ਲੋਕ ਕਰੋਨਾ ਸਬੰਧੀ ਝੂਠੀਆਂ ਅਫਵਾਹਾਂ ਵੱਲ ਧਿਆਨ ਨਾ ਦੇਣ : ਡਾ.ਨਿਸ਼ਾ ਜੋਤੀ

ਪਠਾਨਕੋਟ 24 ਸਤੰਬਰ( ਰਜਿੰਦਰ ਰਾਜਨ/ ਅਵਿਨਾਸ਼) : ਅੱਜ ਨੋਡਲ ਅਫ਼ਸਰ ਆਈ ਡੀ ਐੱਸ ਪੀ ਡਾ: ਨਿਸ਼ਾ ਜੋਤੀ ਦੀ ਅਗਵਾਈ ਵਿੱਚ ਇੱਕ ਮੀਟਿੰਗ ਸਿਵਲ ਹਸਪਤਾਲ ਪਠਾਨਕੋਟ ਦੀ ਅਨੈਕਸੀ ਵਿੱਚ ਹੋਈ ।ਜਿਸ ਵਿਚ ਪਠਾਨਕੋਟ ਸ਼ਹਿਰ ਵਿੱਚ ਕੰਮ ਕਰਦੀਆਂ ਮਲਟੀਪਰਪਜ਼ ਹੈਲਥ ਵਰਕਰ ਫੀਮੇਲ ਅਤੇ ਆਸ਼ਾ ਵਰਕਰਾਂ ਨੇ ਹਿੱਸਾ ਲਿਆ ।
     
ਡਾਕਟਰ ਨਿਸ਼ਾ ਜੋਤੀ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੋਵਿਡ 19 ਦੇ ਬਾਰੇ ਦੱਸਿਆ ਕਿ ਜਿਸ ਜਗ੍ਹਾ ਤੇ ਕੇਸ ਪੌਜਟਿਵ ਆ ਰਹੇ ਹਨ ਉਨ੍ਹਾਂ ਦੇ ਕੰਟੈਕਟ ਟਰੇਸ ਕਰਕੇ ਚੰਗੇ ਢੰਗ ਨਾਲ ਉਨ੍ਹਾਂ ਦੀ ਸੈਂਪਲਿੰਗ ਕਰਵਾਈ ਜਾਵੇ ਅਤੇ ਨਾਲ ਨਾਲ ਸਰਵੇ ਕਰਕੇ ਬਚਾਓ ਵਾਸਤੇ ਅਵੇਅਰ ਵੀ ਕੀਤਾ ਜਾਵੇ ਕਿ ਸਮਾਜ ਵਿੱਚ ਕਰੋਨਾ ਸਬੰਧੀ ਫੈਲ ਰਹੀਆਂ ਝੂਠੀਆਂ ਅਫ਼ਵਾਹਾਂ ਵੱਲ ਧਿਆਨ ਨਾ ਦੇ ਕੇ  ਇਸ ਤੋਂ ਬਚਾਓ ਲਈ  ਮਾਸਕ ਪਾ ਕੇ ਰੱਖਣਾ ,ਦੂਰੀ ਬਣਾ ਕੇ ਰੱਖਣੀ, ਪਬਲਿਕ ਸਥਾਨਾਂ ਤੇ ਨਾ ਥੁੱਕਣਾ ਅਤੇ ਜੇ ਤੁਹਾਨੂੰ ਬੁਖਾਰ ਗਲੇ ਵਿੱਚ ਦਰਦ ਜਾਂ ਸਾਹ ਲੈਣ ਵਿਚ ਤਕਲੀਫ਼ ਇਨ੍ਹਾਂ ਵਿੱਚੋਂ ਕੋਈ ਵੀ ਲੱਛਣ ਨਜ਼ਰ ਆਵੇ ਤਾਂ ਤੁਰੰਤ ਡਾਕਟਰ ਕੋਲੋਂ ਸਲਾਹ ਲੈ ਕੇ ਕਰੋਨਾ ਦਾ ਟੈਸਟ ਕਰਵਾਓ ਤਾਂ ਕਿ ਇਸ ਦੀ ਚੇਨ ਨੂੰ ਤੋੜਿਆ ਜਾ ਸਕੇ ।
                   
ਇਸ ਮੌਕੇ ਹੈਲਥ ਇੰਸਪੈਕਟਰ ਰਾਜ ਅਮ੍ਰਿਤ ਸਿੰਘ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਮਲੇਰੀਆ ,ਡੇਂਗੂ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ ।ਇਸ ਵਾਸਤੇ ਸਾਨੂੰ ਇਸ ਦੇ ਬਚਾਓ ਵਾਸਤੇ ਵੀ  ਅਵੇਅਰ ਕਰਨਾ ਹੈ ਤੇ ਲੋਕਾਂ ਨੂੰ ਜਾਣਕਾਰੀ ਦੇਣੀ ਹੈ ਕਿ ਡੇਂਗੂ ਕੀ ਹੈ ਇਹ ਕਿਸ ਤਰ੍ਹਾਂ ਫੈਲਦਾ ਹੈ ਅਤੇ ਕਿਸ ਤਰਾਂ ਇਸ ਤੋਂ ਬਚਿਆ ਜਾ ਸਕਦਾ ਹੈ। ਜਿਵੇਂ ਕਿ ਹਰ ਹਫ਼ਤੇ ਦਿਨ ਸ਼ੁੱਕਰਵਾਰ ਡਰਾਈ ਡੇ ਮਨਾਇਆ ਜਾਵੇ ਜਿਵੇਂ ਕੂਲਰ, ਡਰੰਮ ,ਟੁੱਟਾ ਭੱਜਾ  ਸਾਮਾਨ, ਜਾਨਵਰਾਂ ਦੇ ਪਾਣੀ ਵਾਲੇ ਬਰਤਨ ਆਦਿ ਸੁਕਾ ਕੇ ਭਰਨੇ ਬਹੁਤ ਜ਼ਰੂਰੀ ਹਨ ।ਇਸ ਮੌਕੇ ਮੀਟਿੰਗ ਵਿੱਚ , ਹੈਲਥ ਇੰਸਪੈਕਟਰ ਰਾਜ ਅੰਮ੍ਰਿਤ ਸਿੰਘ ,ਵਰਿੰਦਰ ਕੁਮਾਰ, ਸੁਰਿਸ਼ਟਾ ਸ਼ਰਮਾ ,ਅਨੁਰਾਧਾ ,ਸੁਮਨ, ਮਨਜੀਤ, ਸੀਮਾ ਚੌਧਰੀ ,ਹਰਪ੍ਰੀਤ ਕੌਰ ਆਦਿ ਹਾਜ਼ਰ ਸਨ ।

Related posts

Leave a Reply