ਐੱਨਸੀਸੀ ਯੂਨਿਟ ਵਿੱਚ ਵਿਦਿਆਰਥੀਆਂ ਦੀ ਭਰਤੀ ਸਬੰਧੀ ਲਈ ਗਈ ਸਰੀਰਕ ਯੋਗਤਾ ਪ੍ਰੀਖਿਆ


ਗੜਸ਼ੰਕਰ (ਅਸ਼ਵਨੀ ਸ਼ਰਮਾ) : ਖੇਤਰ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵਿੱਚ ਚੱਲ ਰਹੇ 8 ਪੰਜਾਬ ਬਟਾਲੀਅਨ ਐਨਸੀਸੀ ਫਗਵਾੜਾ ਦੇ ਅਧਿਕਾਰੀਆਂ ਵੱਲੋਂ ਵਿਦਿਆਰਥੀਆਂ ਨੂੰ ਐਨਸੀਸੀ ਵਿੱਚ ਦਾਖਿਲੇ ਲਈ ਵਿਸ਼ੇਸ਼ ਸਰੀਰਕ ਯੋਗਤਾ ਪ੍ਰੀਖਿਆ ਲਈ ਗਈ। ਇਸ ਮੌਕੇ ਏਐਨਓ ਪ੍ਰੋ ਤਜਿੰਦਰ ਸਿੰਘ ਨੇ ਵਿਦਿਆਰਥੀ ਜੀਵਨ ਵਿੱਚ ਐਨਸੀਸੀ ਦੀ ਮਹੱਤਤਾ ਬਾਰੇ ਦੱਸਿਆ ਅਤੇ ਕਿਹਾ ਕਿ ਐਨਸੀਸੀ ਨਾਲ ਵਿਦਿਆਰਥੀਆਂ ਵਿੱਚ ਸਮਾਜ ਸੇਵਾ ਦੇ ਨਾਲ ਨਾਲ ਅਨੁਸ਼ਾਸ਼ਨ ਅਤੇ ਸਖ਼ਤ ਮਿਹਨਤ ਦੀ ਭਾਵਨਾ ਆਉਂਦੀ ਹੈ। ਇਸ ਮੌਕੇ ਆਰਮੀ ਯੂਨਿਟ ਦੇ ਜੇਸੀਓ ਸੁਰਿੰਦਰ ਸਿੰਘ ਅਤੇ ਐਨਸੀਓ ਮਨਮੋਹਨ ਨੇ ਵਿਦਿਆਰਥੀਆਂ ਦੇ ਕੈਰੀਅਰ ਵਿੱਚ ਐਨਸੀਸੀ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਯੂਨਿਟ ਵੱਲੋਂ ਸੈਸ਼ਨ 2020-21 ਲਈ 53 ਵਿਦਿਆਰਥੀਆਂ ਦੀ ਚੋਣ ਕੀਤੀ ਗਈ।ਇਸ ਮੌਕੇ ਵਿਦਿਆਰਥੀਆਂ ਵੱਲੋਂ ਸਵੱਛ ਭਾਰਤ ਮੁਹਿੰਮ ਤਹਿਤ ਕਾਲਜ ਵਿੱਚ ਰੈਲੀ ਕੱਢੀ ਗਈ ਅਤੇ ਵਿਦਿਆਰਥੀਆਂ ਆਲੇ ਦੁਆਲੇ ਦੀ ਸਾਫ ਸਫਾਈ ਲਈ ਪ੍ਰੇਰਿਤ ਕੀਤਾ ਗਿਆ।

Related posts

Leave a Reply