ਪੌਦੇ ਮਨੁੱਖ ਦੇ ਮਰਨ ਤੇ ਵੀ ਸਾਥ ਨਿਭਾਉਂਦੇ ਹਨ : ਇੰਜੀ.ਨਾਨੋਵਾਲੀਆ

ਵੱਖ ਵੱਖ  ਪਿੰਡਾਂ  ਵਿਚ ਸੋਸਾਇਟੀ ਨੇ 67 ਪੌਦੇ ਲਗਾਏ, ਕੰਮ ਨਿਰੰਤਰ ਜਾਰੀ

ਗੁਰਦਾਸਪੁਰ 22 ਸਤੰਬਰ ( ਅਸ਼ਵਨੀ ) : ਅੱਜ ਦੇ ਪਦਾਰਥਵਾਦੀ ਸਮੇਂ ਦੋਰਾਨ ਬਹੁ ਗਿਣਤੀ ਲੋਕ ਜਿਉਦਿਆਂ ਹੀ ਮਨੁੱਖ ਦਾ ਸਾਥ ਛੱਡ ਕੇ ਲੋੜ ਪੈਣ ਤੇ ਕਿਨਾਰਾ ਕਰ ਜਾਂਦੇ ਹਨ ਪਰ ਪੌਦੇ ਮਨੁੱਖ ਦੇ ਮਰਣ ਤੇ ਵੀ ਸਾਥ ਨਿਭਾਉਂਦੇ ਹਨ।ਇਹਨਾ ਵਿਚਾਰਾ ਦਾ ਪ੍ਰਗਟਾਵਾ ਅੱਜ ਵੱਖ ਵੱਖ ਪਿੰਡਾਂ ਵਿਚ ਫਲਦਾਰ ਅਤੇ ਛਾਂਦਾਰ 67 ਪੌਦੇ ਲਗਾੳੇਣ ਉਪਰਾਂਤ ਸ਼ੋਸ਼ਲ ਵੈਲਫੇਅਰ ਸੋਸਾਇਟੀ ਦੇ ਮੁਖੀ ਇੰਜੀ. ਜੋਗਿੰਦਰ ਸਿੰਘ ਨਾਨੋਵਾਲੀਆ ਨੇ ਕੀਤਾ।

ਉਹਨਾ ਹੋਰ ਕਿਹਾ ਕਿ ਅਗਸਤ 2018 ਤੋਂ ਲੈ ਕੇ ਅਗਸਤ 2020 ਤੱਕ ਦੋ ਸਾਲ ਦੋਰਾਨ ਜਿਲਾ ਗੁਰਦਾਸਪੁਰ ਦੇ 20 ਤੋਂ ਵੀ ਵੱਧ ਪਿੰਡਾਂ ਦੇ ਅੰਦਰ ਸੰਕੇਤਕ ਤੋਰ ਤੇ 3510 ਪੌਦੇ ਲਗਾੳੇਣ ਵਾਲੀ ਨਿੱਕੀ ਜਿਹੀ ਇਕ ਪਿੰਡ ਦੀ ਸ਼ੋਸ਼ਲ ਵੈਲਫੇਅਰ ਸੋਸਾਇਟੀ ਦੇ ਮੁਖੀ ਨੇ ਦਸਿਆ ਕਿ ਉਹਨਾਂ ਕੇਵਲ ਸ਼ੁਗ਼ਲ ਦੇ ਤੋਰ ਤੇ ਆਪਣੇ ਪਿੰਡ ਨਾਨੋਵਾਲ ਖ਼ੁਰਦ ਬਲਾਕ ਕਾਹਨੂਵਾਨ ਦੇ ਹਰ ਘਰ ਵਿਚ ਜਗਾ ਮੁਤਾਬਿਕ ਸਿਰਫ ਇਕ ਇਕ ਅੰਬ ਦਾ ਪੌਦਾ ਲਗਾੳੇਣ ਦੀ ਮੁਹਿੰਮ ਸ਼ੁਰੂ ਕੀਤੀ ਸੀ। ਇਸ ਉਪਰਾਂਤ ਲੋਕਾਂ ਦਾ ਸਹਿਯੋਗ ਦੇਖਦੇ ਹੋਏ ਨਿੰਬੂ,ਅਮਰੂਦ,ਕਿੰਨੂ, ਸੰਤਰਾ, ਲਗਾਠ,ਆਲੂੁਬੁਖਰਾ,ਮੁਸੰਮੀ ਅਤੇ ਹੋਰ ਕਈ ਤਰਾਂ ਦੇ ਫਲਦਾਰ ਪੌਦੇ ਲਗਾਉਣੇ ਸ਼ੁਰੂ ਕਰ ਦਿਤੇ ਅਤੇ ਹੁਣ ਤੱਕ 3510 ਫਲਦਾਰ ਅਤੇ ਛਾਂਦਾਰ ਪੋਦੇ ਲੱਗਾ ਚੁੱਕੇ ਹਨ।

ਇਨਾਂ ਵਿਚ 471 ਪੋਦੇ ਛਾਂਦਾਰ ਅਤੇ 3041 ਪੌਦੇ ਫਲਦਾਰ ਸ਼ਾਮਿਲ ਹਨ।ਇੰਜ.ਨਾਨੋਵਾਲੀਆ ਨੇ ਦਸਿਆ ਕਿ ਉਹ 20 ਪੋਦੇ ਪਿੱਪਲ਼ ਅਤੇ ਬੋਹੜ ਦੇ ਵੀ ਲਗਾ ਚੁੱਕੇ ਹਨ।ਅੱਜ-ਕੱਲ੍ਹ ਦਿਲਬਾਗ ਸਿੰਘ ਲਾਈਨ ਮੈਨ ,ਅਮਨਦੀਪ ਸਿੰਘ ਅਮਨ,ਅਤੇ ਫੋਜੀ ਮਹਾਂਵੀਰ ਸਿੰਘ ਨਾਨੋਵਾਲ ਵੀ ਉਹਨਾ ਦੇ ਨਾਲ ਇਹ ਸੇਵਾਵਾਂ ਨਿਭਾਅ ਰਹੇ ਹਨ ਅਤੇ ਪੌਦੇ ਲਗਾੳੇਣ ਦਾ ਕੰਮ ਕਰੋਨਾ ਕਰਕੇ ਧੀਮੀ ਗੱਤੀ ਦੇ ਨਾਲ ਚਲ ਰਿਹਾ ਹੈ।ਇੰਜ. ਨਾਨੋਵਾਲੀਆ ਨੇ ਕਿਹਾ ਕਿ ਅਸਲ ਵਿਚ ਪੰਜਾਬ ਸਰਕਾਰ ਪੋਦੇ ਲਗਾੳੇਣ ਅਤੇ ਉਹਨਾ ਦੀ ਪਾਏਦਾਰ,ਪ੍ਰਭਾਈ ਅਤੇ ਲੋੜੀਂਦੇ ਸਾਂਭ ਸੰਭਾਲ਼ ਪ੍ਰਤੀ ਉਕਾ ਹੀ ਗੰਭੀਰ ਨਹੀਂ ਹੈ।

ਉਨਾ ਹੋਰ ਕਿਹਾ ਕਿ ਜਿੰਨਾ ਚਿਰ ਸ਼ਾਮਲਾਟ ਜ਼ਮੀਨਾਂ ਵਿਚੋਂ ਅਨਅਧਿਕਾਰਤ ਤੋਰ ਤੇ ਹੋ ਰਹੀ ਲਗਾਤਾਰ ਦਰਖ਼ਤਾਂ ਦੀ ਕਟਾਈ ਨਹੀਂ ਰੁਕਦੀ ਅਤੇ ਪੰਚਾਇਤੀ ਜ਼ਮੀਨਾਂ ਅੰਦਰ ਬੇਹੱਦ ਜ਼ਰੂਰੀ ਲੰਮੇਰੀ ਉਮਰ ਵਾਲੇ ਪੋਦੇ ਨਹੀਂ ਲਗਾਏ ਜਾਂਦੇ ਉਨਾ ਿਚਰ ਅਸਲ ਮੱਸਲੇ ਦਾ ਹੱਲ ਨਾਮੁਮਕਿਨ ਹੈ।ਅੱਜ ਉਹਨਾ ਨੇ ਆਪਣੇ ਸਾਥੀਆ ਦੇ ਨਾਲ 67 ਛਾਂਦਾਰ ਅਤੇ ਫਲਦਾਰ ਪੌਦੇ ਲਗਾਏ। ਉਹਨਾ ਬਾਗਬਾਨੀ ਅਤੇ ਜੰਗਲਾਤ ਿਵਭਾਗ ਨੂੰ ਹੋਰ ਚੁਸਤ ਦਰੁਸਤ ਕਰਨ ਲਈ ਨਵੀਂ ਭਰਤੀ ਕਰਨ ਦੀ ਮੰਗ ਕੀਤੀ । 

Related posts

Leave a Reply