ਵੱਖ ਵੱਖ ਪੁਲਿਸ ਸਟੇਸ਼ਨਾਂ ਦੀ ਪੁਲਿਸ ਵੱਲੋਂ 58 ਗ੍ਰਾਮ ਹੀਰੋਇਨ,125 ਨਸ਼ੀਲੀਆਂ ਗੋਲ਼ੀਆਂ ਅਤੇ 132 ਬੋਤਲਾਂ ਸ਼ਰਾਬ ਸਮੇਤ 9 ਗ੍ਰਿਫ਼ਤਾਰ


ਗੁਰਦਾਸਪੁਰ 11 ਨਵੰਬਰ ( ਅਸ਼ਵਨੀ ) : ਪੁਲਿਸ ਜਿਲਾ ਗੁਰਦਾਸਪੁਰ ਅਧੀਨ ਪੈਂਦੇ ਵੱਖ ਵੱਖ ਪੁਲਿਸ ਸਟੇਸ਼ਨਾਂ ਦੀ ਪੁਲਿਸ ਵੱਲੋਂ 58 ਗ੍ਰਾਮ ਹੀਰੋਇਨ,125 ਨਸ਼ੀਲੀਆਂ ਗੋਲ਼ੀਆਂ ਅਤੇ 132 ਬੋਤਲਾਂ ਸ਼ਰਾਬ ਸਮੇਤ 9 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ ।
                 
ਸਬ ਇੰਸਪੈਕਟਰ ਨਛੱਤਰ ਸਿੰਘ  ਪੁਲਿਸ ਸਟੇਸ਼ਨ ਦੋਰਾਂਗਲਾ ਨੇ ਦਸਿਆਂ ਕਿ ਉਹ ਪੁਲਿਸ ਸਟੇਸ਼ਨ ਦੋਰਾਂਗਲਾ ਵਿਖੇ ਹਾਜ਼ਰ ਸੀ ਕਿ ਮੁੱਖ ਅਫਸਰ ਨੇ ਦਸਿਆਂ ਕਿ ਸਬ ਇੰਸਪੈਕਟਰ ਲਖਵਿੰਦਰ ਸਿੰਘ ਨੇ ਟੀ ਪੁਆਇੰਟ ਜੰਡੋਏ ਤੌ ਨਵਨੀਤ ਸ਼ਰਮਾ ਉਰਫ ਸੰਨੀ ਪੁੱਤਰ ਜਸਪਾਲ ਵਾਸੀ ਦਬੂੜੀ ਅਤੇ ਚਾਂਦ ਮਹਾਜਨ ਪੁੱਤਰ ਕਮਲੇਸ਼ ਕੁਮਾਰ ਵਾਸੀ ਦੋਰਾਂਗਲਾ ਨੂੰ ਮਹਿੰਦਰਾ ਬੈਲੋਰੋ ਗੱਡੀ ਸਮੇਤ ਕਾਬੂ ਕੀਤਾ ਹੈ ਜਿਨਾਂ ਪਾਸ ਕੋਈ ਨਸ਼ੀਲਾ ਪਦਾਰਥ ਹੋਣ ਦਾ ਸ਼ੱਕ ਹੈ ਕਾਰਵਾਈ ਲਈ ਮੋਕਾਂ ਉੱਪਰ ਪੁੱਜੋ ਜਿਸ ਤੇ ਮੋਕਾਂ ਉੱਪਰ ਪੁੱਜ ਕੇ ਕਾਬੂ ਕੀਤੇ ਵਿਅਕਤੀਆਂ ਦੀ ਤਲਾਸ਼ੀ ਕੀਤੀ ਤਾਂ ਇਹਨਾਂ ਪਾਸੋਂ 20 ਗ੍ਰਾਮ ਹੈਰੋਇਨ ਬਰਾਮਦ ਹੋਈ ।
             
ਸਹਾਇਕ ਸਬ ਇੰਸਪੈਕਟਰ ਸੁਰਜੀਤ ਸਿੰਘ  ਪੁਲਿਸ ਸਟੇਸ਼ਨ ਦੀਨਾਨਗਰ ਨੇ ਦਸਿਆਂ ਕਿ ਉਹ ਪੁਲਿਸ ਸਟੇਸ਼ਨ ਦੀਨਾਨਗਰ ਵਿਖੇ ਹਾਜ਼ਰ ਸੀ ਕਿ ਮੁੱਖ ਮੁਨਸ਼ੀ ਨੇ ਦਸਿਆਂ ਕਿ ਸਹਾਇਕ ਸਬ ਇੰਸਪੈਕਟਰ ਸਤਨਾਮ ਸਿੰਘ ਨੇ ਪਨਿਆੜ ਮੋੜ ਨੇੜੇ ਸ਼ੋਕੀਨ ਢਾਬਾ ਤੌ ਸੁਰਜੀਤ ਸਿੰਘ ਉਰਫ ਮੰਗਾ ਪੁੱਤਰ ਸਵਿਂਦਰ ਸਿੰਘ ਵਾਸੀ ਫੁਲੜਾ ਅਤੇ ਮੰਗਾ ਸਿੰਘ ਪੁੱਤਰ ਸੁਰਤੀ ਸਿੰਘ ਵਾਸੀ ਮੋਜਪੁਰ ਨੂੰ ਮਰੂਤੀ ਕਾਰ ਸਮੇਤ ਕਾਬੂ ਕੀਤਾ ਹੈ ਜਿਨਾਂ ਪਾਸ ਕੋਈ ਨਸ਼ੀਲਾ ਪਦਾਰਥ ਹੋਣ ਦਾ ਸ਼ੱਕ ਹੈ ਕਾਰਵਾਈ ਲਈ ਮੋਕਾਂ ਉੱਪਰ ਪੁੱਜੋ ਜਿਸ ਤੇ ਮੋਕਾਂ ਉੱਪਰ ਪੁੱਜ ਕੇ ਕਾਬੂ ਕੀਤੇ ਵਿਅਕਤੀਆਂ ਦੀ ਤਲਾਸ਼ੀ ਕੀਤੀ ਤਾਂ ਇਹਨਾਂ ਪਾਸੋਂ 24 ਗ੍ਰਾਮ ਹੈਰੋਇਨ ਬਰਾਮਦ ਹੋਈ ।
         
ਸਹਾਇਕ ਸਬ ਇੰਸਪੈਕਟਰ ਰਮਨ ਕੁਮਾਰ ਪੁਲਿਸ ਸਟੇਸ਼ਨ ਦੀਨਾਨਗਰ ਨੇ ਦਸਿਆਂ ਕਿ ਉਹ ਪੁਲਿਸ ਸਟੇਸ਼ਨ ਦੀਨਾਨਗਰ ਵਿਖੇ ਹਾਜ਼ਰ ਸੀ ਕਿ ਮੁੱਖ ਮੁਨਸ਼ੀ ਨੇ ਦਸਿਆਂ ਕਿ ਸਹਾਇਕ ਸਬ ਇੰਸਪੈਕਟਰ ਹੀਰਾ ਲਾਲ ਨੇ ਰੇਲਵੇ ਫਾਟਕ ਪਨਿਆੜ ਤੌ ਦਲਬੀਰ ਚੰਦ  ਪੁੱਤਰ ਕਾਲਾ ਰਾਮ ਵਾਸੀ ਪਨਿਆੜ   ਨੂੰ ਸਕੁਟਰੀ ਐਕਟਿਵਾ ਸਮੇਤ ਕਾਬੂ ਕੀਤਾ ਹੈ ਜਿਸ ਪਾਸ ਕੋਈ ਨਸ਼ੀਲਾ ਪਦਾਰਥ ਹੋਣ ਦਾ ਸ਼ੱਕ ਹੈ ਕਾਰਵਾਈ ਲਈ ਮੋਕਾਂ ਉੱਪਰ ਪੁੱਜੋ ਜਿਸ ਤੇ ਮੋਕਾਂ ਉੱਪਰ ਪੁੱਜ ਕੇ ਕਾਬੂ ਕੀਤੇ ਵਿਅਕਤੀਆਂ ਦੀ ਤਲਾਸ਼ੀ ਕੀਤੀ ਤਾਂ ਉਸ ਪਾਸੋਂ 14 ਗ੍ਰਾਮ ਹੈਰੋਇਨ ਬਰਾਮਦ ਹੋਈ ।
               
ਸਬ ਇੰਸਪੈਕਟਰ ਕੁਲਵਿੰਦਰਜੀਤ ਸਿੰਘ ਪੁਲਿਸ ਸਟਸ਼ਨ ਧਾਰੀਵਾਲ ਨੇ ਦਸਿਆਂ ਕਿ ਉਹ ਪੁਲਿਸ ਸਟੇਸ਼ਨ ਧਾਰੀਵਾਲ ਵਿਖੇ ਹਾਜ਼ਰ ਸੀ ਕਿ ਸਹਾਇਕ ਸਬ ਇੰਸਪੈਕਟਰ ਰਾਜ ਮਸੀਹ ਨੇ ਦਸਿਆਂ ਕਿ ਉਸ ਨੇ ਹਾਲੀਵੂਡ ਪੈਲਸ ਦੀ ਬੈਕ ਸਾਈਡ ਮਿਲ ਗਰਾਊਂਡ ਤੋਂ ਲੋਕੇਸ਼ ਉਰਫ ਲੱਕੀ ਪੁੱਤਰ ਪ੍ਰਵੇਜ ਮਸੀਹ ਵਾਸੀ ਧਾਰੀਵਾਲ  ਨੂੰ ਸਕੂਟਰੀ ਐਕਟੀਵਾ ਸਮੇਤ ਕਾਬੂ ਕੀਤਾ ਹੈ ਜਿਸ ਦੇ ਪਾਸ ਮੋਮੀ ਲਿਫ਼ਾਫ਼ੇ ਵਿੱਚ ਨਸ਼ੇ ਵਾਲ਼ੀਆਂ ਗੋਲ਼ੀਆਂ ਬਰਾਮਦ ਹੋਈਆ ਹਨ ਕਾਰਵਾਈ ਲਈ ਮੋਕਾਂ ਉੱਪਰ ਪੁੱਜੋ ਜਿਸ ਤੇ ਮੋਕਾਂ ਉੱਪਰ ਪੁੱਜ ਕੇ ਕਾਬੂ ਕੀਤੇ ਵਿਅਕਤੀ ਦੀ ਤਲਾਸ਼ੀ ਕੀਤੀ ਤਾਂ ਉਸ ਪਾਸੋਂ 125 ਨਸ਼ੇ ਵਾਲ਼ੀਆਂ ਗੋਲ਼ੀਆਂ ਬਰਾਮਦ  ਹੋਈਆ ।

             
ਸਹਾਇਕ  ਸਬ ਇੰਸਪੈਕਟਰ ਰਣਜੀਤ ਸਿੰਘ ਪੁਲਿਸ ਸਟੇਸ਼ਨ ਤਿਬੜ ਨੇ ਦਸਿਆਂ ਕਿ ਉਸ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਤੋਰਦੇ ਹੋਏ ਮੁਖ਼ਬਰ ਦੀ ਸੂਚਨਾ ਤੇ ਪਿੰਡ ਤਿੱਬੜ ਤੋਂ ਅੱਗੇ ਲਿੰਕ ਰੋਡ ਬੱਬਰੀ ਨੰਗਲ  ਤੋਂ ਮਨਮੋਹਨ ਸਿੰਘ ਪੁੱਤਰ ਬਲਜੀਤ ਸਿੰਘ ਵਾਸੀ ਤੁਗਲਵਾਲ,ਸੁਖਜਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਬਹਾਦਰ ਅਤੇ ਜਗਮੋਹਨ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਧੰਦੋਈ ਨੂੰ ਪੋਲੋ ਗੱਡੀ ਸਮੇਤ ਕਾਬੂ ਕੀਤਾ ਹੈ ਅਤੇ ਗੱਡੀ ਦੀ ਤਲਾਸ਼ੀ ਕਰਦੇ ਸਮੇਂ 132 ਬੋਤਲਾਂ ਸ਼ਰਾਬ ਬਰਾਮਦ ਹੋਈ ਜਿਸ ਉੱਪਰ ਫਾਰ ਸੈਲ ਇਨ ਹਰਿਆਣਾ ਅੋਨਲੀ ਲਿਖਿਆਂ ਹੋਈਆ ਸੀ।

Related posts

Leave a Reply