ਵੱਡੀ ਖ਼ਬਰ : ਹਰਿਆਣਾ ਦੇ ਇਕ ਢਾਬੇ ਲਾਗਿਓਂ, ਪੁਲੀਸ ਨੇ ਸਾਬਕਾ ਗੈਂਗਸਟਰ ਲੱਖਾ ਸਿਧਾਣਾ ਨੂੰ  ਗ੍ਰਿਫ਼ਤਾਰ ਕੀਤਾ

ਦਿੱਲੀ 14 ਫ਼ਰਵਰੀ :– ਗਣਤੰਤਰਤਾ ਦਿਵਸ ਵਾਲੇ ਦਿਨ ਨਵੀਂ ਦਿੱਲੀ ਚ ਲਾਲ ਕਿਲੇ ਵੱਲ ਨੂੰ ਕਿਸਾਨ ਪਰੇਡ  ਲਿਜਾਣ ਅਤੇ ਉਥੇ ਕੇਸਰੀ ਝੰਡਾ ਝੁਲਾਉਣ ਵਾਲੇ ਬਾਗੀ ਨੌਜਵਾਨਾਂ ਦੀ ਅਗਵਾਈ ਕਰਨ ਦੇ ਦੋਸ਼ਾਂ ਹੇਠ  ਪੁਲੀਸ ਨੇ ਸਾਬਕਾ ਗੈਂਗਸਟਰ ਲੱਖਾ ਸਿਧਾਣਾ ਨੂੰ  ਗ੍ਰਿਫ਼ਤਾਰ ਕਰ ਲਿਆ ਹੈ ।

 ਅੱਜ ਸਵੇਰੇ ਹੀ ਦਿੱਲੀ ਪੁਲਸ ਨੇ ਲੱਖਾ ਸਧਾਣਾ ਦੀ ਸੂਹ ਦੇਣ ਵਾਲੇ ਲਈ ਇਕ ਲੱਖ ਰੁਪਏ ਦਾ ਇਨਾਮ ਰੱਖਿਆ ਸੀ।

ਸੂਤਰ ਇਹ ਵੀ ਦੱਸਦੇ ਹਨ ਕਿ ਲੱਖਾ ਸਧਾਣਾ ਨੂੰ ਹਰਿਆਣਾ ਦੇ ਸੋਨੀਪਤ ਰਸੋਈ ਢਾਬੇ ਨੇੜਿਓਂ ਗ੍ਰਿਫਤਾਰ ਕੀਤਾ ਗਿਆ ਹੈ ।

Related posts

Leave a Reply