰ ਦਵਿੰਦਰ ਸਿੰਘ ਨੇ ਵੀ ਕਿਸਾਨਾਂ ਦਾ ਸਮਰਥਨ ਕੀਤਾ। ਇਸ ਮੌਕੇ ਸੰਜੀਵ ਸਿੰਘ, ਮਲਕੀਤ ਸਿੰਘ, ਦਵਿੰਦਰ ਕੁਮਾਰ, ਸਤਵੰਤ ਕੌਰ, ਗੁਰਪਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਹਾਜਰ ਸਨ।

Related posts

Leave a Reply