ਲੋਕ ਜਿਲੇ ਨੂੰ ਕਰੋਨਾ ਮੁਕਤ ਕਰਵਾਉਂਣ ਲਈ ਦੇਣ ਅਪਣਾ ਸਹਿਯੋਗ : ਜੋਗਿੰਦਰ ਪਾਲ

ਕਿਸੇ ਵੀ ਤਰਾ ਦੇ ਕਰੋਨਾ ਲੱਛਣ ਹੋਣ ਤੇ ਸਰਕਾਰੀ ਹਸਪਤਾਲ ਨਾਲ ਕਰੋ ਸੰਪਰਕ 

ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਨੂੰ ਕਾਮਯਾਬ ਕਰਕੇ ਜਿਲੇ ਨੂੰ ਬਣਾਓ ਕਰੋਨਾ ਮੁਕਤ     

ਪਠਾਨਕੋਟ, 21 ਸਤੰਬਰ (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ ) : ਕੋਵਿਡ – 19 ਦੀ ਚੱਲ ਰਹੀ ਮਹਾਂਮਾਰੀ  ਦੇ ਕਾਰਨ ਸਾਡਾ ਸਾਰਿਆਂ ਦਾ ਫਰਜ ਬਣਦਾ ਹੈ ਕਿ ਅਸੀਂ ਸਰਕਾਰ ਦਾ ਸਹਿਯੋਗ ਕਰੀਏ ਅਤੇ ਇਸ ਅੋਖੀ ਘੜੀ ਵਿੱਚ ਸਾਡਾ ਸਾਰਿਆਂ ਦਾ ਇਹ ਸਭ ਤੋਂ ਵੱਡਾ ਸਹਿਯੋਗ ਹੋਵੇਗਾ ਕਿ ਅਸੀਂ ਸਿਹਤ ਵਿਭਾਗ ਦੀਆਂ ਟੀਮਾਂ ਦਾ ਸਹਿਯੋਗ ਕਰੀਏ, ਅਗਰ ਕੋਈ ਟੀਮ ਆਪ ਦੇ ਪਿੰਡ ਵਿੱਚ ਕਰੋਨਾ ਟੈਸਟ ਲਈ ਆਉਂਦੀ ਹੈ ਤਾਂ ਉਨਾਂ ਦਾ ਸਾਥ ਦਿਓ। ਇਹ ਪ੍ਰਗਟਾਵਾ ਜੋਗਿੰਦਰ ਪਾਲ ਵਿਧਾਇਕ ਹਲਕਾ ਭੋਆ ਨੇ ਕੀਤਾ। ਉਨਾਂ ਕਿਹਾ ਕਿ ਇਸ ਸਮੇਂ ਜਿਲਾ ਪਠਾਨਕੋਟ ਵਿੱਚ ਕਰੋਨਾ ਪਾਜੀਟਿਵ ਲੋਕਾਂ ਦੀ ਸੰਖਿਆ ਵੱਧ ਰਹੀ ਹੈ ਪਰ ਮਾੜੀ ਗੱਲ ਇਹ ਹੈ ਕਿ ਲੋਕ ਥੋੜੇ ਬਹੁਤ ਲੱਛਣ ਹੋਣ ਤੇ ਟੈਸਟ ਕਰਵਾਉਂਣ ਲਈ ਨਹੀਂ ਜਾਂਦੇ ਅਤੇ ਜਦ ਤੱਕ ਉਹ ਸਰਕਾਰੀ ਹਸਪਤਾਲਾਂ ਤੱਕ ਪਹੁੰਚ ਕਰਦੇ ਹਨ ਤੱਦ ਤੱਕ ਬਹੁਤ ਦੇਰ ਹੋ ਗਈ ਹੁੰਦੀ ਹੈ।

ਉਨਾਂ ਕਿਹਾ ਕਿ ਜਿਲਾ ਪਠਾਨਕੋਟ ਦੇ ਲੋਕਾਂ ਨੂੰ ਅਪੀਲ ਹੈ ਕਿ ਜਿਵੈਂ ਹੀ ਉਨਾਂ ਨੂੰ ਕਰੋਨਾ ਵਾਈਰਸ ਦੀ ਬੀਮਾਰੀ ਦੇ ਲੱਛਣ ਦਿਖਾਈ ਦਿੰਦੇ ਹਨ ਉਸੇ ਹੀ ਸਮੇਂ ਸਰਕਾਰੀ ਹਸਪਤਾਲਾਂ ਨਾਲ ਸੰਪਰਕ ਕੀਤਾ ਜਾਵੇ। ਸਰਕਾਰੀ ਹਸਪਤਾਲਾਂ ਵਿੱਚ ਕਰੋਨਾ ਟੈਸਟ ਕਰਵਾਉਂਣ ਦੀ ਵਿਵਸਥਾ ਪੰਜਾਬ ਸਰਕਾਰ ਵੱਲੋਂ ਫ੍ਰੀ ਕੀਤੀ ਗਈ ਹੈ।ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੂਰੇ ਪੰਜਾਬ ਵਿੱਚ ਮਿਸ਼ਨ ਫਤਿਹ ਚਲਾਇਆ ਹੋਇਆ ਹੈ ਜਿਸ ਅਧੀਨ ਲੋਕਾਂ ਨੂੰ ਜਾਗਰੁਕ ਕੀਤਾ ਜਾ ਰਿਹਾ ਹੈ ਕਿ ਮਾਸਕ ਦਾ ਪ੍ਰਯੋਗ ਕਰੋ, ਸੋਸਲ ਡਿਸਟੈਂਸ ਬਣਾ ਕੇ ਰੱਖੋਂ, ਬਾਰ ਬਾਰ ਹੱਥਾਂ ਨੂੰ ਸਾਬਨ ਨਾਲ ਧੋਵੋ।

ਇਸ ਤੋਂ ਇਲਾਵਾ ਜੇਕਰ ਬਹੁਤ ਜਰੂਰੀ ਹੈ ਤੱਦ ਹੀ ਘਰ ਤੋਂ ਬਾਹਰ ਨਿਕਲੋ। ਉਨਾਂ ਕਿਹਾ ਕਿ ਜਦੋਂ ਤੱਕ ਅਸੀਂ ਮਿਸ਼ਨ ਫਤਿਹ ਅਧੀਨ ਦਿੱਤੀਆਂ ਜਾ ਰਹੀਆਂ ਹਦਾਇਤਾਂ ਦੀ ਪਾਲਣਾ ਨਹੀਂ ਕਰਾਂਗੇ ਤੱਦ ਤੱਕ ਜਿਲਾ ਪਠਾਨਕੋਟ ਨੂੰ ਕਰੋਨਾ ਮੁਕਤ ਨਹੀਂ ਬਣਾਇਆ ਜਾ ਸਕਦਾ। ਉਨਾਂ ਖਾਸ ਅਤੇ ਆਮ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਕਿ ਸਰਕਾਰ ਦਾ ਸਹਿਯੋਗ ਕਰੋ ਤਾਂ ਜੋ ਜਿਲੇ ਨੂੰ ਕਰੋਨਾ ਮੁਕਤ ਬਣਾਇਆ ਜਾ ਸਕੇ।

Related posts

Leave a Reply