UPDATED….ਪੁਲਿਸ ਨੇ ਰੇਡ ਦੌਰਾਨ ਪਿੰਡ ਖੁਰਦਾਂ ਦੇ ਇੱਕ ਘਰ ਚੋਂ 432 ਬੋਤਲਾਂ ਨਾਜਾਇਜ਼ ਸ਼ਰਾਬ ਕੀਤੀ ਬਰਾਮਦ

ਗੜ੍ਹਦੀਵਾਲਾ 13 ਅਕਤੂਬਰ (ਚੌਧਰੀ) :ਸਥਾਨਕ ਪੁਲਿਸ ਨੇ ਰੇਡ ਦੌਰਾਨ ਪਿੰਡ ਖੁਰਦਾਂ ਦੇ ਇੱਕ ਘਰ ਚੋਂ 432 ਬੋਤਲਾਂ ਨਾਜਾਇਜ਼ ਸ਼ਰਾਬ ਕੀਤੀ ਬਰਾਮਦ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਇੰਸਪੈਕਟਰ ਬਲਵਿੰਦਰਪਾਲ ਨੇ ਦੱਸਿਆ ਕਿ ਏ ਐੱਸ ਆਈ ਸੁਸ਼ੀਲ ਕੁਮਾਰ ਆਪਣੇ ਬਾਕੀ ਕਰਮਚਾਰੀਆਂ ਸਮੇਤ ਐਕਸਾਈਜ਼ ਸਟਾਫ ਸਮੇਤ ਈ ਟੀ ਉ ਦੇ ਨਾਕਾ ਬੰਦੀ ਦੇ ਸਬੰਧ ਵਿੱਚ ਜੀ ਟੀ ਰੋਡ ਖੁਰਦਾਂ ਖੜੇ ਸੀ ਤਾਂ ਮੁਖਬਰ ਖਾਸ ਦੀ ਇਤਲਾਹ ਤੇ ਕੁਲਦੀਪ ਸਿੰਘ ਉਰਫ ਬਿੱਟੂ ਪੁੱਤਰ ਚੈਨ ਸਿੰਘ ਵਾਸੀ ਖੁਰਦਾਂ ਥਾਣਾ ਗੜ੍ਹਦੀਵਾਲਾ ਦਾ ਭਰਾ ਜੋ ਵਿਦੇਸ਼ ਵਿਚ ਰਹਿੰਦਾ ਹੈ ਦੇ ਘਰ ਦੀ ਦੇਖਭਾਲ ਕੁਲਦੀਪ ਸਿੰਘ ਕਰਦਾ ਹੈ ਤੇ ਸ਼ਰਾਬ ਵੇਚਣ ਦਾ ਕੰਮ ਕਰਦਾ ਹੈ।

ਜੇਕਰ ਹੁਣੇ ਹੀ ਉਸ ਤੇ ਰੇਡ ਕੀਤੀ ਜਾਵੇ ਤਾਂ ਉਸ ਨੂੰ ਸ਼ਰਾਬ ਸਮੇਤ ਕਾਬੂ ਕੀਤਾ ਜਾ ਸਕਦਾ ਹੈ। ਜੋ ਇਤਲਾਹ ਪੱਕੀ ਤੇ ਠੋਸ ਹੋਣ ਕਰਕੇ ਪੁਲਿਸ ਪਾਰਟੀ ਨੇ ਉਸ ਜਗ੍ਹਾ ਤੇ ਰੇਡ ਕੀਤੀ ਤੇ ਉਸਦੇ ਘਰੋਂ 276 ਬੋਤਲਾਂ ਸ਼ਰਾਬ ਕਲੱਬ ਰਮ,132 ਬੋਤਲਾਂ ਸ਼ਰਾਬ ਮਾਰਕਾ ਕੈਸ਼ ਵਿਸਕੀ, 09 ਬੋਤਲਾਂ ਸ਼ਰਾਬ ਮਾਰਕਾ ਰੋਇਲ ਸਟਾਗ,15 ਬੋਤਲਾਂ ਸ਼ਰਾਬ ਮਾਰਕਾ ਇੰਪੀਰੀਅਲ ਬਲਿਉ ਕੁੱਲ 432 ਬੋਤਲਾਂ (324000 ਐਮ ਐਲ) ਬਰਾਮਦ ਹੋਈ। ਗੜ੍ਹਦੀਵਾਲਾ ਪੁਲਸ ਨੇ ਕੁਲਦੀਪ ਸਿੰਘ ਤੇ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

Related posts

Leave a Reply