ਪੁਲਸ ਨੇ ਦੜੇ ਸੱਟੇ ਵਾਲਿਆਂ ਤੇ ਕਸਿਆ ਛਕੰਜਾ,ਇੱਕ ਵਿਅਕਤੀ ਨੂੰ 4200 ਰੁਪਏ ਸਹਿਤ ਦਬੋਚਿਆ

ਗੜ੍ਹਦੀਵਾਲਾ 29 ਅਗਸਤ (ਚੌਧਰੀ) : ਸਥਾਨਕ ਪੁਲਸ ਨੇ ਇਕ ਵਿਅਕਤੀ ਨੂੰ ਦੜਾ ਸੱਟੇ ਦਾ ਕੰਮ ਕਰਦਿਆਂ ਮੌਕੇ ਤੇ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਮੁਤਾਬਕ ਏ ਐਸ ਆਈ ਦਰਸ਼ਨ ਸਮੇਤ ਸਾਥੀ ਕਰਮਚਾਰੀਆਂ ਦੇ ਦੌਰਾਨੇ ਗਸ਼ਤ ਬਾ ਨਾਕਾ ਟਾਂਡਾ ਮੋੜ ਗੜ੍ਹਦੀਵਾਲਾ ਮੌਜੂਦ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਕਮਲਜੀਤ ਸਿੰਘ ਉਰਫ ਮਾਣਾ ਵਾਸੀ ਵਾਰਡ ਨੰਬਰ 2 ਗੜ੍ਹਦੀਵਾਲਾ ਨਜਦੀਕ ਟੈਲੀਫੋਨ ਐਕਸਚੇਂਜ ਮਸਤੀਵਾਲ ਰੋੜ ਦੜਾ ਸੱਟਾ ਲਗਾਉਣ ਦਾ ਕੰਮ ਕਰ ਰਿਹਾ ਹੈ। ਜਿਸ ਤੇ ਉਸ ਜਗ੍ਹਾ ਤੇ ਰੋਡ ਕੀਤੀ ਤੇ ਉਸ ਨੂੰ ਦੜਾ ਸੱਟੇ ਦਾ ਕੰਮ ਕਰਦੇ ਮੌਕੇ ਤੇ ਗ੍ਰਿਫਤਾਰ ਕੀਤਾ ਗਿਆ ਹੈ। ਜਿਸ ਪਾਸੋਂ ਮੌਕੇ ਤੇ 4200 ਰੁਪਏ ਬਰਾਮਦ ਕੀਤੇ ਗਏ। ਪੁਲਿਸ ਨੇ ਕਮਲਜੀਤ ਸਿੰਘ ਉਰਫ ਮਾਣਾ ਤੇ ਧਾਰਾ 13-ਅ-3-67 ਗੈਬਲਿੰਗ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਹੈ। 

Related posts

Leave a Reply