ਪੁਲਸ ਨੇ ਲਾਕਡਾਊਨ ਪਾਸ ਪੇਸ਼ ਨਾ ਕਰਨ ਤੇ ਇੱਕ ਵਿਅਕਤੀ ਤੇ ਕੀਤਾ ਮੁੱਕਦਮਾ ਦਰਜ

ਗੜ੍ਹਦੀਵਾਲਾ 28 ਅਗਸਤ (ਚੌਧਰੀ / ਪ੍ਰਦੀਪ ਸ਼ਰਮਾ) :ਸਥਾਨਕ ਪੁਲਸ ਨੇ ਲਾਕਡਾਊਨ ਪਾਸ ਪੇਸ਼ ਨਾ ਕਰਨ ਅਤੇ ਡੀ ਸੀ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕਰਨ ਤੇ ਇੱਕ ਕਾਰ ਚਾਲਕ ਵਿਅਕਤੀ ਤੇ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਮੁਤਾਬਕ ਏ ਐਸ ਆਈ ਅਨਿਲ ਕੁਮਾਰ ਸਮੇਤ ਕਰਮਚਾਰੀਆਂ ਦੌਰਾਨ ਨਾਕਾ ਬੰਦੀ ਸਰਹਾਲਾ ਮੋੜ ਗੜ੍ਹਦੀਵਾਲਾ ਮੌਜੂਦ ਸੀ ਤਾਂ ਹੁਸਨ ਲਾਲ ਪੁੱਤਰ ਗੁਰਮੀਤ ਸਿੰਘ ਵਾਸੀ ਕੰਢਾਲਿਆਂ ਅਪਨੀ ਕਾ ਨੰਬਰ ਪੀ ਬੀ 65-ਏ ਬੀ -9558 ਪਰ ਸਵਾਰ ਹੋਕੇ ਹੁਸ਼ਿਆਰਪੁਰ ਸਾਇਡ ਤੋਂ ਆ ਰਿਹਾ ਸੀ।ਜਿਸ ਨੇ ਲਾਕਡਾਊਨ ਪਾਸ ਪੇਸ਼ ਨਹੀਂ ਕੀਤਾ। ਜਿਨ ਨੇ ਡੀ ਸੀ ਹੁਸ਼ਿਆਰਪੁਰ ਦੇ ਹੁਕਮਾਂ ਦੀ ਉਲੰਘਣਾ ਕੀਤੀ ਹੈ। ਜਿਸ ਤੇ ਪੁਲਸ ਨੇ ਧਾਰਾ 188 ਅਧੀਨ ਮਾਮਲਾ ਦਰਜ ਕੀਤਾ ਹੈ। 

Related posts

Leave a Reply