ਪ੍ਰਧਾਨ ਮੰਤਰੀ ਨੇ ਅਡਾਨੀ ਤੇ ਅੰਬਾਨੀ ਪਰਿਵਾਰ ਦੇ ਦਲਾਲ-ਹਰਸਿਮਰਨ ਬਾਜਵਾ

ਪ੍ਰਧਾਨ ਮੰਤਰੀ ਨੇ ਅਡਾਨੀ ਤੇ ਅੰਬਾਨੀ ਪਰਿਵਾਰ ਦੇ ਦਲਾਲ-ਹਰਸਿਮਰਨ ਬਾਜਵਾ
ਹੁਸ਼ਿਆਰਪੁਰ : ਕੇਂਦਰ ਸਰਕਾਰ ਦੇ ਖੇਤੀ ਬਿੱਲਾਂ ਦੇ ਵਿਰੋਧ ਵਿਚ ਪੰਜਾਬ ਦੇ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਦਲਾਲ ਕਹਿਣ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਅੰਬਾਨੀਆ ਤੇ ਅਡਾਨੀਆ ਦੇ ਦਲਾਲ ਹਨ ਜੋ ਕਿ ਪੂਰੇ ਦੇਸ਼ ਨੂੰ ਇਨਾਂ ਦੋਵਾਂ ਪਰਿਵਾਰਾਂ ਕੋਲ ਵੇਚਣ ‘ਤੇ ਲੱਗੇ ਹੋਏ ਹਨ, ਇਹ ਪ੍ਰਗਟਾਵਾ ਯੂਥ ਆਗੂ ਹਰਸਿਮਰਨ ਸਿੰਘ ਬਾਜਵਾ ਨੇ ਇੱਥੇ ਰੌਸ਼ਨ ਗਰਾਂਊਡ ਵਿਚ ਪੀ.ਐਮ.ਮੋਦੀ, ਅਮਿਤ ਸ਼ਾਹ ਸਮੇਤ ਖੇਤੀਬਾੜੀ ਮੰਤਰੀ ਤੋਮਰ ਦਾ ਪੁਤਲਾ ਸਾੜਨ ਸਮੇਂ ਕੀਤਾ। ਬਾਜਵਾ ਨੇ ਕਿਹਾ ਕਿ ਦੁਸਹਿਰਾ ਬੁਰਾਈ ‘ਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਹੈ ਤੇ ਹੁਣ ਪ੍ਰਧਾਨ ਮੰਤਰੀ ਨੂੰ ਇਹ ਗੱਲ ਚੰਗੀ ਤਰਾਂ ਸਮਝ ਲੈਣੀ ਚਾਹੀਦੀ ਹੈ ਕਿ ਉਸਦੀ ਸਰਕਾਰ ਦੀ ਬੁਰਾਈ ਦਾ ਅੰਤ ਪੰਜਾਬ ਵਾਸੀਆਂ ਨੇ ਸ਼ੁਰੂ ਕਰ ਦਿੱਤਾ ਹੈ ਤੇ ਜਲਦ ਹੀ ਦੇਸ਼ ਦੇ ਲੋਕ ਇਸ ਫਿਰਕਾਪ੍ਰਸਤ ਪਾਰਟੀ ਦੀ ਸਰਕਾਰ ਨੂੰ ਸੱਤਾ ਤੋਂ ਦੂਰ ਕਰ ਦੇਣਗੇ। ਉਨਾਂ ਕਿਹਾ ਕਿ ਜਿਸ ਤਰਾਂ ਰਾਵਣ ਦੀ ਬੁੱਧੀ ਉਸਦੀ ਤਾਕਤ ਨੇ ਭ੍ਰਿਸ਼ਟ ਕਰ ਦਿੱਤੀ ਸੀ ਉਸੇ ਤਰਾਂ ਹੀ ਮੌਜੂਦਾ ਸਮੇਂ ਵਿਚ ਨਰਿੰਦਰ ਮੋਦੀ ਦੀ ਬੁੱਧੀ ਕਿਤੇ ਗਵਾਚ ਗਈ ਹੈ, ਜਿਸ ਨੂੰ ਲੋਕ ਆਉਣ ਵਾਲੀਆਂ ਲੋਕ ਸਭਾ ਚੋਣਾ ਵਿਚ ਲੱਭ ਕੇ ਦੇਣਗੇ ਤੇ ਇਨਾਂ ਨੂੰ ਘਰ ਬਿਠਾਉਣਗੇ। ਬਾਜਵਾ ਨੇ ਕਿਹਾ ਕਿ ਜਿਸ ਸਮੇਂ ਦੇਸ਼ ਵਾਸੀ ਭੁੱਖੇ ਮਰ ਰਹੇ ਸਨ ਤਦ ਪੰਜਾਬ ਦਾ ਕਿਸਾਨ ਲੋਕਾਂ ਦਾ ਢਿੱਡ ਭਰਨ ਲਈ ਹਰੀ ਕ੍ਰਾਂਤੀ ਲੈ ਕੇ ਆਇਆ, ਜਦੋਂ ਦੇਸ਼ ਨੂੰ ਸਰਹੱਦਾਂ ‘ਤੇ ਦੁਸ਼ਮਣਾਂ ਨਾਲ ਲੋਹਾ ਲੈਣਾ ਪਿਆ ਤਦ ਵੀ ਪੰਜਾਬੀਆਂ ਨੇ ਮੋਹਰੀ ਰੋਲ ਅਦਾ ਕੀਤਾ ਤੇ ਹੁਣ ਭਾਜਪਾ ਸਰਕਾਰ ਉਸੇ ਪੰਜਾਬ ਨੂੰ ਬਰਬਾਦ ਕਰਨ ਦੀਆਂ ਸਾਜਿਸ਼ਾਂ ਕਰ ਰਹੀ ਹੈ, ਜਿਸ ਵਿਚ ਇਹ ਲੋਕ ਕਦੇ ਵੀ ਕਾਮਯਾਬ ਨਹੀਂ ਹੋਣਗੇ। ਇਸ ਮੌਕੇ ਨੌਜਵਾਨਾਂ ਵੱਲੋਂ ਕੇਂਦਰ ਸਰਕਾਰ ਖਿਲਾਫ ਜੋਰਦਾਰ ਨਾਰੇਬਾਜੀ ਵੀ ਕੀਤੀ ਗਈ। ਇਸ ਸਮੇਂ ਗੁਰਵਿੰਦਰ ਸਿੰਘ ਖੰਗੂੜਾ, ਹਰਮੰਦਰ ਸਿੰਘ ਬਾਜਵਾ,ਹਰਪ੍ਰੀਤ ਸਿੰਘ ਥਿਆੜਾ, ਭਲਵਾਨ ਡਗਾਣਾ, ਜਤਿੰਦਰਪਾਲ ਸਿੰਘ ਡਗਾਣਾ, ਬਿੱਟੂ ਨੂਰਪੁਰ, ਗੁਰਿੰਦਰ ਸਿੰਘ ਢਿੱਲੋ, ਜਰਨੈਲ ਸਿੰਘ ਸੀਕਰੀ, ਅਨੁਪ੍ਰੀਤ ਸਿੰਘ ਧਾਮੀ ਆਦਿ ਵੀ ਮੌਜੂਦ ਸਨ।
ਕੈਪਸ਼ਨ-ਪ੍ਰਧਾਨ ਮੰਤਰੀ ਦਾ ਪੁਤਲਾ ਸਾੜਨ ਤੋਂ ਪਹਿਲਾ ਕੇਂਦਰ ਸਰਕਾਰ ਖਿਲਾਫ ਨਾਰੇਬਾਜੀ ਕਰਦੇ ਹੋਏ ਹਰਸਿਮਰਨ ਸਿੰਘ ਬਾਜਵਾ ਤੇ ਹੋਰ।  

Related posts

Leave a Reply