ਪੈਨਸ਼ਨਰਾਂ ਵਲੋਂ ਮਾਹਿਲਪੁਰ ਵਿੱਖੇ ਰੋਸ ਧਰਨਾ ਭਲਕੇ : ਅਮਰੀਕ ਸਿੰਘ ਡੋਡ

ਗੜਸ਼ੰਕਰ (ਅਸ਼ਵਨੀ ਸ਼ਰਮਾ) : ਪੇਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਪੈਨਸ਼ਨਰਾਂ ਨੂੰ ਪਿਛਲੇ ਪੰਜ ਮਹੀਨਿਆਂ ਤੋਂ ਪੈਨਸ਼ਨ ਨ ਮਿਲਣ ਕਾਰਣ ਪੈਨਸ਼ਨਰਾਂ ਵਿੱਚ ਭਾਰੀ ਰੋਸ ਹੈ।ਜਿਸ ਦੇ ਚਲਦਿਆਂ ਪੰਚਾਇਤੀ ਰਾਜ ਪੈਨਸ਼ਨਰਜ ਯੂਨੀਅਨ ਵਲੋਂ 17 ਦਸੰਬਰ ਨੂੰ ਜਿਲਾ ਪੱਧਰੀ ਧਰਨਾਂ ਬੀ ਡੀ ਪੀ ਓ ਦਫਤਰ ਮਾਹਿਲਪੁਰ ਮੂਹਰੇ ਦਿੱਤਾ ਜਾਵੇਗਾ। ਧਰਨੇ ਸਬੰਧੀ ਜਾਣਕਾਰੀ ਦਿੰਦਿਆਂ ਪੰਚਾਇਤੀ ਰਾਜ ਪੈਨਸ਼ਨਰਜ ਯੂਨੀਅਨ ਦੇ ਸੂਬਾਈ ਆਗੂ ਅਮਰੀਕ ਸਿੰਘ ਡੋਡ ਜਲਵੇੜਾ ਪੰਚਾਇਤ ਅਫਸਰ(ਰਿਟਾਇਰਡ) ਨੇ ਦੱਸਿਆ ਕਿ ਪੰਚਾਇਤ ਸੰਮਤੀਆਂ ਅਤੇ ਜਿਲਾ ਪ੍ਰੀਸ਼ਦਾਂ ਤੋਂ ਸੇਵਾ ਮੁਕਤ ਹੋਏ ਪੰਚਾਇਤ ਅਫਸਰ,ਸੁਪਰਡੈਂਟ, ਪੰਚਾਇਤ ਸਕੱਤਰ ਅਤੇ ਹੋਰ ਦਫਤਰੀ ਸਟਾਫ ਨਾਲ ਸਬੰਧਤ ਸੇਵਾ ਮੁਕਤ ਸਟਾਫ ਨੂੰ ਜੁਲਾਈ ਮਹੀਨੇ ਤੋਂ ਲੈ ਕੇ ਅਜ ਤਕ ਪੰਜ ਮਹੀਨਿਆਂ ਦੀ ਪੈਨਸ਼ਨ ਜਾਰੀ ਨਹੀ ਕੀਤੀ ਗਈ ਜਦ ਕਿ ਦਸੰਬਰ ਮਹੀਨਾਂ  ਵੀ ਅੱਧਾ ਲੰਘ ਚੁੱਕਿਆ ਹੈ ।

ਜਿਸ ਕਾਰਣ ਪੈਨਸ਼ਨਰ ਬਹੁਤ ਪਰੇਸਾਨ ਹਨ। ਉਹਨਾਂ ਕਿਹਾ ਕਿ ਪੈਨਸ਼ਨਰਾਂ ਨੂੰ ਇਸ ਉਮਰ ਵਿੱਚ ਪੈਨਸ਼ਨ ਨ ਮਿਲਣ ਕਾਰਣ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਬਹੁਤੇ ਪੈਨਸ਼ਨਰ ਤਾਂ ਪੂਰੀ ਤਰਾਂ ਦਵਾਈਆਂ ਤੇ ਹੀ ਨਿਰਭਰ ਹਨ। ਅਮਰੀਕ ਸਿੰਘ ਡੋਡ ਜਲਵੇੜਾ ਨੇ ਕਿਹਾ ਕਿ ਇਸ ਮਸਲੇ ਨੂੰ ਲੈ ਕੇ ਵਿਭਾਗ ਦੇ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਵਿਭਾਗੀ ਅਧਿਕਾਰੀਆਂ ਨਾਲ ਕਈ ਵਾਰੀ ਗਲਬਾਤ ਹੋਈ ਮੰਤਰੀ ਨੇ ਐਲਾਨ ਵੀ ਕੀਤਾ ਪਰ ਹੋਇਆ ਕੁਝ ਨਹੀ ਜਿਸ ਕਰਕੇ 17 ਦਸੰਬਰ ਵੀਰਵਾਰ ਨੂੰ ਸਵੇਰੇ 11 ਵਜੇ ਸਮੂਹ ਪੈਨਸ਼ਨਰਾਂ ਵਲੋਂਂ ਯੂਨੀਅਨ ਦੇ ਜਿਲਾ ਪ੍ਰਧਾਨ ਰਾਮ ਆਸਰਾ ਦੀ ਅਗਵਾਈ ਵਿੱਚ ਬੀ ਡੀ ਪੀ ਓ ਦਫਤਰ ਮਾਹਿਲਪੁਰ ਸਾਹਮਣੇ ਰੋਸ ਧਰਨਾਂ ਦਿੱਤਾ ਜਾਵੇਗਾ ਅਤੇ ਡਾਇਰੈਕਟਰ ਪੰਚਾਇਤ ਦਾ ਪੁਤਲਾ ਫੂਕਿਆ ਜਾਵੇਗਾ। ਜੇਕਰ ਪੈਨਸ਼ਨ ਫਿਰ ਵੀ ਜਾਰੀ ਨ ਕੀਤੀ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਹੋਰ ਤੇਜ ਕੀਤਾ ਜਾਵੇਗਾ।

Related posts

Leave a Reply