ਲੋਕ ਟੈਸਟਿੰਗ ਲਈ ਅੱਗੇ ਆ ਕੇ ਕੋਰੋਨਾ ਵਾਇਰਸ ਦੀ ਚੇਨ ਤੋੜਨ ਵਿੱਚ ਸਹਿਯੋਗ ਕਰਨ : ਵਿਧਾਇਕ ਸ. ਪਾਹੜਾ


ਗੁਰਦਾਸਪੁਰ,28 ਅਗਸਤ (ਅਸ਼ਵਨੀ ) : ਸ. ਬਰਿੰਦਰਮੀਤ  ਸਿੰਘ ਪਾਹੜਾ ਹਲਕਾ ਵਿਧਾਇਕ ਗੁਰਦਾਸਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਕੋਵਿਡ -19 ਦੇ ਫੈਲਾਅ ਨੂੰ ਰੋਕਣ ਦੀ ਰਣਨੀਤੀ ਨਾਲ ਅੱਗੇ ਵਧਦਿਆਂ ਵਿਸ਼ੇਸ ਉਪਰਾਲੇ ਕੀਤੇ ਗਏ ਹਨ ਅਤੇ ਲੋਕਾਂ ਨੂੰ ਕੋਰੋਨਾ ਟੈਸਟ ਕਰਵਾਉਣ ਦੀ ਅਪੀਲ ਕੀਤੀ ਜਾ ਰਹੀ ਹੈ।

ਵਿਧਾਇਕ ਪਾਹੜਾ ਨੇ ਅੱਗੇ ਦੱਸਿਆ ਕਿ ਹਾਲਾਂਕਿ ਬਿਨਾਂ ਲੱਛਣਾਂ ਵਾਲੇ ਲੋਕ ਵੀ  ਪਾਜ਼ੇਟਿਵ ਪਾਏ ਜਾ ਰਹੇ ਹਨ, ਪਰ ਕੋਵਿਡ ਦੇ ਪਾਜ਼ੇਟਿਵ ਅਤੇ ਨੈਗੇਟਿਵ ਵਿਅਕਤੀਆਂ ਨੂੰ ਵੱਖਰਾ ਕਰਨ ਲਈ ਟੈਸਟਿੰਗ ਵਿੱਚ ਤੇਜ਼ੀ ਲਿਆਉਣ ਦੀ ਸਖ਼ਤ ਲੋੜ ਹੈ।ਇਸ ਲਈ ਉਹਨਾਂ ਦੀ ਟੈਸਟਿੰਗ  ਕਰਨਾ ਵਧੇਰੇ ਮਹੱਤਵਪੂਰਨ ਹੋ ਜਾਂਦਾ ਹੈ ਤਾਂ ਜੋ ਕਿਸੇ ਕੋਵਿਡ ਪਾਜ਼ੇਟਿਵ ਵਿਅਕਤੀ ਤੋਂ ਦੂਸਰੇ ਵਿਅਕਤੀਆਂ ਤੱਕ ਵਾਇਰਸ ਦਾ ਫੈਲਾਅ ਨਾ ਹੋਵੇ।ਹਾਲਾਂਕਿ,ਪੰਜਾਬ ਸਰਕਾਰ ਨੇ ਨਾਗਰਿਕਾਂ ਦੀ ਲੋੜ ਅਤੇ ਸਹੂਲਤ ਦੇ ਅਨੁਸਾਰ ਘਰੇਲੂ ਇਕਾਂਤਵਾਸ ਸਬੰਧੀ ਦਿਸ਼ਾਨਿਰਦੇਸ਼ਾਂ ਵਿੱਚ ਸੋਧ ਕੀਤੀ ਹੈ। ਇਸ ਤੋਂ ਇਲਾਵਾ, ਸਰਕਾਰ ਦੇ ਨਵੇਂ ਦਿਸ਼ਾਨਿਰਦੇਸ਼ਾਂ ਅਨੁਸਾਰ ਜੇ  ਕੋਈ ਵਿਅਕਤੀ ਪਾਜ਼ੇਟਿਵ ਪਾਇਆ ਜਾਂਦਾ ਹੈ ਅਤੇ ਜੇ ਕਿਸੇ ਵਿਅਕਤੀ ਵਿੱਚ ਹਲਕੇ ਲੱਛਣ ਪਾਏ ਜਾਂਦੇ ਹਨ ਤਾਂ ਅਜਿਹੇ ਵਿਅਕਤੀਆਂ ਨੂੰ  ਹਸਪਤਾਲ ਜਾਣ ਦੀ ਲੋੜ ਨਹੀਂ ਅਤੇ ਉਹ ਦਿਸ਼ਾ-ਨਿਰਦੇਸ਼ਾਂ ਅਨੁਸਾਰ ਘਰੇਲੂ ਇਕਾਂਤਵਾਸ ਵਿਚ ਰਹਿ ਸਕਦੇ ਹਨ।

ਵਿਧਾਇਕ ਪਾਹੜਾ ਨੇ ਅੱਗੇ ਦੱਸਿਆ ਕਿ ਰੈਪਿਡ ਕਿੱਟਾਂ ਜ਼ਰੀਏ ਟੈਸਟਿੰਗ ਵਿੱਚ ਨਮੂਨਾ ਲੈਣ ਤੋਂ ਲੈ ਕੇ ਅੰਤਮ ਰਿਪੋਰਟ ਦੇਣ ਤੱਕ 30 ਮਿੰਟ ਤੋਂ ਵੀ ਘੱਟ ਸਮਾਂ ਲਗਦਾ ਹੈ ਅਤੇ ਸੈਂਪਲਿੰਗ ਬਿਲਕੁਲ ਮੁਫ਼ਤ ਹੈ। ਉਨਾਂ ਨੇ ਲੋਕਾਂ ਨੂੰ ਟੈਸਟਿੰਗ ਲਈ ਅੱਗੇ ਆਉਣ ਅਤੇ ਟੈਸਟਿੰਗ ਕਰਵਾਉਣ ਦੀ ਸਲਾਹ ਦਿੱਤੀ।

Related posts

Leave a Reply