120 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਪੁਲਿਸ ਵਲੋਂ ਦੋ ਵਿਅਕਤੀ ਕਾਬੂ

ਗੜ੍ਹਦੀਵਾਲਾ 17 ਨਵੰਬਰ (ਚੌਧਰੀ) : ਸਥਾਨਕ ਪੁਲਸ ਵੱਲੋਂ ਨਾਕੇ ਦੌਰਾਨ 2 ਵਿਅਕਤੀਆਂ ਨੂੰ 120 ਬੋਤਲਾਂ ਨਜਾਇਜ਼ ਸਰਾਬ ਸਹਿਤ ਕਾਬੂ ਕੀਤਾ ਹੈ।ਇਸ ਸੰਬੰਧ ਵਿੱੱਚ ਐਸ ਐਚ ਓ ਗੜ੍ਹਦੀਵਾਲਾ ਇੰਸਪੈਕਟਰ ਬਲਵਿੰਦਰ ਪਾਲ ਨੇ ਦੱਸਿਆ ਕਿ ਏ ਐੱਸ ਆਈ ਅਮਰੀਕ ਸਿੰਘ ਸਮੇਤ ਪੁਲਿਸ ਪਾਰਟੀ ਸਮੇਤ ਮਾਸ਼ੀਆਂ ਤੋਂ ਖੁਰਦਾਂ ਵੱਲ ਜਾਂਦੇ ਪਿੰਡ ਖੁਰਦਾਂ ਤੋਂ ਥੋੜ੍ਹਾ ਪਿੱਛੇ ਇਕ ਵਿਅਕਤੀ ਪਲਾਸਟਿਕ ਦਾ ਬੋਰਾ ਚੁੱਕੀ ਆ ਰਿਹਾ ਸੀ ਪੁਲਸ ਪਾਰਟੀ ਨੂੰ ਦੇਖ ਕੇ ਪਿੱਛੇ ਵੱਲ ਮੁੜਨ ਲੱਗਾ ਜਦੋਂ ਉਸ ਨੂੰ ਕਾਬੂ ਕੇ ਉਸ ਦਾ ਨਾਮ ਪਤਾ ਪੁੱਛਿਆ ਗਿਆ ਤਾਂ ਉਸ ਨੇ ਆਪਣਾ ਨਾਂ ਗੁਰਦੀਪ ਸਿੰਘ ਉਰਫ ਭਿੰਨਾ ਪੁੱਤਰ ਗੁਰਦੀਪ ਸਿੰਘ ਵਾਸੀ ਖੁਰਦਾਂ ਥਾਣਾ ਗੜ੍ਹਦੀਵਾਲਾ ਦੱਸਿਆ,ਜਦੋਂ ਉਸਦੇ ਬੋਰੇ ਦੀ ਤਲਾਸ਼ੀ ਲਈ ਤਾਂ ਉਸਦੇ ਬੋਰੇ ਵਿੱਚੋਂ 48 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ।

ਦੂਜੇ ਪਾਸੇ ਪਿੰਡ ਰਾਜਾਂ ਕਲਾਂ, ਤੂਰਾਂ ਤੋਂ ਜਾਂਦੇ ਕੱਚੇ ਰਸਤੇ ਨੰਗਲ ਦਾਤਾ ਦੇ ਕੋਲ਼ ਮੁਰਗੀ ਫਾਰਮ ਦੇ ਕੋਲ ਇਕ ਮੋਨਾ ਵਿਅਕਤੀ ਇਕ ਪਲਾਸਟਿਕ ਦੇ ਬੋਰੇ ਨੂੰ ਖਿੱਚ ਕੇ ਮੁਰਗੀ ਫਾਰਮ ਵੱਲ ਲਿਜਾ ਰਿਹਾ ਦਿਖਾਈ ਦਿੱਤਾ ਜੋ  ਪੁਲਿਸ ਪਾਰਟੀ ਨੂੰ ਦੇਖ ਕੇ ਉਹ ਬੋਰੇ ਨੂੰ ਛੱਡ ਕੇ ਭੱਜਣ ਲੱਗਾ। ਜਿਸ ਨੂੰ ਦਰਸ਼ਨ ਸਿੰਘ ਏ ਐਸ ਆਈ ਸਮੇਤ ਪੁਲਸ ਪਾਰਟੀ ਦੇ ਕਾਬੂ ਕਰ ਲਿਆ।ਜਦੋਂ ਉਸ ਕੋਲੋਂ ਨਾਂ ਪਤਾ ਪੁੱਛਿਆ ਗਿਆ ਤਾਂ ਉਸ ਨੇ ਆਪਣਾ ਨਾਂ ਹਰਵਿੰਦਰ ਸਿੰਘ ਉਰਫ ਟੀਟੂ ਪੁੱਤਰ ਮਲਕੀਤ ਸਿੰਘ ਵਾਸੀ ਨੰਗਲ ਥਾਣਾ ਗੜ੍ਹਦੀਵਾਲਾ ਦੱਸਿਆ।ਜਦੋਂ ਉਸ ਦੇ ਬੋਰੇ ਦੀ ਤਲਾਸ਼ੀ ਲਈ ਗਈ ਤਾਂ ਉਸ ਵਿਚੋਂ ਤਲਾਸ਼ੀ ਦੌਰਾਨ 72 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ।ਪੁਲਿਸ ਨੇ ਦੋਵੇਂ ਦੋਸ਼ੀਆਂ ਤੇ ਧਾਰਾ 61-1-14  ਆਬਕਾਰੀ ਐਕਟ ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।

Related posts

Leave a Reply