ਬਾਬਾ ਗੁਰਦਿੱਤ ਸਿੰਘ ਪਾਰਕ ਵਿੱਚ ਬੂਟੇ ਲਗਾਏ : ਸੁਭਾਸ਼ ਮੱਟੂ

ਗੜਸ਼ੰਕਰ 3ਅਕਤੂਬਰ (ਅਸ਼ਵਨੀ ਸ਼ਰਮਾ) : ਮਹਾਨ ਦੇਸ਼ ਭਗਤ ਬਾਬਾ ਗੁਰਦਿੱਤ ਸਿੰਘ ਜਿਨ੍ਹਾਂ ਨੇ ਦੇਸ਼ ਦੀ ਅਜਾਦੀ ਲਈ ਜੇਲਾਂ  ਕੱਟੀਆਂ।1946 ਵਿੱਚ ਜੇਲ ਸੁਪਰਟੈਡੈਂਟ ਲਹੌਰ ਜੋ ਜੇਲ ਵਿੱਚ ਦੇਸ਼ ਭਗਤਾਂ ਨੂੰ ਤੰਗ ਪ੍ਰੇਸ਼ਾਨ ਕਰਦਾ ਸੀ,ਦਾ ਫਸਤਾ ਵੱਢਣ ਲਈ ਲਾਹੌਰ  ਜਾਣ ਲਈ ਸ਼ਾਮ ਚੁਰਾਸੀ ਰੇਲਵੇ ਸਟੇਸ਼ਨ ਖੜੇ ਸੀ ਤਾਂ ਅਚਾਨਕ ਬੰਬ ਚਲ ਗਿਆ,ਪੁਲਿਸ ਵਾਲਾ ਥਾਂ ਤੇ ਹੀ ਮਰ ਗਿਆ।ਗਰਨੇਡ ਦੇ ਛੱਰੇ ਬਾਬਾ ਜੀ ਦੇ ਮੱਥੇ ਤੇ ਵਜੇ ਜਿਸ ਨਾਲ ਨਜਰ ਜਾਂਦੀ ਰਹੀ।ਬਾਬਾ ਜੀ ਨੇ ਨਾ ਮੁਰੱਬੇ ਲਏ,ਨਾ  ਪੈਨਸ਼ਨ ਲਈ, ਦੀ ਯਾਦ ਵਿੱਚ ਬਾਬਾ ਗੁਰਦਿੱਤ ਸਿੰਘ ਪਾਰਕ ਵਿੱਚ ਬੂਟੇ ਲਗਾਏ।ਇਸ ਮੌਕੇ ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਰਜਿ ਗੜਸ਼ੰਕਰ ਦੇ ਚੇਅਰਪਰਸਨ ਬੀਬੀ ਸੁਭਾਸ਼ ਮੱਟੂ, ਦਰਸ਼ਨ ਸਿੰਘ ਮੱਟੂ, ਕੈਪਟਨ ਕਰਨੈਲ ਸਿੰਘ ਪਨਾਮ ਦੀ ਅਗਵਾਈ ਵਿੱਚ ਸੰਖੇਪ ਫੰਕਸ਼ਨ ਕੀਤਾ ਗਿਆ। ਰਣਜੀਤ ਸਿੰਘ ਪੱਪੂ, ਜੱਸੀ, ਧਨਪੱਤ ਖਾਬੜਾ,ਮਨੀ,ਲਾਲ ਚੰਦ,ਗੁਪਤਾ, ਅਸ਼ੋਕ ਕੁਮਾਰ, ਸਤਵਿੰਦਰ ਸਿੰਘ ਭਿੰਦਾ, ਮਿੰਟਾਂ ਆਦਿ ਹਾਜਰ ਸੀ। ਮਿਉਂਸਪਲ ਕਮੇਟੀ ਦੇ ਅਧਿਕਾਰੀਆਂ ਨੂੰ ਇਸ ਪਾਰਕ ਵਲ ਧਿਆਨ ਦੇਣ ਲਈ 15 ਦਿਨਾਂ ਦਾ ਅਲਟੀਮੇਟ ਦਿੱਤਾ।

Related posts

Leave a Reply