#PHAGWARA_LATEST_UPDATE : ਪਤੀ-ਪਤਨੀ ਨੂੰ 2 ਗੱਡੀਆਂ ‘ਚ ਆਏ ਨਿਹੰਗਾਂ ਸਮੇਤ ਦਰਜਨ ਤੋਂ ਵੱਧ ਵਿਅਕਤੀਆਂ ਤੇਜ਼ਧਾਰ ਹਥਿਆਰਾਂ ਦੀ ਨੋਕ ਤੇ ਕੀਤਾ ਕਿਡਨੈਪ, ਵਾਰਦਾਤ ਸੀਸੀਟੀਵੀ ਕੈਮਰਿਆਂ ‘ਚ ਕੈਦ

ਫਗਵਾੜਾ : ਫਗਵਾੜਾ ਦੇ ਮੁਹੱਲਾ ਪਰਮ ਨਗਰ ਵਿਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਮੁਹੱਲੇ ‘ਚ ਕਿਰਾਏ ‘ਤੇ ਰਹਿ ਰਹੇ ਇਕ ਪਤੀ-ਪਤਨੀ ਨੂੰ 2 ਗੱਡੀਆਂ ‘ਚ ਆਏ ਨਿਹੰਗਾਂ ਸਮੇਤ ਦਰਜਨ ਤੋਂ ਵੱਧ ਵਿਅਕਤੀ ਕਿਡਨੈਪ ਕਰ ਕੇ ਲੈ ਗਏ । ਇਹ ਸਾਰੀ ਵਾਰਦਾਤ ਸੀਸੀਟੀਵੀ ਕੈਮਰਿਆਂ ‘ਚ ਕੈਦ ਹੋ ਗਈ।

 ਸੂਚਨਾ ਮਿਲਦਿਆ ਹੀ ਐੱਸਐੱਚਓ ਥਾਣਾ ਸਿਟੀ ਅਮਨਦੀਪ ਨਾਹਰ ਵਲੋਂ  ਪੁਲਿਸ ਪਾਰਟੀ ਮੌਕੇ ‘ਤੇ ਪਹੁੰਚ ਕੇ  ਮਾਮਲੇ ਸਬੰਧੀ ਜਾਣਕਾਰੀ ਹਾਸਲ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਬਾਉਂਸਰ ਵਿਵੇਕ ਕੁਮਾਰ  ਨਿਵਾਸੀ ਨਿਊ ਦਸ਼ਮੇਸ਼ ਨਗਰ ਬਲਾਕ ਘਾਹਮੰਡੀ ਥਾਣਾ ਭਾਰਗੋ ਕੈਂਪ ਜ਼ਿਲ੍ਹਾ ਜਲੰਧਰ ਨੇ ਦੱਸਿਆ ਕਿ ਸੋਨੂੰ ਪੁੱਤਰ ਦਲਬੀਰ ਸਿੰਘ ਵਾਸੀ ਕਿਸ਼ਨਕੋਟ ਜ਼ਿਲ੍ਹਾ ਬਟਾਲਾ ਜੋ ਆਪਣੀ ਪਤਨੀ ਜੋਤੀ ਨਾਲ ਪਰਮ ਨਗਰ ਗਲੀ ਨੰਬਰ 1 ਨਜ਼ਦੀਕ ਸੋਂਧੀ ਭਲਵਾਨਾਂ ਦਾ ਅਖਾੜਾ ਥਾਣਾ ਸਿਟੀ ਫਗਵਾੜਾ ਵਿਖੇ ਕਿਰਾਏ ‘ਤੇ ਰਹਿੰਦਾ ਹੈ ਅਤੇ ਆਪਣੀ ਸੁਰੱਖਿਆ ਲਈ ਉਸਨੂੰ ਅਤੇ ਉਸ ਦੇ ਸਾਥੀ ਬੰਟੀ ਕੁਮਾਰ  ਥਾਣਾ ਭਾਰਗੋ ਕੈਂਪ ਜਲੰਧਰ, ਅਕਸ਼ੈ ਕੁਮਾਰ ਉਰਫ ਆਸ਼ੂ ਵਾਸੀ ਜਲੰਧਰ ਕੈਂਟ, ਹੈਪੀ ਵਾਸੀ ਸ਼ੇਖੂਪੁਰ ਜ਼ਿਲ੍ਹਾ ਕਪੂਰਥਲਾ ਅਤੇ ਓਮ ਪ੍ਰਕਾਸ਼ ਵਾਸੀ ਬਡਿਆਣਾ ਜ਼ਿਲ੍ਹਾ ਜਲੰਧਰ ਨੂੰ ਮਿਤੀ 16.06.2023 ਤੋਂ ਬਾਉਂਸਰ ਦੇ ਤੌਰ ‘ਤੇ ਸਕਿਉਰਿਟੀ ‘ਤੇ ਰੱਖਿਆ ਹੋਇਆ ਹੈ।

ਜਦੋਂ ਉਹ ਅਤੇ ਉਸ ਦਾ ਸਾਥੀ ਬੰਟੀ ਘਰ ‘ਚ ਮੌਜੂਦ ਸੀ ਤਾਂ ਸੋਨੂੰ ਨੂੰ ਮਿਲਣ ਲਈ 2 ਗੱਡੀਆਂ ‘ਚ ਕੁਝ ਵਿਅਕਤੀ ਆਏ ਜਿਨ੍ਹਾਂ ਵਿਚ ਸ਼ਮਸ਼ੇਰ ਸਿੰਘ ਵਾਸੀ ਬਟਾਲਾ ਅਤੇ ਤਨਵੀਰ ਕੁਮਾਰ ਉਰਫ ਤੰਨੂ ਵਾਸੀ ਗੁਰਦਾਸਪੁਰ ਇੱਕ ਬਜ਼ੁਰਗ ਆਦਮੀ ਅਤੇ ਇੱਕ ਬਜ਼ੁਰਗ ਔਰਤ ਅਤੇ ਉਨ੍ਹਾਂ ਨਾਲ ਅੱਧੀ ਦਰਜਨ ਅਣਪਛਾਤੇ ਵਿਅਕਤੀ ਸਨ ਜਿਨ੍ਹਾਂ ਵਿਚ ਕੁਝ ਲੋਕ ਨਿਹੰਗ ਸਿੰਘ ਬਾਣੇ ‘ਚ ਮੌਜੂਦ ਸਨ। ਜਿਸ ਤੋਂ ਬਾਅਦ ਸੋਨੂੰ ਵਲੋਂ ਉਸ ਨੂੰ ਅਤੇ ਉਸ ਦੇ ਸਾਥੀ ਬੰਟੀ ਨੂੰ ਕਿਹਾ ਕਿ ਤੁਸੀਂ ਕੋਈ ਬਾਜ਼ਾਰ ਤੋਂ ਖਾਣ ਪੀਣ ਦਾ ਸਾਮਾਨ ਲੈ ਆਓ ਅਤੇ ਜਦੋਂ ਉਹ ਫੋਨ ਕਰੇਗਾ ਉਦੋਂ ਹੀ ਵਪਸ ਆਇਓ। ਓਨੀ ਦੇਰ ਉਹ ਆਏ ਹੋਏ ਵਿਅਕਤੀਆਂ ਨਾਲ ਗੱਲਬਾਤ ਕਰ ਲੈਣ।

ਜਦੋਂ ਕਾਫੀ ਦੇਰ ਹੋ ਗਈ ਤਾਂ ਉਨ੍ਹਾਂ ਵਲੋਂ ਸੋਨੂੰ ਨੂੰ ਫੋਨ ਕੀਤਾ ਤਾਂ ਉਸ ਵਲੋਂ ਫੋਨ ਕੱਟ ਦਿੱਤਾ ਗਿਆ। ਜਦੋਂ ਕੁਝ ਦੇਰ ਬਾਅਦ ਉਨ੍ਹਾਂ ਵਲੋਂ ਫਿਰ ਫੋਨ ਕੀਤਾ ਤਾਂ ਅੱਗੋਂ ਸੋਨੂੰ ਦੇ ਫੋਨ ਦਾ ਸਵਿੱਚ ਆਫ ਆਉਣ ਲੱਗ ਪਿਆ। ਜਦੋਂ ਉਹ ਘਰ ਪਹੁੰਚੇ ਤਾਂ ਦੇਖਿਆ ਘਰ ‘ਚ ਖੂਨ ਡੁੱਲ੍ਹਿਆ ਹੋਇਆ ਸੀ ਅਤੇ ਘਰ ਦਾ ਸਾਰਾ ਸਾਮਾਨ ਖਿਲਰਿਆ ਹੋਇਆ ਸੀ ਅਤੇ ਸੋਨੂੰ ਅਤੇ ਜੋਤੀ ਘਰੋਂ ਗਾਇਬ ਸਨ।

ਜਦੋਂ ਉਨ੍ਹਾਂ ਵਲੋਂ ਕੈਮਰੇ ਚੈੱਕ ਕੀਤੇ ਗਏ ਤਾਂ ਪਤਾ ਲੱਗਿਆ ਕਿ ਜੋ ਵਿਅਕਤੀ ਗੱਡੀਆਂ ‘ਚ ਸਵਾਰ ਹੋ ਕੇ ਆਏ ਸਨ ਉਨ੍ਹਾਂ ਵਲੋਂ ਸੋਨੂੰ ਅਤੇ ਉਸਦੀ ਪਤਨੀ ਨੂੰ ਅਗਵਾ ਕੀਤਾ ਗਿਆ ਹੈ। ਮੌਕੇ ‘ਤੇ ਪਹੁੰਚੇ ਐੱਸਐੱਚਓ ਅਮਨਦੀਪ ਨਾਹਰ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਖੋਥੜਾਂ ਰੋਡ ‘ਤੇ ਪਰਮ ਨਗਰ ‘ਚ ਕੁਝ ਲੋਕਾਂ ਵਲੋਂ ਪਤੀ-ਪਤਨੀ ਨੂੰ ਅਗਵਾ ਕਰ ਲਿਆ ਗਿਆ। ਉਨ੍ਹਾਂ ਵਲੋਂ ਮੌਕੇ ‘ਤੇ ਮਾਮਲੇ ਸਬੰਧੀ ਜਾਣਕਾਰੀ ਹਾਸਲ ਕੀਤੀ ਅਤੇ ਬਾਉਂਸਰ ਵਿਵੇਕ ਦੇ ਬਿਆਨਾਂ ‘ਤੇ ਮਾਮਲਾ ਦਰਜ ਕਰ ਕੇ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ । ਓਹਨਾ ਕਿਹਾ ਕਿ ਜਲਦੀ ਮੁਲਜ਼ਮਾਂ ਨੂੰ ਫੜ ਲਿਆ ਜਾਵੇਗਾ।  

Related posts

Leave a Reply