ਪੁਲਿਸ ਨੇ 1 ਲੱਖ 40 ਹਜ਼ਾਰ 500 ਐਮਐਲ ਨਾਜਾਇਜ਼ ਸ਼ਰਾਬ ਬਰਾਮਦ ਕੀਤੀ 

ਦੀਨਾਨਗਰ /ਬਲਵਿੰਦਰ ਸਿੰਘ ਬਿੱਲਾ
 
ਦੀਨਾਨਗਰ ਥਾਣੇ ਦੀ ਪੁਲਿਸ ਨੇ ਵੱਖ ਵੱਖ ਥਾਵਾਂ ਤੋਂ 1 ਲੱਖ 40 ਹਜ਼ਾਰ 500 ਐਮਐਲ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਜਦੋਂ ਕਿ ਇਸ ਮਾਮਲੇ ਵਿੱਚ ਪੰਜ ਔਰਤਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਫਿਲਹਾਲ ਦੋਸ਼ੀ ਔਰਤਾਂ ਪੁਲਿਸ ਦੀ ਪਕੜ ਤੋਂ ਬਾਹਰ ਹਨ।
 
ਥਾਣਾ ਦੀਨਾਨਗਰ ਦੀ ਪੁਲਿਸ ਨੇ ਸ਼ਿਮਲਾ ਪਤਨੀ ਮਲਕੀਤ ਸਿੰਘ ਨਿਵਾਸੀ ਡੀਡਾ ਸੰਸੀਆ ਦੇ ਘਰੋਂ 56 ਹਜ਼ਾਰ 250 ਮਿਲੀਲੀਟਰ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਇਸੇ ਤਰ੍ਹਾਂ ਸੁਨੀਤਾ ਪਤਨੀ ਸਤਨਾਮ ਨਿਵਾਸੀ ਗਾਂਧੀਆਂ ਦੇ ਘਰ ਤੋਂ 25 ਹਜ਼ਾਰ ਮਿਲੀਲੀਟਰ ਨਜਾਇਜ਼ ਸ਼ਰਾਬ ਬਰਾਮਦ ਕੀਤੀ ਗਈ।
 
ਇਸੇ ਤਰ੍ਹਾਂ ਰਾਜ ਰਾਣੀ ਪਤਨੀ ਸ. ਜੀਤ ਰਾਮ ਨਿਵਾਸੀ ਗਾਂਧੀਆ ਕਲੌਨੀ ਦੇ ਘਰੋਂ 15 ਹਜ਼ਾਰ ਐਮਐਲ ਨਾਜਾਇਜ਼ ਸ਼ਰਾਬ, ਰੂਪਾ ਪਤਨੀ ਹਰਬੰਸ ਲਾਲ ਨਿਵਾਸੀ ਪਨਿਆੜ ਦੇ ਘਰੋਂ 15 ਹਜ਼ਾਰ ਐਮਐਲ ਨਾਜਾਇਜ਼ ਸ਼ਰਾਬ ਅਤੇ ਕ੍ਰਿਸ਼ਨਾ ਦੇਵੀ ਪਤਨੀ ਸੁਭਾਸ਼ ਚੰਦ ਨਿਵਾਸੀ ਬਾਰੀਅਰ ਦੇ ਘਰੋਂ 29 ਹਜ਼ਾਰ 250 ਐਮਐਲ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ। ਪੁਲਿਸ ਪਾਰਟੀ ਨੂੰ ਵੇਖਦੇ ਹੋਏ ਸਾਰੀਆਂ ਔਰਤਾਂ ਮੌਕੇ ਤੋਂ ਫਰਾਰ ਹੋਣ ਵਿੱਚ ਕਾਮਯਾਬ ਹੋ ਗਈਆਂ। ਜਿਨ੍ਹਾਂ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।

Related posts

Leave a Reply