ਫਿਜੀਕਲ ਐਜੂਕੇਸਨ ਐਂਡ ਸਪੋਰਟਸ ਐਸੋਸੀਏਸਨ ਨੇ ਸਿੱਖਿਆ ਮੰਤਰੀ ਪੰਜਾਬ ਦੇ ਨਾਂਅ ਭੇਜਿਆ ਮੰਗ ਪੱਤਰ


ਪਠਾਨਕੋਟ, 9 ਨਵੰਬਰ (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ ) ਫਿਜੀਕਲ ਐਜੂਕੇਸਨ ਐਂਡ ਸਪੋਰਟਸ ਐਸੋਸੀਏਸਨ ਪਠਾਨਕੋਟ ਨੇ ਸਕੂਲਾਂ ਵਿੱਚ ਖੇਡ ਸੱਭਿਆਚਾਰ ਪੈਦਾ ਕਰਨ ਲਈ ਸਰੀਰਕ ਸਿੱਖਿਆ ਅਤੇ ਖੇਡਾਂ ਦਾ ਵਿਸਾ ਲਾਜਮੀ ਬਣਾਉਣ, ਖੇਡਾਂ ਨੂੰ ਪ੍ਰਫੁੱਲਿਤ ਤੇ ਖਿਡਾਰੀਆਂ ਨੂੰ ਉਤਸਾਹਿਤ ਕਰਨ ਦੀਆਂ ਮੰਗਾਂ ਨੂੰ ਲੈਕੇ ਜਿਲਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਜਗਜੀਤ ਸਿੰਘ ਨੂੰ ਸਿੱਖਿਆ ਮੰਤਰੀ ਪੰਜਾਬ ਵਿਜੇ ਇੰਦਰ ਸਿੰਗਲਾ ਦੇ ਨਾਂਅ ਮੰਗ ਪੱਤਰ ਸੌਂਪਿਆ। ਇਸ ਮੌਕੇ ਤੇ ਐਸੋਸੀਏਸਨ ਦੇ ਅਹੁਦੇਦਾਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਨੂੰ ਮੰਗ ਪੱਤਰ ਭੇਜਿਆ ਗਿਆ ਹੈ ਕਿ ਖੇਡ ਵਿਸਾ ਹਰੇਕ ਕਲਾਸ ਲਈ ਲਾਜਮੀ ਕੀਤਾ ਜਾਵੇ ਤਾਂ ਜੋ ਪੰਜਾਬ ਦੇ ਸਕੂਲਾਂ ਦੇ ਵਿਦਿਆਰਥੀਆਂ ਅਤੇ ਵਿਸਾ ਅਧਿਆਪਕਾਂ ਵਿੱਚ ਖੇਡਾਂ ਅਤੇ ਸਭਿਆਚਾਰਕ ਗਤੀਵਿਧੀਆਂ ਵਿੱਚ ਰੁਚੀ ਵੱਧ ਸਕੇ।

ਇਸ ਮੌਕੇ ਤੇ ਜਿਲ੍ਹਾ ਪ੍ਰਧਾਨ ਲੈਕਚਰਾਰ ਅਰੁਣ ਕੁਮਾਰ ਅਤੇ ਬਾਕੀ ਅਹੁਦੇਦਾਰਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਸਕੂਲਾਂ ਵਿੱਚ ਸਪੋਰਟਸ ਕੰਪਲੈਕਸ ਬਣਾਉਣ ਲਈ ਯੋਜਨਾ ਬਣਾਈ ਜਾਵੇ, ਸਰੀਰਕ ਸਿੱਖਿਆ ਵਿਸੇ ਨੂੰ ਸਾਰੇ ਵਿਦਿਆਰਥੀਆਂ ਲਈ ਲਾਜਮੀ ਵਿਸੇ ਵੱਜੋਂ ਲਾਗੂ ਕੀਤਾ ਜਾਵੇ, ਤਾਂ ਜੋ ਵਿਦਿਆਰਥੀਆਂ ਦੀ ਸਰੀਰਕ ਸ਼ਕਤੀ ਨੂੰ ਵਧਾਇਆ ਜਾ ਸਕੇ। ਇਸ ਮੌਕੇ ਤੇ ਉਪ ਜਿਲ੍ਹਾ ਪ੍ਰਧਾਨ ਸੁਮਿਤ ਕੁਮਾਰ, ਸਕੱਤਰ ਸੰਜੀਵ ਕੁਮਾਰ, ਅਮਰਦੀਪ, ਕਮਲਦੀਪ, ਸੰਦੀਪ, ਮਦਨ ਲਾਲ, ਅਵਤਾਰ ਸਿੰਘ, ਵਰਿੰਦਰ, ਮਨਦੀਪ ਆਦਿ ਹਾਜਰ ਸਨ।

Related posts

Leave a Reply