ਲੋਕਾਂ ਨੂੰ ਨਹੀਂ ਆਉਂਣ ਦਿੱਤੀ ਜਾਵੇਗੀ ਪੀਣ ਵਾਲੇ ਪਾਣੀ ਦੀ ਕਿੱਲਤ : ਅਮਿਤ ਵਿੱਜ

ਪਠਾਨਕੋਟ ਵਿੱਚ 8 ਨਵੇਂ ਟਿਊਵਬੈਲ ਚਲਾ ਕੇ ਲੋਕਾਂ ਨੂੰ ਦਿੱਤੀ ਪੀਣ ਵਾਲੇ ਪਾਣੀ ਦੀ ਪੂਰਨ ਸਪਲਾਈ

ਪਠਾਨਕੋਟ,30 ਅਗਸਤ (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ ) : ਵਿਧਾਨ ਸਭਾ ਹਲਕਾ ਪਠਾਨਕੋਟ ਦੇ ਲੋਕਾਂ ਨੂੰ ਪਾਣੀ ਦੀ ਕਿੱਲਤ ਦਾ ਸਾਹਮਣਾ ਨਾ ਕਰਨਾ ਪਵੇ ਇਸ ਲਈ ਉਨਾਂ ਵੱਲੋਂ ਉਪਰਾਲੇ ਕੀਤੇ ਜਾ ਰਹੇ ਹਨ, ਪਾਣੀ ਜਿੰਦਗੀ ਦੀ ਮੁੱਢਲੀ ਲੋੜ ਹੈ ਅਤੇ ਬਿਨਾਂ ਪਾਣੀ ਤੋਂ ਜੀਵਨ ਅੋਖਾ ਹੀ ਨਹੀਂ ਅਸੰਭਵ ਹੈ, ਲੋਕਾਂ ਲਈ ਪੀਣ ਵਾਲੇ ਪਾਣੀ ਦਾ ਯੋਗ ਪ੍ਰਬੰਧ ਹੋਵੇ ਉਨਾਂ ਵੱਲੋਂ ਮੁੱਖ ਉਦੇਸ ਲੈ ਕੇ ਕਾਰਜ ਸੁਰੂ ਕੀਤੇ ਗਏ ਹਨ ਜਿਸ ਅਧੀਨ ਕੂਝ ਪ੍ਰੋਜੈਕਟ ਪੂਰੇ ਹੋ ਚੁੱਕੇ ਹਨ ਅਤੇ ਕੂਝ ਕੰਮ ਆਉਂਣ ਵਾਲੇ ਦਿਨਾਂ ਵਿੱਚ ਕਰਵਾਏ ਜਾਣਗੇ। ਇਹ ਪ੍ਰਗਟਾਵਾ ਸ੍ਰੀ ਅਮਿਤ ਵਿੱਜ ਵਿਧਾਇਕ ਹਲਕਾ ਪਠਾਨਕੋਟ ਨੇ ਕੀਤਾ।

ਉਨਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨਾਂ ਦੱਸਿਆ ਕਿ ਕੂਲ 64 ਟਿਊਵਬੈਲ ਹਨ ਜਿਨਾਂ ਤੋਂ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਦਿੱਤੀ ਜਾਂਦੀ ਹੈ ਜਿਨਾਂ ਵਿੱਚੋਂ 56 ਟਿਊਵਬੈਲ ਪਹਿਲਾ ਤੋਂ ਹੀ ਸਚਾਰੂ ਢੰਗ ਨਾਲ ਚੱਲ ਰਹੇ ਹਨ ਅਤੇ 8 ਨਵੇਂ ਟਿਊਵਬੈਲ ਚਾਲੂ ਕੀਤੇ ਗਏ ਹਨ ਅਤੇ ਇਨਾਂ ਟਿਊਵਬੈਲਾਂ ਤੋਂ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਨਿਰੰਤਰ ਕੀਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਧੀਰਾ ਵਿਖੇ ਵਾਰਡ ਨੰਬਰ 45 ਵਿੱਚ ਟਿਊਵਬੈਲ ਤੋਂ 33 ਹਜਾਰ ਗੈਲਨ ਪ੍ਰਤੀ ਦਿਨ ਲੋਕਾਂ ਨੂੰ ਪੀਣ ਵਾਲਾ ਪਾਣੀ ਮਿਲ ਰਿਹਾ ਹੈ। ਵਾਰਡ ਨੰਬਰ 21 ਵਿੱਚ ਬਣਾਏ ਟਿਊਵਬੈਲ ਤੋਂ 35 ਹਜਾਰ ਗੈਲਨ ਪਾਣੀ ਪ੍ਰਤੀ ਦਿਨ, ਵਾਰਡ ਨੰਬਰ 15 ਰੇਹੜੀ ਮਾਰਕਿਟ ਗਾਂਧੀ ਚੋਕ ਵਿੱਚ ਬਣਾਏ ਟਿਊਵਬੈਲ ਤੋਂ ਵੀ 35 ਹਜਾਰ 500 ਗੈਲਨ ਪਾਣੀ ਲੋਕਾਂ ਨੂੰ ਮਿਲ ਰਿਹਾ ਹੈ।

ਇੰਦਰਾ ਕਲੋਨੀ ਵਾਰਡ ਨੰਬਰ 6 ਵਿੱਚ ਬਣਾਏ ਟਿਊਵਬੈਲ ਤੋਂ 40 ਹਜਾਰ ਗੈਲਨ ਪ੍ਰਤੀ ਦਿਨ ਲੋਕਾਂ ਨੂੰ ਪਾਣੀ ਮਿਲ ਰਿਹਾ ਹੈ। ਇਸ ਤੋਂ ਇਲਾਵਾ ਹਨੁਮਾਨ ਮੰਦਿਰ ਢਾਂਗੂ ਰੋਡ ਵਿੱਚ  ਬਣਾਏ ਟਿਊਵਬੈਲ ਤੋਂ 36 ਹਜਾਰ ਗੈਲਨ ਪਾਣੀ ਲੋਕਾਂ ਨੂੰ ਪ੍ਰਤੀਦਿਨ ਮਿਲ ਰਿਹਾ, ਇੰਨਕਮਟੈਕਸ ਕਲੋਨੀ ਵਿੱਚ ਬਣਾਏ ਟਿਊਵਬੈਲ ਤੋਂ 31 ਹਜਾਰ ਗੈਲਨ ਪਾਣੀ ਰੋਜ ਦਾ , ਮਿਊਨਿਸੀਪਲ ਕਲੋਨੀ ਵਿੱਚ ਵਿੱਚ  ਬਣਾਏ ਟਿਊਵਬੈਲ ਤੋਂ ਵੀ 31 ਹਜਾਰ ਗੈਲਨ ਪਾਣੀ ਰੋਜ ਦਾ, ਭਦਰੋਆ ਵਿਖੇ ਵੀ ਇੱਕ ਟਿਊਵਬੈਲ ਲੱਗਾ ਜਿਸ ਤੋਂ 34 ਹਜਾਰ ਗੈਲਨ ਪਾਣੀ ਰੋਜ ਮਿਲ ਰਿਹਾ ਹੈ ਅਤੇ ਇੱਕ ਟਿਊਵਬੈਲ ਹੋਰ ਲਗਾਉਂਣ ਦੀ ਯੋਜਨਾ ਹੈ।

ਉਨਾਂ ਕਿਹਾ ਕਿ ਕੂਝ ਪ੍ਰੋਜੈਕਟ ਚਲ ਰਹੇ ਹਨ ਜਿਨਾਂ ਦਾ ਕੰਮ ਵੀ ਜਲਦੀ ਹੀ ਪੂਰਾ ਹੋਣ ਵਾਲਾ ਹੈ ਅਤੇ ਜਲਦੀ ਹੀ ਲੋਕਾਂ ਨੂੰ ਪੀਣ ਵਾਲਾ ਪਾਣੀ ਮੂਹੇਈਆਂ ਕਰਵਾਇਆ ਜਾਵੇਗਾ। ਉਨਾਂ ਕਿਹਾ ਕਿ ਬਹੁਤ ਸਾਰੇ ਵਾਰਡਾਂ ਅੰਦਰ ਲੋਕਾਂ ਨੇ ਪ੍ਰਾਈਵੇਟ ਜਮੀਨ ਦਿੱਤੀ ਹੈ ਕਿ ਟਿਊਵਬੈਲ ਲਗਾ ਕੇ ਲੋਕਾਂ ਦੀ ਮੂਸਕਿਲ ਨੂੰ ਹੱਲ ਕੀਤਾ ਜਾਵੇ ਉਨਾਂ ਕਿਹਾ ਕਿ ਇਸ ਕਾਰਜ ਲਈ ਉਹ ਦਾਨੀ ਸੱਜਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਨ। ਉਨਾਂ ਕਿਹਾ ਕਿ ਵਿਧਾਨ ਸਭਾ ਹਲਕਾ ਪਠਾਨਕੋਟ ਦੀ ਜਨਤਾ ਨੂੰ ਪੀਣ ਵਾਲੇ ਪਾਣੀ ਦੀ ਕਿੱਲਤ ਨਹੀਂ ਆਉਂਣ ਦਿੱਤੀ ਜਾਵੇਗੀ ਅਤੇ ਉਨਾਂ ਦਾ ਉਪਰਾਲਾ ਹੈ ਕਿ ਜਿਨਾਂ ਖੇਤਰਾਂ ਅੰਦਰ ਪੀਣ ਵਾਲੇ ਪਾਣੀ ਦੀ ਸਮੱਸਿਆ ਹੈ ਉੱਥੇ ਜਲਦੀ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਪੂਰਨ ਤੋਰ ਤੇ ਦਿੱਤੀ ਜਾਵੇ।

Related posts

Leave a Reply