3 ਕੁਇੰਟਲ 40 ਕਿਲੋ ਭੁੱਕੀ (ਚੂਰਾ ਪੋਸਤ) ਸਮੇਤ ਪੁਲਿਸ ਵਲੋਂ 3 ਤਸਕਰ ਕਾਬੂ

ਗੁਰਦਾਸਪੁਰ 7 ਨਵੰਬਰ (ਅਸ਼ਵਨੀ) : ਡਾ: ਰਜਿੰਦਰ ਸਿਘ ਸੋਹਲ,  ਸੀਨੀਅਰ ਪੁਲੀਸ ਕਪਤਾਨ ਗੁਰਦਾਸਪੁਰ ਨੇ ਜਾਣਕਾਰੀ ਦਿੰਦਿਆ  ਦਸਿਆ ਕਿ ਐਸ.ਆਈ, ਪ੍ਰਭਜੋਤ ਸਿੰਘ, ਮੁੱਖ ਅਫਸਰ ਥਾਣਾ ਕਾਹਨੂੰਵਾਨ  ਸਮੇਤ ਪੁਲੀਸਪਾਰਟੀ ਨਾਕਾ ਬੰਦੀ ਕਰਕੇ ਟੀ ਪੁਆਇੰਟ ਤੁਗਲਵਾਲ ਵਿਖੇ ਵਹੀਕਲਾ ਦੀ ਚੈਕਿੰਗ ਕਰ ਰਿਹਾ ਸੀ ਤਾਮੁਖਬਰ  ਖਾਸ ਨੇ ਇਤਲਾਹ ਦਿੱਤੀ ਕਿ ਰਾਜਵਿੰਦਰ ਸਿੰਘ ਉਰਫ ਰਾਜ, ਗੁਰਜੋਤ  ਸਿੰਘਲਾਡੀ ਪੁਤਰਾਨ ਦੀਦਾਰ ਸਿੰਘ ਉਰਫ ਦਾਰਾ ਵਾਸੀਆਂ  ਐਲਖ  ਖੁਰਦ ਥਾਣਾ ਸ਼੍ਰੀਹਰਗੋਬਿੰਪੁਰ ਜੋ ਕਿ ਟਰੱਕ ਦੇ ਮਾਲਕ ਹਨ ਅਤੇ ਟਰੱਕ ਨੰ: ਪੀ ਬੀ 06-ਐਲ 2918 ਤੇਉਹਨਾ ਨੇ ਨਿਰਮਲ ਸਿੰਘ ਪੁੱਤਰ ਜਰਨੈਲ  ਸਿੰਘ ਵਾਸੀ ਮਧਲਾ ਥਾਣਾ ਵੈਰੋਵਾਲ ਜਿਲ੍ਰਾ ਤਰਨਤਾਰਨ  ਨੂੰ ਬਤੌਰ ਹੈਲਪਰ ਰੱਖਿਆ ਹੋਇਆ ਹੈ,ਸਮੇਤ ਸ਼੍ਰੀਨਗਰ ਤੋ ਟਰੱਕ  ਵਿਚ ਸੇਬ ਦੀਆਂ ਪੇਟੀਆਂ ਭਰ ਕੇ ਵਿਚ ਭੁੱਕੀ ਦੀਆਂ ਬੋਰੀਆਂ ਛੁਪਾ ਕੇ  ਗੁਰਦਾਸਪੁਰ ਸਾਇਡ ਤੋਂ ਸ਼੍ਰੀ ਹਰਗੋਬਿੰਪੁਰ ਸਾਇਡ ਨੂੰ ਜਾ ਰਹੇ ਸਨ  ਜਿਸ ਤੇ ਮੁੱਖ  ਅਫਸਰ ਥਾਣਾ ਨੇ ਸਮੇਤ ਸਾਥੀਆਂ ਦੀ ਸਹਾਇਤਾ ਨਾਲ  ਟਰੱਕ ਤੇ ਉਕਤ ਦੋਸ਼ੀਆ ਨੂੰ ਕਾਬੂ ਕਰਕੇ ਸ਼੍ਰੀ ਕੁਲਵਿੰਦਰਸਿੰਘ ਪੀ ਪੀ ਐਯ, ਉਪ ਕਪਤਾਨ ਪੁਲਿਸ ਦਿਹਾਤੀ ਗੁਰਦਾਸਪੁਰ ਨੂੰ ਮੌਕੇ ਤੇ ਸੱਦ ਕੇ ਉਹਨਾਂ ਦੀ  ਹਾਜਰੀ ਵਿਚ ਟਰੱਕ ਦੀ ਤਲਾਸ਼ੀ ਕੀਤੀ।

ਤਲਾਸ਼ੀ ਦੌਰਾਨ ਟਰੱਕ ਦੇ ਟੂਲਬੋਕਸ ਦੇ ਪਿਛੇ ਬਾਡੀ ਵਿਚੋ ਸੇਬਾ ਦੀਆਂ ਪੇਟੀਆ ਉੱਤੇ 19 ਬੋਰੀਆ ਪਲਾਟਿਕ ਜਿਹਨਾਦੇ ਮੂੰਹ ਬੰਨੇ ਹੋਏ ਸੀ ਬਰਾਮਦ ਕੀਤੀਆ ਜਿਹਨਾ ਨੂੰ ਚੈਕ ਕਰਨ ਤੇ ਭੁੱਕੀ (ਚੂਰਾ ਪੋਸਤ)ਬਰਾਮਦ ਹੋਇਆ।ਜਿਸ ਦਾ ਵਜਨ ਕਰਨ ਤੇ 3 ਕੁਇੰਟਲ 40 ਕਿਲੋ ਹੋਇਆ।ਜਿਸਤੇ ਥਾਣਾ ਕਾਹਨੂੰਵਾਨ ਵਿਖੇ ਰਾਜਵਿੰਦਰ ਸਿੰਘ ਉਰਫ ਰਾਜ, ਗੁਰਜੋਤ ਸਿੰਘ ਲਾਡੀਪੁਤਰਾਨ ਦੀਦਾਰ ਸਿੰਘ ਉਰਫ ਦਾਰਾ ਵਾਸੀਆਂ ਐਲਖ ਖੁਰਦ ਥਾਣਾ ਸ਼੍ਰੀਹਰਗੋਬਿੰਦਪੁਰ ਅਤੇ ਨਿਰਮਲ ਸਿੰਘ ਪੁੱਤਰ  ਜਰਨੈਲ ਸਿੰਘ ਵਾਸੀ ਮੱਲਾ ਥਾਣਾਵੈਰੋਵਾਲ ਜਿਲ੍ਹਾ ਤਰਨਤਾਰਨ ਦੇ  ਖਿਲਾਫ ਮੁਕੱਦਮਾਂ ਨੰਬਰ 117 ਮਿਤੀ 5 ਨਵੰਬਰ 2020 ਜੁਰਮ 15-61-85ਐਨ.ਡੀ. ਪੀ. ਐਸ.ਐਕਟ ਦਰਜ ਰਜਿਸਟਰ ਕਰਕੇ ਸਮੇਤ ਮਾਲ ਮੁਕੱਦਮਾਂ ਅਤੇ ਟਰੱਕ ਨੰਬਰ ਪੀ .ਬੀ.06-ਐਲ-2918 ਨੂੰ  ਪੁਲਿਸ ਨੇ ਕਬਜੇ ਵਿੱਚ ਲਿਆ ।

ਦੋਸ਼ੀਆਂ ਦੀ ਮੁੱਢਲੀ ਪੁੱਛਗਿੱਛ ਤੋ ਪਤਾ ਲੱਗਾ ਕਿ ਇਹ ਸ੍ਰੀ ਨਗਰਤੋ ਭੁੱਕੀ ( ਚੂਰਾ ਪੋਸਤ ) ਘੱਟ ਰੇਟ ਤੇ ਲਿਆ ਕੇ ਪੰਜਾਬ ਅਤੇ ਹਰਿਆਣਾ  ਵਿੱਚ ਮਹਿੰਗੇਰੇਟ ਤੇ ਵੇਚਦੇ ਹਨ। ਗੁਰਜੋਤ ਸਿੰਘ ਉਰਫ ਲਾਡੀ ਦੇ  ਖਿਲਾਫ਼ ਪਹਿਲਾ ਮੁਕੱਦਮਾਂ ਨੰਬਰ04 ਮਿਤੀ 17 ਜਨਵਰੀ 2020 ਜੁਰਮ15-61-85 ਐਨ.ਡੀ.ਪੀ.ਐਸ ਐਕਟ ਥਾਣਾ ਸ੍ਰੀਹਰਗੋਬਿੰਦਪੁਰ ਵਿਖੇ ਦਰਜ ਹੈ,ਜਿਸ ਪਾਸੋ 07 ਕਿਲੋ ਭੁੱਕੀ (ਚੂਰਾ ਪੋਸਤ) ਬ੍ਰਾਮਦ  ਹੋਇਆ ਸੀ।ਜੋ ਇਸ ਸਮੇ ਜਮਾਨਤ ਤੇ ਹੈ ।

ਦੋਸ਼ੀ ਪਿਛਲੇ 05 ਸਾਲ ਤੋ ਟਰੱਕਚਲਾਉਦੇ ਹਨ , ਜਿੰਨ੍ਹਾਂ ਨੂੰ ਅੱਜ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇਡੂੰਘਾਈ ਨਾਲ ਪੁੱਛ –ਗਿੱਛ ਕੀਤੀ ਜਾਵੇਗੀ ਕਿ ਸ੍ਰੀ ਨਗਰ ਤੋ ਕਿਸ ਪਾਸੋ ਭੁੱਕੀ (ਚੂਰਾਪੋਸਤ )ਲੈ ਕੇ ਆਉਦੇ ਹਨ ਅਤੇ ਅੱਗੇ ਕਿਸ-ਕਿਸ ਨੂੰ ਸਪਲਾਈ ਕਰਦੇ ਹਨ ।  
ਡਾ ਰਜਿੰਦਰ ਸਿੰਘ ਸੋਹਲ ਐਸ.ਐਸ.ਪੀ ਗੁਰਦਾਸਪੁਰ ਨੇ ਆਮਜਨਤਾਨੂੰ ਅਪੀਲ ਕੀਤੀ ਕਿ ਨਸ਼ਿਆਂ ਦਾ ਕਾਰੋਬਾਰ ਕਰਨ ਵਾਲੇ ਸਮੱਗਲਰਾਂ ਦੀ ਪੁਲਿਸ ਨੂੰਇਤਲਾਹ ਦਿੱਤੀ ਜਾਵੇ ਤਾਂਜੋ ਨੋਜਵਾਨ ਪੀੜੀ ਨੂੰ ਨਸ਼ਿਆਂ ਦੀ ਦਲ-ਦਲ ਚੋ ਬਚਾਇਆ ਜਾ ਸਕੇ ।

Related posts

Leave a Reply