36 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਪੁਲਸ ਵਲੋਂ ਇੱਕ ਵਿਅਕਤੀ ਕਾਬੂ


ਗੜ੍ਹਦੀਵਾਲਾ 17 ਅਕਤੂਬਰ (ਚੌਧਰੀ ) : ਸਥਾਨਕ ਪੁਲਿਸ ਵੱਲੋਂ ਗਸ਼ਤ ਦੌਰਾਨ ਇੱਕ ਵਿਅਕਤੀ ਨੂੰ  36 ਬੋਤਲਾਂ  ਨਾਜਾਇਜ਼ ਸ਼ਰਾਬ ਸਮੇਤ ਕਾਬੂ ਕਰਨ ਦੀ ਸਫਲਤਾ ਹਾਸਲ ਕੀਤੀ ਹੈ ।ਇਸ ਸਬੰਧੀ ਥਾਣਾ ਗੜ੍ਹਦੀਵਾਲਾ ਦੇ ਮੁੱਖ ਅਫਸਰ ਇੰਸਪੈਕਟਰ ਬਲਵਿੰਦਰ ਪਾਲ ਨੇ ਦੱਸਿਆ ਕਿ ਏਐੱਸਆਈ ਸਤਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਬਾ ਚੈਕਿੰਗ ਸ਼ੱਕੀ ਭੈੜੇ ਪੁਰਸ਼ਾਂ ਦੇ ਸਬੰਧ ਵਿੱਚ ਸਿਟੀ ਏਰੀਆ ਗੜ੍ਹਦੀਵਾਲਾ ਦੇ ਵਿੱਚ ਸੱਚਖੰਡ ਟੈਕਸੀ ਸਟੈਂਡ ਦੇ ਸਾਹਮਣੇ ਤੋਂ ਕੱਚੇ ਰਸਤੇ ਜਾ ਰਹੇ ਸੀ ਤਾਂ ਟੈਕਸੀ ਸਟੈਂਡ ਦੇ ਨਜ਼ਦੀਕ ਖ਼ਾਲੀ ਪਲਾਟ ਵਿੱਚ ਇੱਕ ਮੋਨਾ ਵਿਅਕਤੀ ਬੋਰਾ ਪਲਾਸਟਿਕ ਵਜ਼ਨਦਾਰ ਉੱਪਰ ਬੈਠਾ ਦਿਖਾਈ ਦਿੱਤਾ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਜਕਦਮ ਘਬਰਾ ਕੇ ਖਿਸਕਣ ਲੱਗਾ ਤਾਂ ਤਾਂ ਸ਼ੱਕ ਪੈਣ ਤੇ ਪੁਲਿਸ ਪਾਰਟੀ ਵੱਲੋਂ ਉਕਤ ਵਿਅਕਤੀ ਨੂੰ ਕਾਬੂ ਕਰਕੇ ਉਸ ਦੀ ਪਹਿਚਾਣ ਪੁੱਛੀ ਤਾਂ ਉਸ ਨੇ ਆਪਣਾ ਨਾਮ ਸੁਰਿੰਦਰ ਪਾਲ ਉਰਫ ਬਿੱਟੂ ਪੁੱਤਰ ਓਮ ਪ੍ਰਕਾਸ਼ ਵਾਰਡ ਨੰ: 1 ਗੜ੍ਹਦੀਵਾਲਾ ਵਜੋਂ ਦੱਸੀ।ਜਦੋਂ ਪੁਲਿਸ ਪਾਰਟੀ ਵੱਲੋਂ  ਉਕਤ ਵਿਅਕਤੀ ਵੱਲੋਂ ਰੱਖੇ ਵਜ਼ਨਦਾਰ ਬੋਰੇ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ ਸ਼ਰਾਬ ਮਾਰਕਾ ਪੰਜਾਬ ਕੈਸ ਵਿਸਕੀ ਦੀਆਂ 36 ਬੋਤਲਾਂ ਨਾਜਾਇਜ਼ ਸ਼ਰਾਬ ਦੀਆਂ ਬਰਾਮਦ ਹੋਈਆਂ। ਗੜ੍ਹਦੀਵਾਲਾ ਪੁਲਿਸ ਵੱਲੋਂ ਉਕਤ ਵਿਅਕਤੀ ਨੂੰ ਸ਼ਰਾਬ ਸਮੇਤ ਕਾਬੂ ਕਰਕੇ ਉਸ ਖਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Related posts

Leave a Reply