ਪੁਲਿਸ ਵੱਲੋਂ ਹੇਰੋਿੲਨ ,ਡੱਰਗ ਮਨੀ,ਅਫ਼ੀਮ ਅਤੇ ਨਜਾਇਜ ਸ਼ਰਾਬ ਸਮੇਤ ਤਿੰਨ ਕਾਬੂ


ਗੁਰਦਾਸਪੁਰ 10 ਅਕਤੂਬਰ ( ਅਸ਼ਵਨੀ ) :- ਪੁਲਿਸ ਜਿਲਾ ਗੁਰਦਾਸਪੁਰ ਅਧੀਨ ਪੈਂਦੇ ਵੱਖ ਵੱਖ ਪੁਲਿਸ ਸਟੇਸ਼ਨਾਂ ਦੀ ਪੁਲਿਸ ਵੱਲੋਂ ਹੇਰੋਿੲਨ ,ਡੱਰਗ ਮਨੀ, ਅਫ਼ੀਮ ਅਤੇ ਨਜਾਇਜ ਸ਼ਰਾਬ ਸਮੇਤ ਤਿੰਨ ਵਿਅਕਤੀਅ ਨੂੰ ਕਾਬੂ ਕਰਨ ਤੇ ਇਨਾਂ ਪਾਸੋਂ 10 ਗ੍ਰਾਮ ਹੇਰੋਿੲਨ,40 ਹਜ਼ਾਰ ਰੁਪਏ ਡਰੱਗ ਮਨੀ,60 ਗ੍ਰਾਮ ਅਫ਼ੀਮ ਅਤੇ 39 ਹਜ਼ਾਰ ਐਮ ਐਲ ਨਜਾਇਜ ਸ਼ਰਾਬ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ।

ਪੁਲਿਸ ਸਟੇਸ਼ਨ ਦੀਨਾ ਨਗਰ ਦੀ ਪੁਲਿਸ ਵੱਲੋਂ ਟੀ ਪੁਆਇੰਟ ਘੁਲ਼ਾਂ ਮੋੜ ਤੋਂ ਜਸਬੀਰ ਸਿੰਘ ਉਰਫ ਕਾਲਾ ਪੁੱਤਰ ਸਵਰਗੀ ਦੁਰਗਾ ਦਾਸ ਵਾਸੀ ਪਿੰਡ ਪਨਿਆੜ ਨੂੰ 10 ਗ੍ਰਾਮ ਹੇਰੋਿੲਨ ਅਤੇ 40 ਹਜ਼ਾਰ ਰੁਪਏ ਡਰੱਗ ਮਨੀ ਸਮੇਤ ਕਾਬੂ ਕੀਤਾ ਗਿਆ ਹੈ ।
             
ਪੁਲਿਸ ਸਟੇਸ਼ਨ ਧਾਰੀਵਾਲ ਦੀ ਪੁਲਿਸ ਵੱਲੋਂ ਗਗਨਦੀਪ ਸਿੰਘ ਉਰਫ ਗਗਨ ਪੁੱਤਰ ਗੁਰਦੀਪ ਸਿੰਘ ਵਾਸੀ ਭਾਮ ਥਾਨਾਂ ਸ੍ਰੀ ਹਰਿਗੋਬਿੰਦਪੁਰ ਨੂੰ ਨਜ਼ਦੀਕ ਗੁਰੂਦੁਆਰਾ ਰਣੀਆ ਤੋਂ 60 ਗ੍ਰਾਮ ਅਫ਼ੀਮ ਸਮੇਤ ਕਾਬੂ ਕੀਤਾ ਗਿਆ ਹੈ ।
             
ਪੁਲਿਸ ਸਟੇਸ਼ਨ ਦੋਰਾਂਗਲਾ ਦੀ ਪੁਲਿਸ ਵੱਲੋਂ ਮੁਖ਼ਬਰ ਦੀ ਸੂਚਨਾ ਤੇ ਧੂਸੀ ਬੰਨ ਮੁਗ਼ਲਾਣੀ ਚੱਕ ਨੇੜੇ ਨੋਮਨੀ ਦੇ ਕੰਢੇ ਰੇਡ ਕਰਕੇ ਰਮਨ ਕੁਮਾਰ ਉਰਫ ਡਿੰਮੁ ਪੁੱਤਰ ਸੁਖਦੇਵ ਰਾਜ ਵਾਸੀ ਗਾਹਲੜੀ ਨੂੰ 39 ਹਜ਼ਾਰ ਐਮ ਐਲ ਨਜਾਇਜ ਸ਼ਰਾਬ ਸਮੇਤ ਕਾਬੂ ਕੀਤਾ ਗਿਆ ਹੈ ।

Related posts

Leave a Reply