ਕਿਸਾਨ ਮਜਦੂਰਾਂ ਦਾ ਅੰਦੋਲਨ ਠੁਸ ਕਰਨ ਤੇ ਤੁਲੀ ਪੁਲਿਸ


ਗੜਸ਼ੰਕਰ 13 ਸਤੰਬਰ(ਅਸ਼ਵਨੀ ਸ਼ਰਮਾ) :ਕੁਲਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀਆਂ ਜਿਨਾਂ ਵਿੱਚ ਪੰਜਾਬ ਦੀਆਂ ਦੱਸ ਕਿਸਾਨ ਜਥੇਬੰਦੀਆਂ ਸਾਮਲ ਹਨ ਉਨਾ ਵਲੋ ਆਰਡੀਨੈਸ਼ਾ ਨੂੰ ਕਾਨੂੰਨਾ ਵਿੱਚ ਬਦਲਣ ਤੇ ਬਿਜਲੀ ਸੋਧ ਵਿੱਚ 2020 ਵਾਪਸ ਲੈਣ ਦੀ ਮੰਗ ਕਰ ਰਹੇ ਹਨ ਅਤੇ ਨਾਲ ਹੀ ਕਿਸਾਨ ਮਜਦੂਰਾਂ ਦੇ ਕਰਜੇ ਮਾਫ ਕਰਨ,ਡੀਜਲ ਦੇ ਭਾਅ ਘਟਾਉਣ ਤੇ ਜਿਨਸਾਂ ਦੀਆਂ ਕੀਮਤਾਂ ਵਾਪਸ ਦੇਣ ਵਰਗੀਆ ਮੰਗਾ ਪੂਰੀਆਂ ਕਰ ਰਹੇ ਲੋਕਾ ਦੇ ਅੰਦੋਲਨ ਨੂੰ ਮੁਖ ਰੱਖਦਿਆ ਅੱਜ ਅੱਡਾ ਸਤਨੋਰ,ਬਡੇਸਰੋ ਵਿਖੇ ਪੁਲਿਸ ਵਲੋ ਬਹੁਤ ਹੀ ਮੁਸਤੈਦੀ ਨਾਲ ਰੇਲਵੇ ਸਟੇਸ਼ਨ ਅਤੇ ਬੱਸ ਅੱਡੇ ਵਿਖੇ ਪਹਿਰਾ ਦਿੱਤਾ ਗਿਆ ਇੱਥੇ ਵਰਣਯੋਗ ਹੈ ਕੇ ਭਾਰਤੀ ਕਿਸਾਨ ਯੂਨੀਅਨ ਦੇ ਵੱਖ ਵੱਖ ਗਰੁੱਪਾ ਜਿਨਾ ਵਿੱਚ ਲੱਖੋਵਾਲ,ਰਾਜੇਵਾਲ,ਕਾਦੀਆਂ, ਏਕਤਾ ਸਿੱਧੂਪੁਰ ਅਤੇ ਦੁਆਬਾ ਆਦਿ ਵਲੋ ਬਣਾਈ ਕਿਸਾਨ ਕੁਆਡੀਨੇਸ਼ਨ ਕਮੇਟੀ ਨੇ 14 ਸਤੰਬਰ ਨੂੰ ਹਰੀ ਕੇ ਹੈੱਡ, ਬਿਆਸ ਪੁੱਲ ਅਤੇ ਸ੍ਰੀ ਹਰਗੋਬਿੰਦਪੁਰ ਪੁਲਾ ਉੱਪਰ ਰਾਸਤੇ ਜਾਮ ਕਰਨ ਦਾ ਐਲਾਨ ਕੀਤਾ ਸੀ ਅਤੇ 15 ਸਤੰਬਰ ਨੂੰ ਪੰਜਾਬ ਦੀਆ ਮੁਖ ਸੜਕਾ ਉੱਪਰ 12 ਥਾਵਾ ਤੇ ਦੁਪਹਿਰ 12 ਵਜੇ ਤੋ ਲੈ ਕੇ 2 ਵਜੇ ਤੱਕ ਸੜਕਾ ਜਾਮ ਕਰਨ ਦਾ ਸੱਦਾ ਦਿੱਤਾ ਗਿਆ ਹੈ ਜਿਸ ਤਹਿਤ ਲੋਕ ਵਿਰੋਧੀ ਫੈਸਲੇ ਦਾ ਵਿਰੋਧ ਕਰਨ ਵਾਲੀਆ ਕਿਸਾਨ ਮਜਦੂਰ ਜਥੇਬੰਦੀਆ ਦੇ ਸੰਘਰਸ਼ ਨੂੰ ਦਬਾਉਣ ਲਈ ਪੁਲਿਸ ਅਤੇ ਪ੍ਰਸ਼ਾਸ਼ਨ ਪੂਰੀ ਤਰਾ ਨਾਕਾਮ ਕਰਨ ਦੀਆ ਕੋਸ਼ਿਸ਼ਾ ਵਿੱਚ ਜੁਟਿਆ ਹੋਇਆ ਹੈ।ਰੇਲਵੇ ਸਟੇਸ਼ਨ ਸਤਨੋਰ ਬਡੇਸਰੋ ਅਤੇ ਬੱਸ ਅੱਡਾ ਵਿਖੇ ਡੀਐਸਪੀ ਸ੍ਰੀ ਸਤੀਸ਼ ਕੁਮਾਰ,ਐਸਐਚਓ ਇਕਬਾਲ ਸਿੰਘ ਅਤੇ ਏਐਸਆਈ ਚੰਦਰ ਕੋਸ਼ਲ ਸਮੇਤ ਪੁਲਿਸ ਕਰਮਚਾਰੀ ਵੱਡੀ ਗਿਣਤੀ ਵਿੱਚ ਤਾਇਨਾਤ ਸਨ।

Related posts

Leave a Reply